ਰੂਸ ‘ਚ ਬਰਫ਼ ਖਿਸਕਣ ਨਾਲ 11 ਪਰਬਤਾਰੋਹੀਆਂ ਦੀ ਮੌਤ, 6 ਲਾਪਤਾ

ਮਾਸਕੋ 8 ਸਤੰਬਰ ,ਬੋਲੇ ਪੰਜਾਬ ਬਿਊਰੋ; ਰੂਸ ਵਿੱਚ ਐਤਵਾਰ ਸ਼ਾਮ ਨੂੰ ਮਾਊਂਟ ਮਿਜ਼ਿਰਗੀ ‘ਤੇ ਬਰਫ਼ ਖਿਸਕਣ ਨਾਲ ਗਿਆਰਾਂ ਪਰਬਤਾਰੋਹੀਆਂ ਦੀ ਮੌਤ ਹੋ ਗਈ। ਇਹ ਪਹਾੜ ਰੂਸ ਦੇ ਉੱਤਰੀ ਕਾਕੇਸ਼ਸ ਖੇਤਰ ਵਿੱਚ ਸਥਿਤ ਹੈ। ਸਥਾਨਕ ਅਧਿਕਾਰੀਆਂ ਦੇ ਅਨੁਸਾਰ, 33 ਪਰਬਤਾਰੋਹੀਆਂ ਦਾ ਇੱਕ ਸਮੂਹ ਪਹਾੜ ‘ਤੇ ਚੜ੍ਹ ਰਿਹਾ ਸੀ ਜਦੋਂ ਅਚਾਨਕ ਵੱਡੀ ਮਾਤਰਾ ਵਿੱਚ ਬਰਫ਼ ਖਿਸਕ ਗਈ […]

Continue Reading

ਸੰਗਤ ਦੀ ਸਹੂਲਤ ਲਈ ਗੁਰਦੁਆਰਾ ਬੰਗਲਾ ਸਾਹਿਬ ’ਚ ਕੜਾਹ ਪ੍ਰਸਾਦਿ ਪਰਚੀ ਲਈ ਲਗੀ ਆਟੋਮੈਟਿਕ ਸੈਲਫ਼-ਸਰਵਿਸ ਮਸ਼ੀਨ

ਨਵੀਂ ਦਿੱਲੀ, 8 ਸਤੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸੰਗਤ ਦੀ ਸਹੂਲਤ ਲਈ ਕੜਾਹ ਪ੍ਰਸਾਦਿ ਦੀ ਪਰਚੀ ਪ੍ਰਾਪਤ ਕਰਨ ਵਾਸਤੇ ਆਟੋਮੈਟਿਕ ਸੈਲਫ਼-ਸਰਵਿਸ ਮਸ਼ੀਨ ਸਥਾਪਿਤ ਕੀਤੀ ਗਈ ਹੈ। ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ […]

Continue Reading

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਨੁਮਾਇੰਦੇਆਂ ਨੇ ਕੀਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ

ਨਵੀਂ ਦਿੱਲੀ, 8 ਸਤੰਬਰ ,ਬੋਲੇ ਪੰਜਾਬ ਬਿਉਰੋ(ਮਨਪ੍ਰੀਤ ਸਿੰਘ ਖਾਲਸਾ):- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਅਤੇ ਮੀਤ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨਾਲ ਸ਼ਿਸ਼ਟਾਚਾਰ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸਿੱਖ ਸਮਾਜ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ, ਤਖ਼ਤ ਸ੍ਰੀ ਹਰਿਮੰਦਰ ਜੀ […]

Continue Reading

ਸਰਨਾ ਦੀ ਕਾਲਕਾ ਨੂੰ ਲਲਕਾਰ: ‘ਡਿਲੋਇਟ ਰਿਪੋਰਟ ਜਾਰੀ ਕਰੋ ਜਾਂ ਨਵਾਂ ਆਡਿਟ ਕਰਵਾਓ’, ‘ਕਾਮਯਾਬੀਆਂ ਦਾ ਸਿਹਰਾ ਆਪਣੇ ਸਿਰ, ਨਾਕਾਮੀਆਂ ਦਾ ਦੋਸ਼ ਦੂਜਿਆਂ ’ਤੇ ਕਿਉਂ.?’

ਨਵੀਂ ਦਿੱਲੀ, 8 ਸਤੰਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਅਕਾਲੀ ਆਗੂ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ’ਤੇ ਤਿੱਖਾ ਪਲਟਵਾਰ ਕਰਦਿਆਂ ਦੋਸ਼ ਲਾਇਆ ਹੈ ਕਿ ਕਮੇਟੀ ਦੀ ਵਿੱਤੀ ਹਾਲਤ ’ਤੇ ਉੱਠ ਰਹੇ ਗੰਭੀਰ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਕਾਲਕਾ ਪਿਛਲੀਆਂ ਪ੍ਰਬੰਧਕ ਕਮੇਟੀਆਂ ਨੂੰ ਨਿਸ਼ਾਨਾ […]

Continue Reading

ਆਰ.ਐੱਸ.ਐੱਸ. ਮੁਖੀ ਨੂੰ ਯੂਕੇ ਦੇ ਗੁਰਦੁਆਰਾ ਸਾਹਿਬ ’ਚ ਵਿਸ਼ੇਸ਼ ਸਨਮਾਨ ਦੇਣ ਵਾਲਿਆਂ ’ਤੇ ਅਮਰੀਕਨ ਸਿੱਖ ਆਗੂਆਂ ਨੇ ਚੁੱਕੇ ਗੰਭੀਰ ਸਵਾਲ

ਨਵੀਂ ਦਿੱਲੀ, 8 ਸਤੰਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ, ਮੀਡੀਆ ਬੁਲਾਰੇ ਹਰਜਿੰਦਰ ਸਿੰਘ ਅਤੇ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੀ ਯੂਕੇ ਫੇਰੀ ਦੌਰਾਨ ਕੁਝ ਸਿੱਖ ਚਿਹਰਿਆਂ ਵੱਲੋਂ ਕੀਤੀ ਗਈ ਆਓ-ਭਗਤ ’ਤੇ ਸਖ਼ਤ ਰੋਸ ਪ੍ਰਗਟ ਕਰਦਿਆਂ ਇਸ ਨੂੰ […]

Continue Reading

ਰੂਸੀ ਰਾਸ਼ਟਰਪਤੀ ਪੁਤਿਨ ਆਉਣਗੇ ਭਾਰਤ

ਨਵੀਂ ਦਿੱਲੀ 8 ਸਤੰਬਰ ,ਬੋਲੇ ਪੰਜਾਬ ਬਿਊਰੋ; ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਉਣਗੇ। ਨਵੀਂ ਦਿੱਲੀ ਵਿੱਚ 12 ਸਤੰਬਰ ਨੂੰ ਬ੍ਰਿਕਸ ਨੇਤਾਵਾਂ ਦੀ ਮੀਟਿੰਗ ਤੋਂ ਪਹਿਲਾਂ, 11 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਤਿਨ ਵਿਚਕਾਰ ਇੱਕ ਦੁਵੱਲੀ ਮੀਟਿੰਗ ਹੋਵੇਗੀ। ਰੂਸੀ ਰਾਸ਼ਟਰਪਤੀ ਦਫ਼ਤਰ, ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੋਦੀ […]

Continue Reading

ਕਾਲਕਾ-ਕਾਹਲੋਂ ਦੂਜਿਆਂ ’ਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਕਾਰਗੁਜ਼ਾਰੀ ਦਾ ਵੇਖਣ ਸ਼ੀਸ਼ਾ: ਸੰਤ ਮੀਤ ਸਿੰਘ

ਪ੍ਰਬੰਧਕਾਂ ਨੂੰ ਆਪਣੇ ਕਾਰਜਕਾਲ ’ਤੇ ਇੰਨਾ ਹੀ ਮਾਣ ਹੈ ਤਾਂ ਉਹ ਸੰਗਤ ਸਾਹਮਣੇ ਕਿਉਂ ਨਹੀ ਰੱਖਦੇ ਪੂਰਾ ਵਿੱਤੀ ਅਤੇ ਪ੍ਰਬੰਧਕੀ ਹਿਸਾਬ ਨਵੀਂ ਦਿੱਲੀ 8 ਸੰਤਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੈਂਬਰ ਅਤੇ ਜਨਕ ਪੂਰੀ ਵਾਰਡ ਨੰਬਰ 32 ਤੋਂ ਚੋਣ ਉੱਮੀਦੁਆਰ ਸਰਦਾਰ ਸੰਤ ਮੀਤ ਸਿੰਘ ਨੇ ਹਰਮੀਤ ਸਿੰਘ ਕਾਲਕਾ ਅਤੇ […]

Continue Reading

11 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ

ਚੰਡੀਗੜ੍ਹ, 8 ਸਤੰਬਰ ,ਬੋਲੇ ਪੰਜਾਬ ਬਿਊਰੋ; ਵੈਸ਼ਾਲੀ ‘ਚ ਮੰਗਲਵਾਰ ਦੁਪਹਿਰ ਨੂੰ ਮਹਾਤਮਾ ਗਾਂਧੀ ਸੇਤੂ ਦੇ ਪਾਏ ਨੰਬਰ-10 ਨੇੜੇ 11 ਲੋਕਾਂ ਨਾਲ ਭਰੀ ਕਿਸ਼ਤੀ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ਰਾਘੋਪੁਰ ਤੋਂ ਦੀਘਾ ਵੱਲ ਜਾ ਰਹੀ ਸੀ। ਇਸੇ ਦੌਰਾਨ ਗਾਂਧੀ ਸੇਤੂ ਪੁਲ ਨੇੜੇ ਤੇਜ਼ ਵਹਾਅ ਵਿੱਚ ਫਸ ਕੇ ਬੇਕਾਬੂ ਹੋ ਗਈ ਅਤੇ ਡੁੱਬ ਗਈ।ਘਟਨਾ […]

Continue Reading

ਹਿਮਾਚਲ ਦੇ ਬੋਰਡਿੰਗ ਸਕੂਲ ’ਚ ਸਿੱਖ ਬੱਚੇ ਨਾਲ ਰੈਗਿੰਗ ਦੀ ਘਟਨਾ ਮੰਦਭਾਗੀ-ਐਡਵੋਕੇਟ ਧਾਮੀ

ਸਕੂਲ ਪ੍ਰਬੰਧਕ ਬੱਚਿਆਂ ਦੀ ਸੁਰੱਖਿਆ ਯਕੀਨੀ ਬਨਾਉਣ, ਦੋਸ਼ੀਆਂ ਵਿਰੁੱਧ ਹੋਏ ਸਖ਼ਤ ਕਾਰਵਾਈ ਅੰਮ੍ਰਿਤਸਰ, 8 ਸਤੰਬਰ ,ਬੋਲੇ ਪੰਜਾਬ ਬਿਊਰੋ;ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇੱਕ ਨਿੱਜੀ ਬੋਰਡਿੰਗ ਸਕੂਲ ਵਿੱਚ ਸਿੱਖ ਬੱਚੇ ਨਾਲ ਹੋਈ ਰੈਗਿੰਗ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸਿੱਖਿਆ ਸੰਸਥਾ ਵਿੱਚ […]

Continue Reading

ਪਰਮੀਸ਼ ਵਰਮਾ ਗੋਲੀਬਾਰੀ ਮਾਮਲਾ – 4 ਪੁਲਿਸ ਅਧਿਕਾਰੀਆਂ ਦੇ ਗੈਰ-ਜ਼ਮਾਨਤੀ ਵਾਰੰਟ

ਚੰਡੀਗੜ੍ਹ 8 ਸਤੰਬਰ ,ਬੋਲੇ ਪੰਜਾਬ ਬਿਊਰੋ; ਪੰਜਾਬੀ ਗਾਇਕ ਪਰਮੀਸ਼ ਵਰਮਾ ਵਿਰੁੱਧ 2018 ਦੇ ਮੋਹਾਲੀ ਗੋਲੀਬਾਰੀ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ਼ ਅਪਣਾਇਆ ਹੈ। ਗਵਾਹ ਗੁਰਕੀਰਤ ਸਿੰਘ, ਏਐਸਆਈ ਸੁਖਪਾਲ ਸਿੰਘ, ਏਐਸਆਈ ਜਸਪਾਲ ਸਿੰਘ, ਐਸਆਈ ਮਲਕੀਤ ਸਿੰਘ ਅਤੇ ਏਐਸਆਈ ਸੇਵਾ ਸਿੰਘ ਵਿਰੁੱਧ ਅਦਾਲਤ ਦੁਆਰਾ ਨਿਰਧਾਰਤ ਮਿਤੀ ਲਈ ਨਵੇਂ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ। ਗਵਾਹਾਂ ਦੇ ਬਿਆਨ/ਸਬੂਤ […]

Continue Reading