ਥਾਣੇ ਅੱਗੇ ਧਰਨੇ ‘ਚ ਪਹੁੰਚੇ MP ਸੁਖਜਿੰਦਰ ਰੰਧਾਵਾ ਬੋਲੇ, “ਓਏ SHO ਏਥੇ ਆ ਕੇ ਗੱਲ ਕਰ”

ਚੰਡੀਗੜ੍ਹ ਪੰਜਾਬ

ਗੁਰਦਾਸਪੁਰ, 29 ਅਕਤੂਬਰ, ਬੋਲੇ ਪੰਜਾਬ ਬਿਊਰੋ :

ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਸਮਰਥਕਾਂ ਸਮੇਤ ਕਲਾਨੌਰ ਥਾਣੇ ਦਾ ਘਿਰਾਓ ਕੀਤਾ। ਉਹ ਆਪਣੇ ਸਮਰਥਕਾਂ ਨਾਲ ਥਾਣੇ ਦੇ ਅੰਦਰ ਦਾਖਲ ਹੋਏ, ਜਿਸ ਕਾਰਨ ਉੱਥੇ ਤਣਾਅਪੂਰਨ ਸਥਿਤੀ ਪੈਦਾ ਹੋ ਗਈ। ਸੰਸਦ ਮੈਂਬਰ ਰੰਧਾਵਾ, ਉਨ੍ਹਾਂ ਦੇ ਪੁੱਤਰ ਉਦੈਵੀਰ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਸਾਥੀਆਂ ਦੀ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀ.ਐਸ.ਪੀ.) ਅਮੋਲਕ ਸਿੰਘ ਅਤੇ ਕਲਾਨੌਰ ਥਾਣੇ ਦੇ ਮੁਖੀ (ਐਸ.ਐਚ.ਓ.) ਅਮਨਦੀਪ ਨਾਲ ਤਿੱਖੀ ਬਹਿਸ ਹੋਈ।

ਇਸ ਟਕਰਾਅ ਦੌਰਾਨ, ਸੰਸਦ ਮੈਂਬਰ ਨੇ ਐਸ.ਐਚ.ਓ. ਨੂੰ ਕਿਹਾ, “ਓਏ ਐਸ.ਐਚ.ਓ., ਏਥੇ ਆ ਕੇ ਗੱਲ ਕਰ।” ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਸਿਆਸੀ ਬਦਲਾਖੋਰੀ ਦੇ ਚਲਦਿਆਂ ਕਾਂਗਰਸੀ ਵਰਕਰਾਂ ਵਿਰੁੱਧ ਝੂਠੇ ਕੇਸ ਦਰਜ ਕਰ ਰਹੀ ਹੈ। ਇਸ ਤੋਂ ਬਾਅਦ, ਉਹ ਥਾਣੇ ਦੇ ਮੁੱਖ ਦਰਵਾਜ਼ੇ ਦੇ ਬਿਲਕੁਲ ਬਾਹਰ ਧਰਨੇ ‘ਤੇ ਬੈਠ ਗਏ।

ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਭਰੋਸਾ ਦਿੱਤਾ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ, ਪਰ ਕਾਂਗਰਸੀ ਆਗੂ ਆਪਣੀ ਜ਼ਿੱਦ ‘ਤੇ ਅੜੇ ਰਹੇ। ਉਨ੍ਹਾਂ ਮੰਗ ਕੀਤੀ ਕਿ ਜਾਂ ਤਾਂ ਦਰਜ ਕੀਤੇ ਗਏ ਕੇਸ ਤੁਰੰਤ ਰੱਦ ਕੀਤੇ ਜਾਣ ਜਾਂ ਫਿਰ ਇਸ ਮਾਮਲੇ ਦੀ ਨਵੇਂ ਸਿਰੇ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।