ਬਠਿੰਡਾ : ਸ਼ਰਾਬ ਫ਼ੈਕਟਰੀ ਦੇ ਟੈਂਕ ‘ਚ ਬਲਾਸਟ ਤੋਂ ਬਾਅਦ ਅੱਗ ਲੱਗੀ

ਚੰਡੀਗੜ੍ਹ ਪੰਜਾਬ

ਬਠਿੰਡਾ, 19 ਜੂਨ, ਬੋਲੇ ਪੰਜਾਬ ਬਿਊਰੋ :

ਬਠਿੰਡਾ ਦੇ ਮਛਾਣਾ ਪਿੰਡ ਵਿੱਚ ਸ਼ਰਾਬ ਫੈਕਟਰੀ ਦੇ ਟੈਂਕ ਵਿੱਚ ਅੱਜ ਸ਼ੁੱਕਰਵਾਰ ਸਵੇਰੇ ਅਚਾਨਕ ਧਮਾਕਾ ਹੋਇਆ। ਫੈਕਟਰੀ ਵਿੱਚ ਹਫੜਾ-ਦਫੜੀ ਮਚ ਗਈ ਅਤੇ ਸਾਰੇ ਕਰਮਚਾਰੀਆਂ ਬਾਹਰ ਆ ਗਏ। ਕਰਮਚਾਰੀਆਂ ਨੇ ਦੱਸਿਆ ਕਿ ਫੈਕਟਰੀ ਵਿੱਚ ਈਥਾਨੌਲ ਸਟੋਰ ਕੀਤਾ ਹੋਇਆ ਸੀ।

ਅੱਜ ਸ਼ੁੱਕਰਵਾਰ ਸਵੇਰੇ ਅਚਾਨਕ ਧਮਾਕਾ ਹੋਇਆ, ਜਿਸ ਨਾਲ ਟੈਂਕ ਦਾ ਉੱਪਰਲਾ ਢੱਕਣ ਉੱਡ ਗਿਆ ਅਤੇ ਅੱਗ ਲੱਗ ਗਈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਾਇਰਮੈਨ ਹਰਪਾਲ ਸਿੰਘ ਨੇ ਦੱਸਿਆ ਕਿ ਰਿਫਾਇਨਰੀ ਤੋਂ ਵੀ ਗੱਡੀਆਂ ਮੰਗਵਾਈਆਂ ਗਈਆਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।