ਅਕਾਲੀ ਦਲ ਵਾਰਸ ਪੰਜਾਬ ਯੂ.ਕੇ. ਵੱਲੋਂ ਪੰਥਕ ਮਸਲਿਆਂ, ਮੌਜੂਦਾ ਹਾਲਾਤ ਤੇ ਭਵਿੱਖੀ ਰਣਨੀਤੀ ’ਤੇ 4 ਅਕਤੂਬਰ ਨੂੰ ਹੇਜ਼ ਵਿਖੇ ਵਿਸ਼ੇਸ਼ ਪੰਥਕ ਇਕੱਠ

ਨੈਸ਼ਨਲ ਪੰਜਾਬ

ਨਵੀਂ ਦਿੱਲੀ 2 ਅਕਤੂਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਅਕਾਲੀ ਦਲ ਵਾਰਸ ਪੰਜਾਬ ਯੂ.ਕੇ. ਇਕਾਈ ਵੱਲੋਂ 4 ਅਕਤੂਬਰ, ਦਿਨ ਐਤਵਾਰ ਨੂੰ ਸ਼ਾਮ 4 ਵਜੇ ਗੁਰੂ ਨਾਨਕ ਸਿੱਖ ਅਕੈਡਮੀ, ਸਪਰਿੰਗਫੀਲਡ ਰੋਡ, ਹੇਜ਼ ਵਿਖੇ ਵਿਸ਼ੇਸ਼ ਪੰਥਕ ਇਕੱਠ ਕਰਵਾਇਆ ਜਾ ਰਿਹਾ ਹੈ। ਇਸ ਇਕੱਠ ਦਾ ਮਕਸਦ ਮੌਜੂਦਾ ਪੰਥਕ ਹਾਲਾਤ, ਸਿੱਖ ਕੌਮ ਨਾਲ ਜੁੜੇ ਅਹਿਮ ਮਸਲਿਆਂ ਅਤੇ ਪੰਜਾਬ ਦੇ ਭਵਿੱਖ ਨਾਲ ਸਬੰਧਤ ਚੁਣੌਤੀਆਂ ਬਾਰੇ ਸੰਗਤ ਦੀ ਰਾਇ ਸੁਣਨ ਦੇ ਨਾਲ-ਨਾਲ ਅਗਲੀ ਰਣਨੀਤੀ ’ਤੇ ਵਿਚਾਰ ਕਰਨਾ ਹੈ। ਆਗੂਆਂ ਅਨੁਸਾਰ ਇਹ ਇਕੱਠ ਸਿਰਫ਼ ਰਸਮੀ ਇਕੱਠ ਨਾ ਰਹਿ ਕੇ ਪੰਥਕ ਸਰੋਕਾਰਾਂ ਨੂੰ ਗੰਭੀਰਤਾ ਨਾਲ ਵਿਚਾਰਨ ਅਤੇ ਕੌਮੀ ਮੁੱਦਿਆਂ ’ਤੇ ਸਾਂਝੀ ਸੋਚ ਤਿਆਰ ਕਰਨ ਦਾ ਮੰਚ ਬਣੇਗਾ। ਭਾਈ ਅਜੇਪਾਲ ਸਿੰਘ ਨਾਗੋਕੇ, ਹਰਫ਼ੂਲ ਸਿੰਘ ਧਾਲੀਵਾਲ ਅਤੇ ਸਤਿੰਦਰ ਪਾਲ ਸਿੰਘ ਮੰਗੂਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਥ ਅੱਗੇ ਕਈ ਅਹਿਮ ਸਵਾਲ ਖੜ੍ਹੇ ਹਨ, ਜਿਨ੍ਹਾਂ ’ਤੇ ਸਿਰਫ਼ ਬਿਆਨਬਾਜ਼ੀ ਦੀ ਬਜਾਏ ਗੰਭੀਰ ਵਿਚਾਰ ਅਤੇ ਠੋਸ ਪੰਥਕ ਰਣਨੀਤੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿੱਖ ਕੈਦੀਆਂ ਦੇ ਮਸਲੇ, ਪੰਜਾਬ ਦੇ ਹੱਕਾਂ ਅਤੇ ਸਰੋਕਾਰਾਂ, ਪੰਥਕ ਏਕਤਾ, ਸਿੱਖ ਸੰਸਥਾਵਾਂ ਦੀ ਮਜ਼ਬੂਤੀ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਤੇ ਸਿੱਖੀ ਨਾਲ ਜੋੜਨ ਵਰਗੇ ਮੁੱਦਿਆਂ ’ਤੇ ਸੰਗਤ ਦੀ ਸਾਂਝੀ ਆਵਾਜ਼ ਨੂੰ ਅੱਗੇ ਲਿਆਉਣਾ ਸਮੇਂ ਦੀ ਲੋੜ ਹੈ। ਅਕਾਲੀ ਦਲ ਵਾਰਸ ਪੰਜਾਬ ਯੂ.ਕੇ. ਦੀ ਟੀਮ ਨੇ ਸਮੂਹ ਗੁਰੂ-ਰੂਪ ਸਾਧ ਸੰਗਤ, ਪੰਥਕ ਜਥੇਬੰਦੀਆਂ ਅਤੇ ਪੰਜਾਬ ਤੇ ਪੰਥ ਦਾ ਦਰਦ ਰੱਖਣ ਵਾਲੀਆਂ ਸ਼ਖ਼ਸੀਅਤਾਂ ਨੂੰ ਅਪੀਲ ਕੀਤੀ ਕਿ ਉਹ 4 ਅਕਤੂਬਰ ਨੂੰ ਸਮੇਂ ਸਿਰ ਪਹੁੰਚ ਕੇ ਇਸ ਪੰਥਕ ਇਕੱਠ ਵਿੱਚ ਹਾਜ਼ਰੀ ਭਰਨ ਅਤੇ ਕੌਮੀ ਮਸਲਿਆਂ ’ਤੇ ਆਪਣੀ ਰਾਇ ਸਾਂਝੀ ਕਰਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।