ਸੀਪੀਆਈ (ਐਮ) ਹਮਾਇਤੀ ਕਿਸਾਨ,ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਖੁੱਦ ਨੂੰ ਗ੍ਰਿਫਤਾਰੀ ਲਈ ਕੀਤਾ ਪੇਸ਼

ਪੰਜਾਬ

ਮੋਹਾਲੀ 10 ਅਗਸਤ ,ਬੋਲੇ ਪੰਜਾਬ ਬਿਊਰੋ;
ਸੀਪੀਆਈ (ਐਮ) ਹਮਾਇਤੀ ਜਮਾਤੀ ਜਥੇਬੰਦੀਆਂ,ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਮਜ਼ਦੂਰ ਸਭਾ ਅਤੇ ਸੀਟੂ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਖੁੱਦ ਨੂੰ ਡਿਪਟੀ ਕਮਿਸ਼ਨਰ ਦਫਤਰ ਮੁਹਰੇ ਧਰਨਾ ਦੇ ਕੇ ਗ੍ਰਿਫ਼ਤਾਰੀਆਂ ਲਈ ਪੇਸ਼ ਕੀਤਾ। ਇਸ ਐਕਸ਼ਨ ਵਿੱਚ ਆਂਗਨਵਾੜੀ ਯੂਨੀਅਨ ਨਾਲ ਸਬੰਧਤ ਬੀਬੀਆਂ ਦੀ ਵੱਡੀ ਗਿਣਤੀ ਸ਼ਮੂਲੀਅਤ ਰਹੀ , ਜਦਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਕਹਿੰਦਿਆਂ ਧਰਨਾਕਾਰੀਆਂ ਨੂੰ ਗ੍ਰਿਫਤਾਰ ਕਰਨ ਤੋਂ ਨਾਂਹ ਕਰ ਦਿੱਤੀ ਕਿ ਗ੍ਰਿਫਾਤਰੀ ਸਬੰਧੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ। ਇਸ ਤੋਂ ਪਹਿਲਾਂ ਸਮੂਹ ਜਥੇਬੰਦੀਆਂ ਦੇ ਵਰਕਰ ਪ੍ਰਸਿੱਧ ਕਾਮਰੇਡ ਰਹੇ ਡਾ. ਸ਼ੇਰ ਸਿੰਘ ਦੀ ਰਿਹਾਇਸ਼ ਉੱਤੇ ਇਕੱਤਰ ਹੋਏ ਅਤੇ ਇਸ ਉਪਰੰਤ ਉਹ ਪੂਰੇ ਅਨੁਸ਼ਾਸਨ ਵਿੱਚ ਰਹਿੰਦਿਆਂ ਡੀਸੀ ਦਫਤਰ ਦੇ ਗੇਟ ਨੰਬਰ 1 ਮੁਹਰੇ ਪੁੱਜੇ। ਧਰਨੇ ਦੌਰਾਨ ਬੁਲਾਰਿਆਂ ਨੇ ਭਾਰਤ- ਅਮਰੀਕਾ ਮੁਕਤ ਵਪਾਰ ਸਮਝੌਤਾ , ਜੀ ਰਾਮ ਜੀ ਕਾਨੂੰਨ ਰੱਦ ਕਰਨ, ਬਿਜਲੀ- ਬੀਜ ਬਿਲ ਰੱਦ ਕਰਨ ਅਤੇ ਮੁਲਾਜ਼ਮਾਂ ਦਾ ਡੀਏ ਅਤੇ ਆਂਗਨਵਾੜੀ ਯੂਨੀਅਨ ਦੀਆਂ ਮੰਗਾਂ ਨੂੰ ਜੋਰ-ਸੋਰ ਨਾਲ ਉਭਾਰਿਆ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਲੋਕਾਂ ਨੂੰ ਗੈਰ ਜ਼ਰੂਰੀ ਮਸਲਿਆਂ ਵਿੱਚ ਉਲਝਾ ਰਹੀ ਹੈ । ਲੋਕਾਂ ਦੀਆਂ ਲੰਮੇ ਸਮੇਂ ਦੀਆਂ ਮੰਗਾਂ ਨੂੰ ਅਣਡਿੱਠ ਕਰਦਿਆਂ ਉਨ੍ਹਾਂ ਨੂੰ ਛੋਟੇ ਹਿੱਤਾਂ ਬਦਲੇ ਲੁੱਟਿਆ ਜਾ ਰਿਹਾ ਹੈ । ਅੱਜ ਦੇ ਇਸ ਧਰਨੇ ਨੂੰ ਕਿਸਾਨ ਆਗੂ ਕਾਮਰੇਡ ਬਲਬੀਰ ਸਿੰਘ ਮੁਸਾਫਿਰ, ਕਾਮਰੇਡ ਸ਼ਿਆਮ ਲਾਲ ਹੈਬਤਪੁਰ, ਕਾਮਰੇਡ ਚੰਦਰਪਾਲ ਲਾਲੜੂ, ਕਾਮਰੇਡ ਪਰਮਜੀਤ ਸਿੰਘ ਖਿਜ਼ਰਾਬਾਦ, ਕਾਮਰੇਡ ਦਿਨੇਸ਼, ਕਮਲਜੀਤ ਸਿੰਘ, ਚਰਨਜੀਤ ਸਿੰਘ ਸਿੱਧੂ, ਨਗਿੰਦਰ ਕੁਮਾਰ, ਹਰਕੇਸ਼ ਰਾਣਾ ਤੇ ਸੀਪੀਆਈ ਆਗੂ ਜਸਪਾਲ ਦੱਪਰ ਦੇ ਨਾਲ-ਨਾਲ ਆਂਗਨਵਾੜੀ ਯੂਨੀਅਨ ਤੋਂ ਗੁਰਦੀਪ ਕੌਰ, ਗੁਰਪ੍ਰੀਤ ਕੌਰ, ਬਲਜੀਤ ਕੌਰ ,ਭਿੰਦਰ ਕੌਰ ਤੋਂ ਇਲਾਵਾ ਜਨਵਰਧੀ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਆਸ਼ਾ ਰਾਣਾ ਆਦਿ ਨੇ ਸੰਬੋਧਨ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।