ਬਾਪੂ ਜਗੀਰ ਸਿੰਘ ਮਾਦਪੁਰ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ: ਬੱਬਰ ਖਾਲਸਾ ਜਰਮਨੀ

ਨੈਸ਼ਨਲ ਪੰਜਾਬ

ਨਵੀਂ ਦਿੱਲੀ 9 ਮਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਜਰਮਨੀ ਅਧਾਰਿਤ ਬੱਬਰ ਖਾਲਸਾ ਦੇ ਸਿੰਘਾਂ ਵੱਲੋਂ ਬਾਪੂ ਜਗੀਰ ਸਿੰਘ ਮਾਦਪੁਰ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਮੌਕੇ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਬਿਧੀ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਅਤੇ ਭਾਈ ਦਲਜੀਤ ਸਿੰਘ ਬੱਬਰ ਸਮੇਤ ਹੋਰ ਸਿੰਘਾਂ ਨੇ ਆਪਣੇ ਸੰਵੇਦਨਾ ਸੰਦੇਸ਼ ਵਿੱਚ ਕਿਹਾ ਕਿ ਵਾਹਿਗੁਰੂ ਦੇ ਭਾਣੇ ਅਨੁਸਾਰ ਹੀ ਸਾਰਾ ਸੰਸਾਰਕ ਵਰਤਾਰਾ ਵਾਪਰਦਾ ਹੈ। ਉਨ੍ਹਾਂ ਕਿਹਾ ਕਿ ਨੱਬੇ ਦੇ ਦਹਾਕੇ ਦੌਰਾਨ ਚੱਲੇ ਸੰਘਰਸ਼ ਸਮੇਂ ਬਾਪੂ ਜਗੀਰ ਸਿੰਘ ਨੇ ਸਿੱਖ ਜੁਝਾਰੂਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਅਹਿਮ ਯੋਗਦਾਨ ਪਾਇਆ। ਉਨ੍ਹਾਂ ਨੇ ਭਾਈ ਰਛਪਾਲ ਸਿੰਘ ਛੰਦੜਾਂ, ਭਾਈ ਦਵਿੰਦਰ ਸਿੰਘ ਪੌਤ ਅਤੇ ਭਾਈ ਜਸਮੇਰ ਸਿੰਘ ਲਾਲੀ ਸਮੇਤ ਕਈ ਸਿੰਘਾਂ ਦਾ ਡਟ ਕੇ ਸਾਥ ਨਿਭਾਇਆ। ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਥਾਣਿਆਂ ਵਿੱਚ ਪੁਲਿਸ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਅਤੇ ਕਰੀਬ ਦੋ ਸਾਲ ਨਾਭਾ ਜੇਲ੍ਹ ਵਿੱਚ ਵੀ ਬੰਦ ਰਹਿਣਾ ਪਿਆ, ਪਰ ਇਸ ਸਭ ਦੇ ਬਾਵਜੂਦ ਉਹ ਆਪਣੀ ਸੇਵਾ ਵਿੱਚ ਅਡੋਲ ਰਹੇ। ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿੱਚ ਇਹ ਵੀ ਦੱਸਿਆ ਗਿਆ ਕਿ ਬਾਪੂ ਜਗੀਰ ਸਿੰਘ ਦੇ ਜਵਾਈ ਭਾਈ ਬਲਜਿੰਦਰ ਸਿੰਘ ਇਸ ਵੇਲੇ ਜਰਮਨੀ ਵਿੱਚ ਰਹਿੰਦੇ ਹੋਏ ਪੰਥਕ ਸੇਵਾਵਾਂ ਨਿਭਾ ਰਹੇ ਹਨ। ਬਾਪੂ ਜਗੀਰ ਸਿੰਘ ਦੀ ਅੰਤਿਮ ਅਰਦਾਸ 14 ਮਈ 2026 ਨੂੰ ਉਨ੍ਹਾਂ ਦੇ ਜੱਦੀ ਪਿੰਡ ਮਾਦਪੁਰ, ਨੇੜੇ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗੀ। ਇਸ ਮੌਕੇ ਸੰਘਰਸ਼ੀ ਯੋਧੇ ਭਾਈ ਮਨਜਿੰਦਰ ਸਿੰਘ ਈਸੀ, ਭਾਈ ਅਮਰਜੀਤ ਸਿੰਘ ਬੱਡਗੁਜਰਾਂ ਅਤੇ ਹੋਰ ਪੰਥਕ ਆਗੂ ਵੀ ਹਾਜ਼ਰੀ ਭਰਨਗੇ। ਬੱਬਰ ਖਾਲਸਾ ਜਰਮਨੀ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ। ਅੰਤ ਵਿੱਚ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਬਾਪੂ ਜਗੀਰ ਸਿੰਘ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।