ਕੁਹਾੜਾ 1 ਮਈ ,ਬੋਲੇ ਪੰਜਾਬ ਬਿਊਰੋ;
ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਜ਼ਿਲ੍ਹਾ ਲੁਧਿਆਣਾ ਦੀ ਇਕਾਈ ਕੁਹਾੜਾ ਵੱਲੋਂ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਜੰਡਿਆਲੀ ਦੀ ਅਗਵਾਈ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਵਿੱਚ ਇਲਾਕੇ ਦੇ ਅਧਿਆਪਕ, ਮਿਡ ਡੇ ਮੀਲ ਵਰਕਰ ਅਤੇ ਮਜ਼ਦੂਰ ਸ਼ਾਮਲ ਹੋਏ।
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਲੁਧਿਆਣਾ ਦੇ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ , ਪ੍ਰਵੀਨ ਕੁਮਾਰੀ ਸੂਬਾ ਕਮੇਟੀ ਮੈਂਬਰ ਮਿਡ ਡੇ ਮੀਲ ਯੂਨੀਅਨ ਪੰਜਾਬ ਅਤੇ ਤਰਕਸ਼ੀਲ ਆਗੂ ਗੁਰਿੰਦਰ ਸਿੰਘ ਜੰਡਿਆਲੀ ਨੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੇ ਅੰਦੋਲਨ ਨੂੰ ਦਿਸ਼ਾਬੱਧ ਕਰਨ ਵਿੱਚ ਸ਼ਿਕਾਗੋ (ਅਮਰੀਕਾ) ਦੇ ਸ਼ਹੀਦਾਂ ਦਾ ਦੁਨੀਆਂ ਭਰ ਵਿੱਚ ਵਿਸ਼ੇਸ਼ ਸਥਾਨ ਹੈ। ਜਿਨ੍ਹਾਂ ਕਰਕੇ ਕੰਮ ਦੇ 8 ਘੰਟੇ ਤੈਅ ਹੋਏ, ਘੱਟੋ ਘੱਟ ਉਜ਼ਰਤ ਤੈਅ ਹੋਈ ਅਤੇ ਹਫ਼ਤਾਵਾਰੀ ਛੁੱਟੀ ਮਿਲਣੀ ਸ਼ੁਰੂ ਹੋਈ ਸੀ।ਹੁਣ ਭਾਰਤ ਵਿੱਚ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡਾਂ ਤਹਿਤ ਮਜ਼ਦੂਰਾਂ ਕੋਲੋਂ 8 ਘੰਟੇ ਦੀ ਬਜਾਏ 10-10 ਘੰਟੇ ਕੰਮ ਲੈਣਾ ਸ਼ੁਰੂ ਕੀਤਾ ਗਿਆ ਹੈ, ਘੱਟੋ ਘੱਟ ਉਜ਼ਰਤਾਂ ਬਹੁਤ ਘੱਟ ਹਨ ਅਤੇ ਮੁਲਾਜ਼ਮਾਂ ਨੂੰ 24 ਘੰਟੇ ਦੇ ਮੁਲਾਜ਼ਮ ਕਹਿ ਕੇ ਮਨਮਰਜ਼ੀ ਨਾਲ ਕੰਮ ਕਰਵਾਇਆ ਜਾਂਦਾ ਹੈ। ਇਸਦੇ ਖਿਲਾਫ਼ ‘ਨੌਇਡਾ, ਪਾਨੀਪਤ, ਮਾਨੇਸਰ ਅਤੇ ਪੰਜਾਬ ਵਿੱਚ ਜੀਦਾ’ ਅਤੇ ਦੋਰਾਹਾ ਵਿਖੇ ਹਜ਼ਾਰਾਂ ਮਜ਼ਦੂਰਾਂ ਦੀ ਗਰਜ ਪੂਰੇ ਮੁਲਖ਼ ਵਿੱਚ ਸੁਣਾਈ ਦਿੱਤੀ ਹੈ। ਜਿਸ ਨੂੰ ਦਬਾਉਣ ਲਈ ਸੂਬਾਈ ਸਰਕਾਰਾਂ ਨੇ ਜਬਰ ਦੇ ਹੱਦਾਂ ਬੰਨੇ ਤੋੜ ਦਿੱਤੇ ਹਨ। ਉਹਨਾਂ ਕਿਹਾ ਕਿ ਲੋਕਾਂ ਨੇ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਅਧਿਕਾਰਾਂ ਦੀ ਰੱਖਿਆ ਕਰਨੀ ਹੈ ਤਾਂ ਉਨ੍ਹਾਂ ਨੂੰ ਜੱਥੇਬੰਦਕ ਹੋ ਕੇ ਸੰਘਰਸ਼ ਕਰਨਾ ਪਵੇਗਾ। ਇਸ ਮੌਕੇ ਤੇ ਜੱਥੇਬੰਦੀ ਦਾ ਝੰਡਾ ਲਹਿਰਾਉਣ ਉਪਰੰਤ ਮਜ਼ਦੂਰ ਸੰਘਰਸ਼ਾਂ ਦੌਰਾਨ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸਮੇਂ ਹਰਪ੍ਰੀਤ ਸਿੰਘ ਸਾਹਨੇਵਾਲ, ਰਾਜ ਕੁਮਾਰ, ਗੁਰਿੰਦਰ ਸਿੰਘ ਜੰਡਿਆਲੀ,ਮਨਪ੍ਰੀਤ ਸਿੰਘ, ਰਾਜ ਕੁਮਾਰ ,ਸੂਬਾ ਆਗੂ ਨਿਸ਼ਾ ਰਾਣੀ,ਪ੍ਰੀਤੀ ਕੁਮਾਰੀ,ਦਵਿੰਦਰ ਕੌਰ, ਰਾਜਵਿੰਦਰ ਕੌਰ, ਜਸਵਿੰਦਰ ਕੌਰ , ਸੁਖਵਿੰਦਰ ਕੌਰ ਆਦਿ ਆਗੂ ਹਾਜ਼ਰ ਸਨ।












