ਆਲ ਇੰਡੀਆ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਟੀ-20 ਕ੍ਰਿਕਟ ਟੂਰਨਾਮੈਂਟ 2026 ਵਿੱਚ ਪੰਜਾਬ ਮੰਡੀ ਬੋਰਡ ਦੀ ਜੇਤੂ ਮੁਹਿੰਮ ਜਾਰੀ

ਪੰਜਾਬ

ਦੂਜੇ ਦਿਨ ਪੰਜਾਬ ਮੰਡੀ ਬੋਰਡ ਨੇ ਦਿੱਲੀ ਮੰਡੀ ਬੋਰਡ ਨੂੰ ਅਤੇ ਉੱਤਰਾਖੰਡ ਮੰਡੀ ਨੇ ਹਿਮਾਚਲ ਪ੍ਰਦੇਸ਼ ਮੰਡੀ ਬੋਰਡ ਦੀ ਟੀਮ ਨੂੰ ਹਰਾਇਆ


ਤੀਜੇ ਦਿਨ ਹਰਿਆਣਾ ਮੰਡੀ ਬੋਰਡ ਨੇ ਹਿਮਾਚਲ ਪ੍ਰਦੇਸ਼ ਮੰਡੀ ਬੋਰਡ ਨੂੰ ਅਤੇ ਪੰਜਾਬ ਮੰਡੀ ਬੋਰਡ ਨੇ ਉੱਤਰਾਖੰਡ ਮੰਡੀ ਬੋਰਡ ਨੂੰਮਾਤਦਿੱਤੀਅੰਕ ਤਾਲਿਕਾ ਵਿੱਚ ਪੰਜਾਬ ਮੰਡੀ ਬੋਰਡ ਸਿਖਰ ’ਤੇ


ਐਸ.ਏ.ਐਸ. ਨਗਰ (ਮੋਹਾਲੀ), 10ਜੂਨ ,ਬੋਲੇ ਪੰਜਾਬ ਬਿਊਰੋ;

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ ‘ਆਲ ਇੰਡੀਆ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਟੀ-20 ਕ੍ਰਿਕਟ ਟੂਰਨਾਮੈਂਟ 2026 ਸੀਜ਼ਨ-2’ ਦੇ ਦੂਜੇ ਅਤੇ ਤੀਜੇ ਦਿਨ ਖੇਡ ਮੈਦਾਨ ਅੰਦਰ ਬਹੁਤ ਹੀ ਰੋਮਾਂਚਕ ਅਤੇ ਹਾਈ-ਵੋਲਟੇਜ ਮੁਕਾਬਲੇ ਦੇਖਣ ਨੂੰ ਮਿਲੇ। ਇਸ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪਹੁੰਚੀਆਂ ਟੀਮਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਕਲਾ, ਸ਼ਾਨਦਾਰ ਖੇਡਨੀਤੀ ਅਤੇ ਅਦਭੁਤ ਹੁਨਰ ਦਾ ਲੋਹਾ ਮਨਵਾਇਆ।
ਟੂਰਨਾਮੈਂਟ ਦੇ ਦੂਜੇ ਅਤੇ ਤੀਜੇ ਦਿਨ ਦੇ ਮੈਚਾਂ ਦੌਰਾਨ ਖਿਡਾਰੀਆਂ ਅੰਦਰ ਜਿੱਤ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬੱਲੇਬਾਜ਼ਾਂ ਵੱਲੋਂ ਲਗਾਏ ਗਏ ਆਕਰਸ਼ਕ ਚੌਕੇ-ਛੱਕਿਆਂ ਅਤੇ ਗੇਂਦਬਾਜ਼ਾਂ ਦੀਆਂ ਘਾਤਕ ਗੇਂਦਾਂ ਨੇ ਮੈਚਾਂ ਦਾ ਰੋਮਾਂਚ ਆਖਰੀ ਓਵਰਾਂ ਤੱਕ ਬਰਕਰਾਰ ਰੱਖਿਆ। ਸਾਰੀਆਂ ਟੀਮਾਂ ਨੇ ਖੇਡ ਭਾਵਨਾਦਾ ਪ੍ਰਦਰਸ਼ਨ ਕਰਦਿਆਂ ਮੈਦਾਨ ‘ਤੇ ਪੂਰੀ ਜਾਨ ਲਗਾਈ, ਜਿਸ ਸਦਕਾ ਖੇਡ ਪ੍ਰੇਮੀਆਂ ਨੂੰ ਬੇਹੱਦ ਰੋਮਾਂਚਕ ਕ੍ਰਿਕਟ ਦੇਖਣ ਨੂੰ ਮਿਲੀ। ਦੂਜੇ ਦਿਨ ਹੋਏ ਪਹਿਲੇ ਮੈਚ ਵਿੱਚ ਉੱਤਰਾਖੰਡ ਮੰਡੀ ਬੋਰਡ ਦੀ ਟੀਮ ਨੇ 25 ਦੌੜਾਂ ਤੋਂ ਹਿਮਾਚਲ ਪ੍ਰਦੇਸ਼ ਮੰਡੀ ਬੋਰਡ ਦੀ ਟੀਮ ਨੂੰ ਹਰਾਇਆ। ਪਹਿਲਾ ਬੱਲੇਬਾਜੀ ਕਰਦਿਆਂ ਉੱਤਰਾਖੰਡ ਮੰਡੀ ਬੋਰਡ ਦੀ ਟੀਮ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 166 ਦੌੜਾਂ ਬਣਾਇਆਂ। 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹਿਮਾਚਲ ਪ੍ਰਦੇਸ਼ ਮੰਡੀ ਬੋਰਡ ਦੀ ਟੀਮ 18.2 ਓਵਰਾਂ ਵਿੱਚ 141 ਦੌੜਾਂ ਤੇ ਸਿਮਟ ਗਈ।
ਇਸੇ ਤਰ੍ਹਾਂ ਦੂਜਾ ਮੈਚ ਪੰਜਾਬ ਮੰਡੀ ਬੋਰਡ ਅਤੇ ਦਿੱਲੀ ਮੰਡੀ ਬੋਰਡ ਵਿੱਚ ਹੋਇਆ, ਜਿਸ ਵਿੱਚ ਪੰਜਾਬ ਮੰਡੀ ਬੋਰਡ ਦੀ ਟੀਮ ਨੇ ਪਹਿਲਾ ਬੱਲੇਬਾਜੀ ਕਰਦਿਆਂ ਹੋਇਆ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 149 ਦੌੜਾਂ ਬਣਾਇਆਂ ਅਤੇ ਦਿੱਲੀ ਮੰਡੀ ਬੋਰਡ ਨੂੰ 150 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਦਿੱਲੀ ਮੰਡੀ ਬੋਰਡ ਦੀ ਟੀਮ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਨਾਲ 139 ਦੌੜਾਂ ਹੀ ਬਣਾ ਸਕੀ ਅਤੇ ਪੰਜਾਬ ਮੰਡੀ ਬੋਰਡ ਨੇ ਇਹ ਮੈਚ 10 ਦੌੜਾਂ ਨਾਲ ਜਿੱਤ ਲਿਆ।
ਤੀਜੇ ਦਿਨ ਪਹਿਲਾ ਮੈਚ ਹਰਿਆਣਾ ਮੰਡੀ ਬੋਰਡ ਅਤੇ ਹਿਮਾਚਲ ਪ੍ਰਦੇਸ਼ ਮੰਡੀ ਬੋਰਡ ਵਿੱਚ ਹੋਇਆ। ਪਹਿਲਾ ਬੱਲੇਬਾਜੀ ਕਰਦਿਆਂ ਹਰਿਆਣਾ ਮੰਡੀ ਬੋਰਡ ਦੀ ਟੀਮ ਨੇ 20 ਓਵਰਾਂ ਵਿੱਚ 9 ਵਿਕਟਾਂ ਗਵਾ ਕੇ 165 ਦੌੜਾਂ ਬਣਾਇਆਂ। 166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਹਿਮਾਚਲ ਪ੍ਰਦੇਸ਼ ਮੰਡੀ ਬੋਰਡ ਦੀ ਟੀਮ 14 ਓਵਰਾਂ ਵਿੱਚ 71 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਅਤੇ ਹਰਿਆਣਾ ਮੰਡੀ ਬੋਰਡ ਨੇ ਇਹ ਮੈਚ 94 ਦੌੜਾਂ ਨਾਲ ਜਿੱਤ ਲਿਆ।
ਦੂਜਾ ਮੈਚ ਪੰਜਾਬ ਮੰਡੀ ਬੋਰਡ ਅਤੇ ਉੱਤਰਾਖੰਡ ਮੰਡੀ ਬੋਰਡ ਦੀ ਟੀਮਾਂ ਵਿਚਕਾਰ ਹੋਇਆ। ਪਹਿਲਾ ਬੱਲੇਬਾਜੀ ਕਰਦਿਆਂ ਪੰਜਾਬ ਮੰਡੀ ਬੋਰਡ ਦੀ ਟੀਮ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 157 ਦੌੜਾਂ ਬਣਾਇਆਂ ਅਤੇ ਉੱਤਰਾਖੰਡ ਮੰਡੀ ਬੋਰਡ ਨੂੰ 158 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦਿਆਂ ਉੱਤਰਾਖੰਡ ਮੰਡੀ ਬੋਰਡ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਨਾਲ 118 ਦੌੜਾਂ ਹੀ ਬਣਾ ਸਕੀ। ਪੰਜਾਬ ਮੰਡੀ ਬੋਰਡ ਨੇ ਇਹ ਮੈਚ 39 ਦੌੜਾਂ ਨਾਲ ਜਿੱਤ ਲਿਆ। ਟੂਰਨਾਮੈਂਟ ਦੀ ਅੰਕ ਤਾਲਿਕਾ ਹੇਠ ਲਿਖੇ ਅਨੁਸਾਰ ਹੈ।
ਟੀਮਾਂ ਮੈਚ ਜਿੱਤੇ ਹਾਰੇ ਡ੍ਰਾ ਪਵਾਇੰਟ ਨੇਟ ਰਨ ਰੇਟ
ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ 3 3 0 0 6 3.600
ਹਰਿਆਣਾ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ 2 2 0 0 4 4.225
ਉੱਤਰਾਖੰਡ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ 2 1 1 0 2 -0.325
ਦਿੱਲੀ ਐਗਰੀਕਲਚਰਲ ਮਾਰਕੀਟਿੰਗ ਬੋਰਡ 2 0 2 0 0 -2.125
ਹਿਮਾਚਲ ਪ੍ਰਦੇਸ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ 3 0 3 0 0 -4.767

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।