ਵਾਸ਼ਿੰਗਟਨ, 22 ਸਤੰਬਰ, ਬੋਲੇ ਪੰਜਾਬ ਬਿਊਰੋ :
ਹਾਈਟ ਹਾਊਸ ਨੇ ਸੋਮਵਾਰ ਨੂੰ ‘ਟਰੰਪ ਟੀਵੀ’ (Trump TV) ਦੀ ਸ਼ੁਰੂਆਤ ਦਾ ਅਧਿਕਾਰਤ ਐਲਾਨ ਕੀਤਾ; ਇਹ ਇੱਕ ਡਿਜੀਟਲ ਪ੍ਰਸਾਰਣ ਨੈੱਟਵਰਕ ਹੋਵੇਗਾ।
ਇਸ ਨੈੱਟਵਰਕ ‘ਤੇ ਅਮਰੀਕੀ ਪ੍ਰਸ਼ਾਸਨ ਨਾਲ ਸਬੰਧਤ ਸਮੱਗਰੀ ਦਿਨ-ਰਾਤ ਪ੍ਰਸਾਰਿਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ, ਟਰੰਪ ਨੇ 2021 ਵਿੱਚ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ (Truth Social) ਲਾਂਚ ਕੀਤਾ ਸੀ।
ਜਿਕਰਯੋਗ ਹੈ ਕਿ 18 ਸਤੰਬਰ ਨੂੰ, ਟਰੰਪ ਨੇ ਵ੍ਹਾਈਟ ਹਾਊਸ ਵੱਲੋਂ CNN, MS NOW ਅਤੇ Politico ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਸੰਸਥਾਵਾਂ ਲਗਾਤਾਰ ਝੂਠੀਆਂ ਖਬਰਾਂ ਫੈਲਾ ਰਹੀਆਂ ਸਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਭਵਿੱਖ ਵਿੱਚ ਹੋਰ ਮੀਡੀਆ ਅਦਾਰਿਆਂ ਵਿਰੁੱਧ ਵੀ ਅਜਿਹੀ ਕਾਰਵਾਈ ਕੀਤੀ ਜਾ ਸਕਦੀ ਹੈ।












