ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰੀ ਖਾਦ ਪ੍ਰਯੋਗਸ਼ਾਲਾਵਾਂ ਦੀ ਟੈਸਟਿੰਗ ਰਿਪੋਰਟ ਨਾਲ ਗੁਣਵੱਤਾ ਦੀ ਹੋਈ ਪੁਸ਼ਟੀ
ਚੰਡੀਗੜ੍ਹ, 28 ਸਤੰਬਰ ,ਬੋਲੇ ਪੰਜਾਬ ਬਿਊਰੋ;
ਦੁਨੀਆ ਦੀ ਪ੍ਰਮੁੱਖ ਖਾਦ ਕੰਪਨੀ ਅਤੇ ਵਾਤਾਵਰਣਕ ਹੱਲ ਪ੍ਰਦਾਨ ਕਰਨ ਵਾਲੀ ਯਾਰਾ ਇੰਡੀਆ ਨੇ ਆਪਣੇ ਪ੍ਰੋਕੋਟੇ ਜ਼ਿੰਕ (39.5% ਜ਼ਿੰਕ) ਦੀ ਟੈਸਟਿੰਗ ਦੇ ਨਤੀਜੇ ਸਾਂਝੇ ਕੀਤੇ ਹਨ। ਪੰਜਾਬ ਅਤੇ ਹਰਿਆਣਾ ਦੇ ਖੇਤੀਬਾੜੀ ਵਿਭਾਗ ਦੀ ਕੁਆਲਿਟੀ ਕੰਟਰੋਲ ਲੈਬਾਰਟਰੀ (ਫਰਟੀਲਾਈਜ਼ਰਜ਼) ਵੱਲੋਂ ਕੀਤੀ ਟੈਸਟਿੰਗ ਵਿੱਚ ਪੁਸ਼ਟੀ ਹੋਈ ਹੈ ਕਿ ਪ੍ਰੋਕੋਟੇ ਜ਼ਿੰਕ, ਫਰਟੀਲਾਈਜ਼ਰ ਕੰਟਰੋਲ ਆਰਡਰ (ਐੱਫਸੀਓ) ਅਧੀਨ ਲਾਗੂ ਕੁਆਲਿਟੀ ਪੈਰਾਮੀਟਰਾਂ ਨੂੰ ਪੂਰਾ ਕਰਦਾ ਹੈ।
ਲੈਬਾਰਟਰੀ ਦੇ ਨਤੀਜਿਆਂ ਤੋਂ ਪੁਸ਼ਟੀ ਹੁੰਦੀ ਹੈ ਕਿ ਟੈਸਟ ਕੀਤੇ ਉਤਪਾਦ ਨੇ ਐੱਫਸੀਓ ਅਧੀਨ ਨਿਰਧਾਰਤ ਕੁਆਲਿਟੀ ਪੈਰਾਮੀਟਰਾਂ ਨੂੰ ਪੂਰਾ ਕੀਤਾ ਹੈ। ਇਹ ਨਤੀਜੇ ਉਤਪਾਦ ਦੀ ਕੁਆਲਿਟੀ ਨੂੰ ਸਮਰਥਨ ਦੇਣ ਵਾਲੇ ਸਬੂਤ ਪੇਸ਼ ਕਰਦੇ ਹਨ ਅਤੇ ਕਿਸਾਨਾਂ, ਡੀਲਰਾਂ ਅਤੇ ਹੋਰ ਸਟੇਕਹੋਲਡਰਜ਼ ਪ੍ਰਤੀ ਸਖ਼ਤ ਕੁਆਲਿਟੀ ਸਟੈਂਡਰਡਜ਼ ਅਤੇ ਪਾਰਦਰਸ਼ਤਾ ਕਾਇਮ ਰੱਖਣ ਲਈ ਯਾਰਾ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹਨ।
ਪ੍ਰੋਕੋਟੇ ਜ਼ਿੰਕ ਇੱਕ ਜ਼ਿੰਕ ਆਕਸਾਈਡ ਸਸਪੈਂਸ਼ਨ ਫਾਰਮੂਲੇਸ਼ਨ ਹੈ ਅਤੇ ਇਸ ਦੀ ਟੈਸਟਿੰਗ ਐੱਫਸੀਓ ਅਧੀਨ ਜ਼ਿੰਕ ਆਕਸਾਈਡ ਫਾਰਮੂਲੇਸ਼ਨਜ਼ ਲਈ ਨਿਰਧਾਰਤ ਵਿਸ਼ੇਸ਼ ਐਨਾਲਿਟੀਕਲ ਮੈਥਡ ਰਾਹੀਂ ਕੀਤੀ ਜਾਂਦੀ ਹੈ।
ਨਿਰਧਾਰਤ ਟੈਸਟਿੰਗ ਪ੍ਰੋਸੈੱਸ ਤਹਿਤ ਸੈਂਪਲ ਨੂੰ ਐਕਵਾ ਰੀਜੀਆ ਦੀ ਵਰਤੋਂ ਕਰਦੇ ਹੋਏ ਰਿਫਲਕਸ ਕੰਡੀਸ਼ਨਜ਼ ਵਿੱਚ ਐਸਿਡ ਡਾਈਜੇਸ਼ਨ ਪ੍ਰਕਿਰਿਆ ਵਿੱਚੋਂ ਲੰਘਾਇਆ ਜਾਂਦਾ ਹੈ, ਤਾਂ ਜੋ ਜ਼ਿੰਕ ਨੂੰ ਪੂਰੀ ਤਰ੍ਹਾਂ ਐਕਸਟ੍ਰੈਕਟ ਕਰਕੇ ਉਸ ਦੀ ਮੇਜ਼ਰਮੈਂਟ ਕੀਤੀ ਜਾ ਸਕੇ। ਨਿਰਧਾਰਤ ਮੈਥਡਾਲੋਜੀ ਦੇ ਆਧਾਰ ’ਤੇ ਪੰਜਾਬ ਅਤੇ ਹਰਿਆਣਾ ਦੀਆਂ ਸਟੇਟ ਲੈਬਾਰਟਰੀਆਂ ਦੇ ਨਤੀਜਿਆਂ ਤੋਂ ਪੁਸ਼ਟੀ ਹੁੰਦੀ ਹੈ ਕਿ ਪ੍ਰੋਕੋਟੇ ਜ਼ਿੰਕ ਐੱਫਸੀਓ ਅਧੀਨ ਲਾਗੂ ਕੁਆਲਿਟੀ ਪੈਰਾਮੀਟਰਾਂ ਨੂੰ ਪੂਰਾ ਕਰਦਾ ਹੈ।
ਸੰਜੀਵ ਕੰਵਰ, ਮੈਨੇਜਿੰਗ ਡਾਇਰੈਕਟਰ, ਯਾਰਾ ਸਾਊਥ ਏਸ਼ੀਆ ਨੇ ਦੱਸਿਆ ਕਿ, “ਕਿਸਾਨਾਂ ਦਾ ਟਰੱਸਟ ਅਤੇ ਪ੍ਰੋਡਕਟ ਐਕਸੀਲੈਂਸ ਯਾਰਾ ਦੇ ਆਪਰੇਸ਼ਨਜ਼ ਦੀ ਬੁਨਿਆਦ ਹਨ। ਸਟੇਟ ਲੈਬਾਰਟਰੀਆਂ ਤੋਂ ਹਾਲ ਹੀ ਵਿੱਚ ਮਿਲੇ ਨਤੀਜੇ ਇੱਕ ਵਾਰ ਫਿਰ ਸਾਡੇ ਪ੍ਰੋਡਕਟਸ ਦੀ ਉੱਚ ਕੁਆਲਿਟੀ ਦੀ ਪੁਸ਼ਟੀ ਕਰਦੇ ਹਨ। ਰਾਅ ਮਟੀਰੀਅਲ ਸੋਰਸਿੰਗ ਤੋਂ ਲੈ ਕੇ ਫਾਈਨਲ ਡਿਸਟ੍ਰੀਬਿਊਸ਼ਨ ਤੱਕ, ਸਾਡਾ ਮਲਟੀ-ਸਟੇਜ ਕੁਆਲਿਟੀ ਕੰਟਰੋਲ ਸਿਸਟਮ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਬੈਚ ਸਖ਼ਤ ਗਲੋਬਲ ਅਤੇ ਨੈਸ਼ਨਲ ਸਟੈਂਡਰਡਜ਼ ਨੂੰ ਪੂਰਾ ਕਰੇ। ਇਸ ਵਿੱਚ ਐਕ੍ਰੈਡਿਟਡ ਯੂਕੇ ਲੈਬਾਰਟਰੀ ਵਿੱਚ ਇੰਡੀਪੈਂਡੈਂਟ ਟੈਸਟਿੰਗ, ਮਿਨਿਸਟਰੀ ਆਫ ਐਗਰੀਕਲਚਰ ਰਾਹੀਂ ਭਾਰਤੀ ਪੋਰਟਸ ’ਤੇ ਰੀਜਨਲ ਫਰਟੀਲਾਈਜ਼ਰ ਕੰਟਰੋਲ ਲੈਬਜ਼ ਵੱਲੋਂ ਗਵਰਨਮੈਂਟ ਇੰਸਪੈਕਸ਼ਨ ਅਤੇ ਐੱਨਏਬੀਐੱਲ-ਐਕ੍ਰੈਡਿਟਡ ਸ਼੍ਰੀਰਾਮ ਇੰਸਟੀਚਿਊਟ ਫਾਰ ਇੰਡਸਟਰੀਅਲ ਰਿਸਰਚ ਵੱਲੋਂ ਪ੍ਰੀ-ਡਿਸਪੈਚ ਵੈਰੀਫਿਕੇਸ਼ਨ ਸ਼ਾਮਲ ਹੈ। ਅਸੀਂ ਕਿਸਾਨਾਂ ਨੂੰ ਭਰੋਸੇਯੋਗ ਅਤੇ ਹਾਈ-ਕੁਆਲਿਟੀ ਕ੍ਰਾਪ ਨਿਊਟ੍ਰੀਸ਼ਨ ਸਲਿਊਸ਼ਨਜ਼ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।”
ਯਾਰਾ ਰੈਗੂਲੇਟਰੀ ਅਥਾਰਿਟੀਜ਼ ਨਾਲ ਪੂਰਾ ਸਹਿਯੋਗ ਕਰਨ ਅਤੇ ਜਾਰੀ ਪ੍ਰੋਡਕਟ ਟੈਸਟਿੰਗ ਪ੍ਰੋਸੈੱਸਜ਼ ਲਈ ਵਚਨਬੱਧ ਹੈ। ਇਸ ਦੀਆਂ ਫੀਲਡ ਟੀਮਜ਼ ਅਤੇ ਐਗਰੋਨੋਮਿਸਟਸ ਖੇਤਰ ਭਰ ਵਿੱਚ ਕਿਸਾਨਾਂ ਅਤੇ ਟ੍ਰੇਡ ਪਾਰਟਨਰਜ਼ ਨਾਲ ਲਗਾਤਾਰ ਸੰਪਰਕ ਕਰਦੇ ਰਹਿਣਗੇ। ਉਹ ਪ੍ਰੋਡਕਟ ਕੁਆਲਿਟੀ ਬਾਰੇ ਸਪਸ਼ਟ ਜਾਣਕਾਰੀ ਦੇਣ ਦੇ ਨਾਲ-ਨਾਲ ਬੈਲੈਂਸਡ ਕ੍ਰਾਪ ਨਿਊਟ੍ਰੀਸ਼ਨ ਸਬੰਧੀ ਗਾਈਡੈਂਸ ਵੀ ਪ੍ਰਦਾਨ ਕਰਨਗੇ।












