Australia ‘ਚ ਭਾਰਤੀ ਵਿਅਕਤੀ ਨੂੰ ਹੋਈ ਸਜ਼ਾ

ਸੰਸਾਰ ਪੰਜਾਬ

ਆਸਟ੍ਰੇਲੀਆ, 17 ਮਈ ,ਬੋਲੇ ਪੰਜਾਬ ਬਿਊਰੋ;

ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿੱਚ ਭਾਰਤੀ ਮੂਲ ਦੇ ਇੱਕ ਮਸਾਜ ਥੈਰੇਪਿਸਟ ਦਾ ਕਾਲਾ ਸੱਚ ਸਾਹਮਣੇ ਆਇਆ ਹੈ। ਮਸਾਜ ਥੈਰੇਪਿਸਟ ਸੁਮਿਤ ਸਤੀਸ਼ ਰਸਤੋਗੀ ਨੂੰ ਐਡੀਲੇਡ ਦੇ ਇੱਕ ਮਸਾਜ ਪਾਰਲਰ ਵਿੱਚ 61 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ 13 ਸਾਲ ਅਤੇ 10 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਜੱਜ ਨੇ ਉਸ ਦੇ ਇਸ ਵਿਵਹਾਰ ਨੂੰ “ਬੇਕਾਬੂ” ਅਤੇ “ਸ਼ੋਸ਼ਣਕਾਰੀ” ਦੱਸਿਆ ਹੈ।

ਮੀਡੀਆ ਰਿਪੋਰਟ ਅਨੁਸਾਰ, 39 ਸਾਲਾ ਸੁਮਿਤ ਸਤੀਸ਼ ਰਸਤੋਗੀ ਨੇ ਅਕਤੂਬਰ 2021 ਅਤੇ ਜੁਲਾਈ 2022 ਦਰਮਿਆਨ ਐਡੀਲੇਡ ਦੇ ਪੱਛਮੀ ਉਪਨਗਰ ਗਲੇਨੈਲਗ ਵਿੱਚ ਇੱਕ ਮਸਾਜ ਕੇਂਦਰ ਵਿੱਚ ਕੀਤੇ ਗਏ 97 ਅਪਰਾਧਾਂ – ਜਿਨ੍ਹਾਂ ਵਿੱਚ ਅਸ਼ਲੀਲ ਫਿਲਮਾਂਕਣ ਦੇ 55 ਮਾਮਲੇ ਅਤੇ ਗੰਭੀਰ ਜਿਨਸੀ ਹਮਲੇ ਦੇ 42 ਮਾਮਲੇ ਸ਼ਾਮਲ ਹਨ – ਲਈ ਆਪਣਾ ਗੁਨਾਹ ਕਬੂਲ ਕੀਤਾ ਹੈ। ਕੋਰਟ ਨੇ ਉਸ ਦੇ ਅਪਰਾਧਾਂ ਨੂੰ ਬੇਹੱਦ ਗੰਭੀਰ ਦੱਸਦਿਆਂ ਕਿਹਾ ਕਿ ਉਸ ਦਾ ਵਿਵਹਾਰ “ਆਊਟ ਆਫ਼ ਕੰਟਰੋਲ” ਹੋ ਚੁੱਕਾ ਸੀ।

ਰਸਤੋਗੀ ਨੂੰ ਜੁਲਾਈ 2022 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ‘ਚ ਤਿੰਨ ਘੰਟੇ ਚੱਲੀ ਸੁਣਵਾਈ ਦੌਰਾਨ, ਦੱਖਣੀ ਆਸਟਰੇਲੀਆ ਜ਼ਿਲ੍ਹਾ ਅਦਾਲਤ ਦੀ ਜੱਜ ਕਾਰਮੇਨ ਮੈਟੇਓ ਨੇ ਨੌਂ ਮਹੀਨਿਆਂ ਵਿੱਚ ਕੀਤੇ ਗਏ ਅਪਰਾਧਾਂ ਦਾ ਵਿਸਤ੍ਰਿਤ ਵੇਰਵਾ ਦਿੰਦਿਆਂ ਕਿਹਾ ਕਿ ਰਸਤੋਗੀ ਨੇ ਉਨ੍ਹਾਂ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਜੋ “ਭਰੋਸੇਮੰਦ, ਭੋਲੀਆਂ ਅਤੇ ਸੁਰੱਖਿਆ, ਸਨਮਾਨ ਅਤੇ ਗਰਿਮਾ ਦੀਆਂ ਹੱਕਦਾਰ” ਸਨ।

ਜੱਜ ਮੈਟੇਓ ਨੇ ਕਿਹਾ ਕਿ ਜਿਵੇਂ-ਜਿਵੇਂ ਰਸਤੋਗੀ ਦਾ ਆਤਮਵਿਸ਼ਵਾਸ ਵਧਦਾ ਗਿਆ, ਅਪਰਾਧ ਹੋਰ ਵੀ ਗੰਭੀਰ ਹੁੰਦਾ ਗਿਆ, ਖ਼ਾਸ ਕਰਕੇ ਉਦੋਂ ਜਦੋਂ ਉਸ ਨੇ ਪੀੜਤਾਂ ਦੇ ਅੰਡਰਵੀਅਰ ਨਾਲ ਛੇੜਛਾੜ ਕਰਨਾ ਅਤੇ ਚੋਰੀ-ਛਿਪੇ ਇਤਰਾਜ਼ਯੋਗ ਤਸਵੀਰਾਂ ਲੈਣਾ ਸ਼ੁਰੂ ਕਰ ਦਿੱਤਾ।”

ਜੱਜ ਕਾਰਮੇਨ ਮੈਟੇਓ ਨੇ ਸੁਣਵਾਈ ਦੌਰਾਨ ਕਿਹਾ ਕਿ ਮੁਲਜ਼ਮ ਨੇ ਉਨ੍ਹਾਂ ਔਰਤਾਂ ਦਾ ਭਰੋਸਾ ਤੋੜਿਆ, ਜੋ ਉੱਥੇ ਸੁਰੱਖਿਅਤ ਮਾਹੌਲ ਦੀ ਉਮੀਦ ਲੈ ਕੇ ਆਈਆਂ ਸਨ। ਅਦਾਲਤ ਨੇ ਕਿਹਾ ਕਿ ਸ਼ੁਰੂਆਤੀ ਅਪਰਾਧਾਂ ਤੋਂ ਬਾਅਦ ਉਸ ਦਾ ਹੌਸਲਾ ਵਧਦਾ ਗਿਆ ਅਤੇ ਬਾਅਦ ਦੇ ਮਹੀਨਿਆਂ ਵਿੱਚ ਉਸ ਦਾ ਵਿਵਹਾਰ ਬੇਹੱਦ ਖ਼ਤਰਨਾਕ ਅਤੇ ਬੇਕਾਬੂ ਹੋ ਗਿਆ ।

ਰਸਤੋਗੀ ਨੂੰ 13 ਸਾਲ ਅਤੇ 10 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਵਿੱਚ 10 ਸਾਲ ਅਤੇ 10 ਮਹੀਨਿਆਂ ਦੀ ਗੈਰ-ਪੈਰੋਲ ਮਿਆਦ ਸ਼ਾਮਲ ਹੈ। ਸਜ਼ਾ ਨੂੰ ਉਸ ਦੀ ਗ੍ਰਿਫ਼ਤਾਰੀ ਦੀ ਤਾਰੀਖ਼ ਤੋਂ ਲਾਗੂ ਕੀਤਾ ਗਿਆ ਹੈ, ਜਿਸ ਕਾਰਨ ਉਹ 2035 ਵਿੱਚ ਪੈਰੋਲ ਲਈ ਯੋਗ ਹੋਵੇਗਾ।ਅਦਾਲਤ ਨੇ ਇਹ ਵੀ ਸੁਣਿਆ ਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਉਸ ਨੂੰ ਆਸਟਰੇਲੀਆ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।