ਮੋਹਾਲੀ ਤੋਂ 52ਵੀਂ ਅਤੇ 53ਵੀਂ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਹੋਈਆਂ ਰਵਾਨਾ

ਪੰਜਾਬ

ਮੋਹਾਲੀ 8 ਜੂਨ ,ਬੋਲੇ ਪੰਜਾਬ ਬਿਊਰੋ;

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਸ਼ਰਧਾਲੂਆਂ ਦੀਆਂ 2 ਬੱਸਾਂ ਰਵਾਨਾ ਹੋਈਆਂ,
ਇਹ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ, ਰਾਮ ਤੀਰਥ ਵਾਲਮੀਕੀ ਮੰਦਰ , ਵਾਹਗਾ ਬਾਰਡਰ ਅਤੇ ਜਲਿਆਂਵਾਲੇ ਬਾਗ ਜਾਣਗੇ, ਵਿਧਾਇਕ ਕੁਲਵੰਤ ਸਿੰਘ ਹੋਰਾਂ ਦੀ ਦੇਖ-ਰੇਖ ਹੇਠ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਤੋਂ 52ਵੀਂ ਅਤੇ 53ਵੀਂ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਇਹ ਬੱਸਾਂ ਫੇਸ- 1 ਅਤੇ ਫੇਸ- 2, ਵਾਰਡ ਨੰਬਰ- 5 ਤੋ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋਈਆਂ, ਇਹਨਾਂ ਬੱਸਾਂ ਵਿਚਲੇ ਸ਼ਰਧਾਲੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਕੁਲਵੰਤ ਸਿੰਘ ਦਾ ਵਾਰ -ਵਾਰ ਧੰਨਵਾਦ ਕਰ ਰਹੇ ਸਨ, ਉਹਨਾਂ ਵੱਲੋਂ ਪੰਜਾਬ ਦੀ ਸੀਨੀਅਰ ਸਿਟੀਜਨ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਇਸ ਯਾਤਰਾ ਦੇ ਲਈ ਮੌਕਾ ਪ੍ਰਦਾਨ ਕੀਤਾ, ਕੌਂਸਲਰ ਅਰਵਿੰਦਰ ਕੌਰ ਨੇ ਕਿਹਾ ਕਿ ਸੰਗਤੀ ਰੂਪ ਦੇ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਕਰਨਾ ਇੱਕ ਵਧੀਆ ਅਨੁਭਵ ਹੈ, ਵਿਚਾਰਾਂ ਦਾ ਆਪਸੀ ਅਦਾਨ- ਪ੍ਰਦਾਨ ਸ਼ਰਧਾਲੂਆਂ ਦੇ ਵਿਚਕਾਰ ਹੁੰਦਾ ਹੈ ਅਤੇ ਰਿਸ਼ਤਿਆਂ ਦੇ ਵਿੱਚ ਹੋਰ ਮਿਠਾਸ ਅਤੇ ਤਾਜ਼ਗੀ ਪੈਦਾ ਹੁੰਦੀ ਹੈ, ਜੋ ਕਿ ਸਮੁੱਚੇ ਚੁਗਿਰਦੇ ਨੂੰ ਰੁਸ਼ਨਾਈ ਰੱਖਦੀ ਹੈ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੌਂਸਲਰ ਅਰਵਿੰਦਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਦੌਰਾਨ ਸ਼ਰਧਾਲੂਆਂ ਦੀ ਹਰ ਜਰੂਰਤ ਦਾ ਧਿਆਨ ਰੱਖਿਆ ਗਿਆ ਹੈ ਅਤੇ ਉਹਨਾਂ ਨੂੰ ਕਿਸੇ ਤਰਹਾਂ ਦੀ ਦਿੱਕਤ ਪੇਸ਼ ਨਾ ਆਵੇ, ਇਸ ਦੇ ਲਈ ਬਕਾਇਦਾ ਮੈਡੀਕਲ ਮਾਹਿਰ ਅਤੇ ਗਾਈਡ ਵੀ ਹਰ ਵੇਲੇ ਬੱਸ ਵਿੱਚ ਮੌਜੂਦ ਰਹਿੰਦਾ ਹੈ। ਅਤੇ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਦੇ ਰਹਿਣ ਸਹਿਣ ਅਤੇ ਖਾਣ- ਪੀਣ ਦਾ ਵੀ ਸਰਕਾਰ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਅੰਦਰ ਸਿੱਖਿਆ ਦੇ ਖੇਤਰ ਵਿੱਚ ਕਾਫੀ ਕੰਮ ਕੀਤਾ ਜਾ ਰਿਹਾ ਹੈ, ਤਾਂ ਕਿ ਵਿਦਿਆਰਥੀ ਵਰਗ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ ਅਤੇ ਨੌਜਵਾਨ ਪੀੜੀ ਦੀ ਦਿਲਚਸਪੀ ਦੇ ਹਿਸਾਬ ਨਾਲ ਉਚੇਰੀ ਸਿੱਖਿਆ ਦੇ ਵਿੱਚ ਮਦਦ ਕੀਤੀ ਜਾ ਸਕੇ,
ਇਸ ਮੌਕੇ ਤੇ ਇਸ ਮੌਕੇ ਤੇ ਗੁਰਮੀਤ ਸਿੰਘ ਗੁਰਜੀਤ ਸਿੰਘ ਰਣਜੀਤ ਸਿੰਘ ਅਮਰਜੀਤ ਸਿੰਘ ਬਲਦੇਵ ਰਾਜ ਫੇਸ ਇੱਕ ਤੋਂ ਹਾਜ਼ਰ ਸਨ, ਜਦਕਿ ਵਾਰ ਨੰਬਰ ਪੰਜ 5, ਤੋਂ ਦਰਸ਼ਨ ਸਿੰਘ, ਰਵਿੰਦਰ ਸਿੰਘ, ਸ੍ਰੀਮਤੀ ਰੇਨੂ ਸੂਦ ਵੀ ਹਾਜ਼ਰ ਰਹੇ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।