ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110ਦੀ ਸਰਬ-ਸੰਮਤੀ ਨਾਲ ਹੋਈ ਚੋਣ

ਪੰਜਾਬ

ਰਾਜਵਿੰਦਰ ਸਿੰਘ ਸਰਾਓ ਅੱਠਵੀਂ ਵਾਰ ਚੁਣੇ ਗਏ ਪ੍ਰਧਾਨ

ਮੁਹਾਲੀ 27 ਅਪ੍ਰੈਲ ,ਬੋਲੇ ਪੰਜਾਬ ਬਿਊਰੋ:                       

ਟੀ.ਡੀ.ਆਈ ਸੈਕਟਰ 110 ਦੀ ਰੈਜੀਡੈਂਸ ਵੈਲਫੇਅਰ ਸੋਸਾਇਟੀ ਦੀ ਸਾਲਾਨਾ ਜਨਰਲ ਮੀਟਿੰਗ ਹੋਈ। ਮੀਟਿੰਗ ਵਿੱਚ ਪਿਛਲੇ ਸਾਲਾਂ ਦੀ ਤਰ੍ਹਾ ਸਰਬ-ਸੰਮਤੀ ਨਾਲ ਰਾਜਵਿੰਦਰ ਸਿੰਘ ਸਰਾਓ ਨੂੰ ਪ੍ਰਧਾਨ, ਜਸਵੀਰ ਸਿੰਘ ਗੜਾਂਗ ਨੂੰ ਮੀਤ ਪ੍ਰਧਾਨ, ਸੰਜੇਵੀਰ ਸਿੰਘ ਨੂੰ ਸਕੱਤਰ ਜਨਰਲ, ਮੋਹਿਤ ਮਦਾਨ ਨੂੰ ਵਿੱਤ ਸਕੱਤਰ, ਅਮਰਜੀਤ ਸਿੰਘ ਸੇਖੋਂ ਨੂੰ ਆਡੀਟਰ, ਮਾਸਟਰ ਸੁਰਮੱਖ ਸਿੰਘ ਨੂੰ ਜਾਇੰਟ ਸੈਕਟਰੀ ਐਡਮਿਨ ਅਤੇ ਮਨੋਹਰ ਲਾਲ ਸ਼ਰਮਾਂ ਨੂੰ ਸ੍ਰਪ੍ਰਸਤ ਚੁਣਿਆ ਗਿਆ। ਅਗਜੈਕਟਿਵ ਮੈਂਬਰ ਦੇ ਤੌਰ ਤੇ ਅਸ਼ੋਕ ਡੋਗਰਾ, ਗੁਰਬਚਨ ਸਿੰਘ ਮੰਡੇਰ, ਅਸ਼ਵਨੀ ਵਸ਼ਿਸ਼ਟ, ਬੰਤ ਸਿੰਘ ਭੁੱਲਰ, ਹਰਮਿੰਦਰ ਸਿੰਘ ਸੋਹੀ, ਬਾਲ ਕ੍ਰਿਸ਼ਨ ਸ਼ਰਮਾ, ਏ.ਕੇ ਰਾਣਾ, ਨੀਰੂ ਬਾਲਾ, ਸਰਿਤਾ ਕਸ਼ੀਯੱਪ, ਅਰਵਿੰਦ ਸ਼ਰਮਾ, ਆਸੂਤੋਸ਼ ਕੈਂਥ, ਪ੍ਰਕਾਸ਼ ਸ਼ਰਮਾ, ਹਰਜਿੰਦਰ ਸਿੰਘ ਖੋਖਰ ਅਤੇ ਸੁਨੀਲ ਗੁਪਤਾ ਨੂੰ ਚੁਣਿਆ ਗਿਆ।

                        ਇਸ ਮੌਕੇ ਸਟੇਜ਼ ਸਕੱਤਰ ਦੀ ਭੂਮਿਕਾ ਐਮ.ਐਲ ਸ਼ਰਮਾ ਵੱਲੋਂ ਨਿਭਾਈ ਗਈ। ਜਨਰਲ ਸਕੱਤਰ ਸੰਜੇਵੀਰ ਵੱਲੋਂ ਪੂਰੇ ਸਾਲ ਦਾ ਰਿਪੋਰਟ ਕਾਰਡ ਪੜਿਆ ਗਿਆ। ਵਿੱਤ ਸਕੱਤਰ ਮੋਹਿਤ ਮਦਾਨ ਵੱਲੋਂ ਸਾਲ 2025-26 ਦੀ ਆਮਦਨ ਖਰਚ ਦੇ ਵਰੇਵਿਆ ਬਾਰੇ ਬੜੇ ਹੀ ਵਿਸਥਾਰ ਸਹਿਤ ਦੱਸਿਆ ਗਿਆ। ਇਸ ਮੌਕੇ ਸੋਸਾਇਟੀ ਲਈ ਵਿਸ਼ੇਸ ਯੋਗਦਾਨ ਪਾਉਣ ਵਾਲੀਆਂ ਸਖਸ਼ੀਅਤਾਂ ਇੰਸਪੈਕਟਰ ਨਵਜੋਤ ਸਿੰਘ ਸਿੱਧੂ, ਐਡਵੋਕੇਟ ਦਮਦਨੀਪ ਸਿੰਘ, ਡਾ. ਅਨਿਲ ਦੱਤ ਅਤੇ ਕਰਤਾਰ ਸਿੰਘ ਦਾ ਸੋਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੈਕਟਰ 110 ਅਤੇ 111 ਦੇ ਰਹਿੰਦੇ ਕੰਮਾਂ ਨੂੰ ਜਲਦੀ ਪੂਰਾ ਕਰਵਾਇਆ ਜਾਵੇਗਾ। ਸਰਬ-ਸੰਮਤੀ ਨਾਲ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਸੈਕਟਰ 111 ਦੇ ਨਿਵਾਸੀਆਂ ਲਈ ਮੈਂਬਰਸ਼ਿਪ ਖੋਲ ਦਿੱਤੀ ਜਾਵੇ ਤਾਂ ਕਿ ਜਥੇਬੰਦੀ ਨੂੰ ਹੋਰ ਮਜਬੂਤ ਕੀਤਾ ਜਾ ਸਕੇ। ਮੀਟਿੰਗ ਵਿੱਚ ਇਸ ਗੱਲ ਤੇ ਵਿਸ਼ੇਸ਼ ਚਰਚਾ ਕੀਤੀ ਗਈ ਕਿ ਬਿਲਡਰ ਵੱਲੋਂ ਬਿਨ੍ਹਾ ਪਾਸ ਕਰਵਾਇਆਂ ਜੋ ਲੱਗਭੱਗ 1377 ਫਲੈਟ ਬਣਾਏ ਗਏ ਹਨ, ਉਨ੍ਹਾਂ ਫਲੈਟਾਂ ਨੂੰ ਨਿਯਮਿਤ ਕਰਵਾਉਣ ਲਈ ਪੁੱਡਾ/ਗਮਾਡਾ ਵਿੱਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸੋਸਾਇਟੀ ਦੇ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਇਨ੍ਹਾਂ ਫਲੈਟਾਂ ਦੀਆਂ ਰਜਿਸਟਰੀਆਂ ਫਲੋਰ ਵਾਈਜ਼ ਹੋਣ ਦੀ ਬਜਾਏ ਇੱਕ ਤਿਹਾਈ ਹਿੱਸੇ ਦੀਆਂ ਹੋ ਰਹੀਆਂ ਹਨ, ਜਿਸ ਕਾਰਨ ਸਰਕਾਰੀ ਤੇ ਅਰਧ-ਸਰਕਾਰੀ ਬੈਂਕਾਂ ਵੱਲੋਂ ਇਨ੍ਹਾਂ ਫਲੈਟਾਂ ਤੇ ਲੋਨ ਨਹੀ ਦਿੱਤਾ ਜਾ ਰਿਹਾ, ਜਿਸ ਕਾਰਨ ਲੋਕਾਂ ਨੂੰ ਇਨ੍ਹਾਂ ਫਲੈਟਾਂ ਦੀ ਖਰੀਦੋ ਫਰੋਖਤ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

                        ਸੋਸਾਇਟੀ ਦੇ ਆਗੂਆਂ ਨੇ ਪੁੱਡਾ/ਗਮਾਡਾ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾ ਫਲੈਟਾਂ ਦੀ ਅਨਿਯਮਤਾ ਕਾਰਨ ਬਿਲਡਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਸੈਕਟਰ 95-96 ਅਤੇ ਸੈਕਟਰ 110-111 ਨੂੰ ਵੰਡਦੀ ਸੜਕ ਦੀ ਉਸਾਰੀ ਪਹਿਲ ਦੇ ਆਧਾਰ ਤੇ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਲਾਂਡਰਾਂ ਚੌਂਕ ਤੇ ਲੱਗ ਰਹੇ ਜਾਮਾਂ ਤੋਂ ਨਿਜਾਤ ਮਿਲ ਸਕੇ ਅਤੇ ਇੱਥੋਂ ਦੇ ਵਸਨੀਕਾਂ ਨੂੰ ਮੁਹਾਲੀ-ਚੰਡੀਗੜ੍ਹ ਜਾਣ ਲਈ ਸੌਖ ਹੋ ਸਕੇ। ਇਸ ਮੌਕੇ ਗੁਲਜ਼ਾਰ ਸਿੰਘ ਔਜਲਾ, ਗੁਰਸੇਵਕ ਸਿੰਘ, ਪ੍ਰੇਮ ਸਿੰਘ, ਰਜਿੰਦਰ ਯਾਦਵ, ਸੋਨੀਆਂ ਬਾਂਸਲ, ਮੋਹਣ ਗੋਇਲ, ਅਮਰਜੀਤ ਸਿੰਘ, ਕਰਨਲ ਏ.ਕੇ ਵਰਮਾ, ਐਡਵੋਕੇਟ ਹਰਪ੍ਰੀਤ ਸਿੰਘ, ਮੈਨੇਜਰ ਲੀਲਾਧਰ, ਗੁਰਦੀਪ ਸਿੰਘ, ਸੰਯੋਗਤਾ ਚੱਡਾ, ਬਚਿੱਤਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।