ਪਸ਼ੂ ਪਾਲਣ ਕਾਮੇਂ ਡਿਪਟੀ ਡਾਇਰੈਕਟਰ ਦਫਤਰ ਰੌਣੀ ਅੱਗੇ 8 ਜੂਨ ਨੂੰ ਲਾਉਣਗੇ ਧਰਨਾ

ਪੰਜਾਬ

ਪਟਿਆਲਾ 5 ਜੂਨ ,ਬੋਲੇ ਪੰਜਾਬ ਬਿਊਰੋ;

ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਜਿਲਾ ਪਟਿਆਲਾ ਦੀ ਮੀਟਿੰਗ ਲਖਵਿੰਦਰ ਸਿੰਘ ਖਾਨਪੁਰ,ਜਸਵਿੰਦਰ ਸੌਜਾ, ਜਸਵੀਰ ਖੋਖਰ ਤੇ ਦਿਆਲ ਸਿੰਘ ਸਿੱਧੂ ਦੀ ਅਗਵਾਈ ਹੇਠ ਪਟਿਆਲਾ ਵਿੱਖੇ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 8 ਜੂਨ ਨੂੰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦਫਤਰ ਰਾਉਣੀ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਕਿਉਂਕਿ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਜਿੱਥੇ ਪਸ਼ੂ ਪਾਲਣ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਉੱਥੇ ਉਨਾਂ ਦੀ ਉਜਰਤਾ ਵਿੱਚ ਨਾ ਹੀ ਵਾਧਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਸੀਨੀਆਰਤਾ ਸੂਚੀ ਬਣਾ ਕੇ ਸਰਕਾਰ ਨੂੰ ਭੇਜੀ ਜਾ ਰਹੀ ਹੈ ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਰਸ਼ਨ ਬੇਲੂਮਾਜਰਾ,ਰਾਜਪਾਲ ਰਸੋਈ ਧਰਮ ਪਾਲ ਲੋਟ ਨੇ ਕਿਹਾ ਕਿ ਜਿੱਥੇ ਕੱਚੇ ਕਾਮੇ ਲੰਮੇ ਸਮੇਂ ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਹਨ ਉਥੇ ਦਰਜਾ ਚਾਰ ਕਰਮਚਾਰੀਆਂ ਨਾਲ ਦਫਤਰ ਦੀ ਮੈਨੇਜਮੈਂਟ ਦਾ ਜੋ ਵਿਵਹਾਰ ਹੈ ਉਹ ਵੀ ਬਹੁਤ ਮਦਭਾਗਾ ਹੈ ਦਫਤਰ ਦੀ ਮੈਨੇਜਮੈਂਟ ਵੱਲੋ ਦਰਜਾ ਚਾਰ ਕਾਮਿਆਂ ਨੂੰ ਇਨਸਾਨ ਨਾ ਸਮਝਤੇ ਹੋਏ ਉਹਨਾਂ ਨਾਲ ਬਹੁਤ ਹੀ ਭੈੜਾ ਵਤੀਰਾ ਕੀਤਾ ਜਾ ਰਿਹਾ ਹੈ। ਮੈਨੇਜਮੈਂਟ ਵੱਲੋਂ ਜਿੱਥੇ ਇਹਨਾਂ ਨੂੰ ਦਫਤਰ ਵਿੱਚ ਵੜਨ ਤੇ ਮਾੜਾ ਚੰਗਾ ਕਿਹਾ ਜਾਂਦਾ ਹੈ ਅਤੇ ਜੋ ਸਬੰਧਤ ਕੰਮਾਂ ਲਈ ਕਾਮਿਆਂ ਨੂੰ ਜਾਣਾ ਪੈਂਦਾ ਹੈ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਹੈ ਜਿਸ ਕਰਕੇ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਜਿੱਥੇ ਉਹ ਆਪਣੀਆਂ ਮੰਗਾਂ ਦੇ ਲਈ ਲੜਾਈ ਲੜਨਗੇ ਉੱਥੇ ਇਹੋ ਜਿਹੇ ਭਰਿਸ਼ਟ ਮੁਲਾਜ਼ਮਾਂ ਦਾ ਕੱਚਾ ਚਿੱਠਾ ਵੀ ਸਰਕਾਰ ਤੇ ਉੱਚ ਅਧਿਕਾਰੀਆਂ ਅੱਗੇ ਨੰਗਾ ਕਰਨਗੇ ਜੋ ਦਰਜਾ ਚਾਰ ਮੁਲਾਜ਼ਮਾਂ ਨਾਲ ਭੈੜਾ ਵਤੀਰਾ ਵਰਤਦੇ ਹਨ ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਘੱਗਾ, ਰਜਿੰਦਰ ਸਿੰਘ ਧਾਲੀਵਾਲ, ਰਣਧੀਰ ਸਿੰਘ ਬਹਿਰ ਜੱਸ, ਨਰੇਸ਼ ਕੁਮਾਰ ਦੇਧਨਾ, ਗੁਰਮੀਤ ਸਿੰਘ ਪਟਿਆਲਾ, ਪਵਨ ਕੁਮਾਰ ਪਾਤੜਾਂ, ਕ੍ਰਿਸ਼ਨ ਖਨੌਰੀ,ਭਜਨ ਸਿੰਘ ਰੋਹਟੀ, ਕਰਮ ਸਿੰਘ ਨਾਭਾ, ਬੀਰੂ ਰਾਮ ਪਟਿਆਲਾ, ਪ੍ਰਕਾਸ਼ ਘਨੌਰ ਆਦਿ ਸ਼ਾਮਿਲ ਹੋਏ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।