ਕੈਨੇਡਾ ‘ਚ ਹਾਦਸੇ ਤੋਂ ਬਾਅਦ ਕਾਰਾਂ ਨੂੰ ਲੱਗੀ ਅੱਗ, ਪੰਜਾਬੀ ਨੌਜਵਾਨ ਦੀ ਜਲ ਕੇ ਮੌਤ

ਚੰਡੀਗੜ੍ਹ ਪੰਜਾਬ

ਹੁਸ਼ਿਆਰਪੁਰ, 11 ਸਤੰਬਰ, ਬੋਲੇ ਪੰਜਾਬ ਬਿਊਰੋ :

ਕੈਨੇਡਾ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਜਲਣ ਕਾਰਨ ਮੌਤ ਹੋ ਗਈ। ਫੈਲੋਫੀਲਡ ਰੋਡ ਅਤੇ ਓਲਡ ਰਿਚਮੰਡ ਰੋਡ ਦੇ ਚੌਰਾਹੇ ‘ਤੇ ਆਪਣੀ ਹੌਂਡਾ ਸੀਆਰ-ਵੀ (Honda CR-V) ਗੱਡੀ ਚਲਾਉਂਦੇ ਸਮੇਂ ਉਸ ਦੀ ਟੱਕਰ ਇੱਕ ਹੋਰ ਕਾਰ ਨਾਲ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਗੱਡੀਆਂ ਇੱਕ-ਦੂਜੇ ਤੋਂ 25 ਫੁੱਟ ਦੂਰ ਜਾ ਡਿੱਗੀਆਂ।

ਇਸ ਤੋਂ ਬਾਅਦ ਦੋਵਾਂ ਕਾਰਾਂ ਨੂੰ ਅੱਗ ਲੱਗ ਗਈ। ਸੱਟਾਂ ਲੱਗਣ ਕਾਰਨ ਨੌਜਵਾਨ ਗੱਡੀ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ, ਜਦਕਿ ਦੂਜੀ ਕਾਰ ਦੇ ਡਰਾਈਵਰ ਨੂੰ ਬਚਾ ਲਿਆ ਗਿਆ ਅਤੇ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ।

ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਦੇ ਟਾਂਡਾ ਦੇ ਰਹਿਣ ਵਾਲੇ ਬ੍ਰਹਮਜੋਤ ਸਿੰਘ ਵਜੋਂ ਹੋਈ ਹੈ; ਉਹ ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ। ਇਹ ਹਾਦਸਾ ਬੁੱਧਵਾਰ ਨੂੰ ਰਾਤ 1:00 ਵਜੇ ਤੋਂ ਥੋੜ੍ਹੀ ਦੇਰ ਬਾਅਦ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਦੱਖਣ-ਪੱਛਮੀ ਖੇਤਰ ਵਿੱਚ ਵਾਪਰਿਆ। ਪਛਾਣ ਹੋਣ ਤੋਂ ਬਾਅਦ ਵੀਰਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਪੁਲਿਸ ਨੇ ਇਸ ਸਬੰਧੀ ਵੇਰਵੇ ਜਾਰੀ ਕੀਤੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।