ਬਠਿੰਡਾ,21 ਜੁਲਾਈ,ਬੋਲੇ ਪੰਜਾਬ ਬਿਊਰੋ;
ਫੋਟੋਆਂ ਅਤੇ ਫਲੈਕਸਾਂ ਦੀ ਸਰਕਾਰ ਵਜੋਂ ਮਸ਼ਹੂਰ ਹੋਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੁਣ ਪੰਜਾਬ ਦੇ ਸਕੂਲਾਂ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲੱਗੇ ਹੋਏ ਸਕੂਲ ਬੈਗ ਵੰਡ ਰਹੀ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਜਸਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਿੱਖਿਆ ਕ੍ਰਾਂਤੀ ਦਾ ਢੋਂਗ ਰਚ ਕੇ ਪੰਜਾਬ ਸਰਕਾਰ ਸਰਕਰੀ ਸਕੂਲਾਂ ਰਾਹੀਂ ਆਪਣੀ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਵਾ ਰਹੀ ਹੈ। ਨਿੱਤ ਦਿਨ ਅਧਿਆਪਕਾਂ ਨੂੰ ਵਿਭਾਗ ਵੱਲੋਂ ਮੁੱਖ ਮੰਤਰੀ ਦੀ ਫੋਟੋ ਲੱਗੇ ਵੱਖ ਵੱਖ ਤਰਾਂ ਦਾ ਸਮਾਨ ਵੰਡਣ ਦੀ ਹਦਾਇਤਾਂ ਮਿਲਦੀਆਂ ਰਹਿੰਦੀਆਂ ਹਨ।
ਉਹਨਾਂ ਕਿਹਾ ਕਿ ਤਾਜ਼ਾ ਮਸਲਾ ਇਹ ਹੈ ਕਿ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ 4 ਲੱਖ ਵਿਦਿਆਰਥੀਆਂ ਨੂੰ ਭਗਵੰਤ ਮਾਨ ਦੀ ਫੋਟੋ ਲੱਗੇ ਹੋਏ ਬੈਗ ਵੰਡੇ ਜਾਣਦਾ ਹੈ ਅਤੇ ਇਸ ਨੂੰ ਇੱਕ ਈਵੇੰਟ ਵਜੋਂ ਆਪਣੇ ਵਧਾਇਕਾ ਤੋਂ ਇਹ ਬੈਗ ਵੰਡਵਾਏ ਜਾਣਗੇ।ਆਗੂਆਂ ਨੇ ਕਿਹਾ ਕਿ ਵੋਟਾਂ ਲਈ ਪੰਜਾਬ ਸਰਕਾਰ ਬੁਰੀ ਤਰਾਂ ਹਾਬੜ ਚੁੱਕੀ ਹੈ ਅਤੇ ਬਿਲਕੁਲ ਹੇਠਲੇ ਪੱਧਰ ਤੇ ਆ ਕੇ ਸਕੂਲਾਂ ਨੂੰ ਪਾਰਟੀ ਦੇ ਪ੍ਰਚਾਰ ਦਾ ਸਾਧਨ ਬਣਾ ਲਿਆ ਹੈ| ਜਥੇਬੰਦੀ ਮੀਤ ਪ੍ਰਧਾਨ ਵਿਕਾਸ ਗਰਗ, ਸਹਿ ਸਕੱਤਰ ਕੁਲਵਿੰਦਰ ਵਿਰਕ ਵਿੱਤ ਸਕੱਤਰ ਅਨਿਲ ਭੱਟ ਸਕੱਤਰ ਕਿਹਾ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਸਰਕਾਰ ਬਣਦੇ ਹੀ ਸਿੱਖਿਆ ਵਿਭਾਗ ਤੋਂ ਇੱਕ ਦਾਖਲਾ ਮੁਹਿੰਮ ਦਾ ਫਲੈਕਸ ਡਿਜ਼ਾਈਨ ਕਰਵਾਇਆ ਜਿਸ ਉੱਪਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਫੋਟੋ ਲੱਗੀ ਹੋਈ ਸੀ।ਉਸਤੋਂ ਬਾਅਦ ਸਿੱਖਿਆ ਕ੍ਰਾਂਤੀ ਦਾ ਡਰਾਮਾ ਰਚ ਕੇ ਪੁਰਾਣੀਆਂ ਬਿਲਡਿੰਗਾਂ ਤੇ ਨੀਂਹ ਪੱਥਰ ਲਗਵਾਏ। ਇਸੇ ਤਰਾਂ ਪੀ.ਟੀ.ਐਮ. ਵਿੱਚ ਆਪਣੇ ਪ੍ਰਚਾਰ ਦੇ ਪੈਂਫਲਿਟ ਵੰਡਵਾਏ ਗਏ। ਅਪ੍ਰੈਲ ਮਹੀਨੇ ਵਿੱਚ ਤਾਂ ਹੱਦ ਹੀ ਕਰ ਦਿੱਤੀ ਜਦੋਂ ਬੱਚਿਆਂ ਨੂੰ ਮੁੱਖ ਮੰਤਰੀ ਦੀ ਫੋਟੋ ਲੱਗੇ ਲਿਫਾਫੇ ਵਿਦਿਆਰਥੀਆਂ ਨੂੰ ਵੰਡਣ ਲਈ ਵਿਭਾਗੀ ਹੁਕਮਾਂ ਰਾਹੀਂ ਕਿਹਾ ਗਿਆ|
ਆਗੂਆਂ ਨੇ ਕਿਹਾ ਕਿ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਇਸ ਗੱਲ ਦਾ ਹਾਮੀ ਹੈ ਕਿ ਬੱਚਿਆਂ ਨੂੰ ਪੜਾਈ ਦਾ ਸਮਗਰੀ ਮੁਹਈਆ ਕਰਵਾਇਆ ਜਾਵੇ ਪਰ ਜਥੇਬੰਦੀ ਇਸ ਗੱਲ ਦਾ ਸਖ਼ਤ ਵਿਰੋਧ ਕਰਦੀ ਹੈ ਕਿ ਪੜ੍ਹਾਈ ਦੀ ਸਮਗਰੀ ਉੱਪਰ ਪਾਰਟੀ ਆਪਣੇ ਮੁੱਖ ਮੰਤਰੀ ਦੀਆਂ ਫੋਟੋ ਲਾ ਕੇ ਆਪਣੀ ਪਾਰਟੀ ਦਾ ਪ੍ਰਚਾਰ ਕਰੇ। ਇਹ ਪਾਰਟੀ ਜਦੋਂ ਸੱਤਾ ਵਿੱਚ ਨਹੀਂ ਸੀ ਤਾਂ ਦੂਜੀਆਂ ਪਾਰਟੀਆਂ ਵੱਲੋਂ ਮੁਹਈਆ ਕਰਵਾਈਆਂ ਵਸਤੂਆਂ ਉੱਪਰ ਤਤਕਾਲੀ ਮੁੱਖ ਮੰਤਰੀਆਂ ਦੀਆਂ ਫੋਟੋਆਂ ਲਾਉਣ ਦਾ ਜਬਰਦਸਤ ਵਿਰੋਧ ਕਰਦੇ ਸੀ ਪਰ ਸਰਕਾਰ ਆਪ ਸੱਤਾ ਵਿੱਚ ਆ ਕੇ ਆਪਣੇ ਕਹੇ ਦੇ ਬਿਲਕੁਲ ਉਲਟ ਉਹਨਾਂ ਤੋਂ ਵੀ ਅੱਗੇ ਜਾ ਕੇ ਆਪਣੀਆਂ ਤਸਵੀਰਾਂ ਛਪਾ ਕੇ ਮਸ਼ਹੂਰੀ ਕਰ ਰਹੀਆਂ ਹਨ। ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਦਿਆਰਥੀਆਂ ਨੂੰ ਵੀ ਆਪਣੇ ਪ੍ਰਚਾਰ ਦਾ ਸਾਧਨ ਬਣਾ ਰਹੀਆਂ ਹਨ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।












