ਲੁਧਿਆਣਾ ਕੇਂਦਰੀ ਜੇਲ੍ਹ ‘ਚ ਦੇਰ ਰਾਤ ਕੈਦੀਆਂ ਵਿੱਚਕਾਰ ਲੜਾਈ,ਸਿਰ ਫਟੇ

Uncategorized

ਲੁਧਿਆਣਾ, 23 ਫਰਵਰੀ, ਬੋਲੇ ਪੰਜਾਬ ਬਿਊਰੋ :
ਪੰਜਾਬ ਦੀ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਦੇਰ ਰਾਤ ਕੈਦੀਆਂ ਵਿੱਚਕਾਰ ਲੜਾਈ ਹੋ ਗਈ। ਦੋਵਾਂ ਨੇ ਇਕ ਦੂਜੇ ‘ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਸਿਰ ‘ਤੇ ਸੱਟਾਂ ਲੱਗੀਆਂ। ਸੂਤਰਾਂ ਅਨੁਸਾਰ ਦੋਵੇਂ ਕੈਦੀ ਨਸ਼ੇ ਵਿਚ ਸਨ। ਨਸ਼ੇ ਵਿੱਚ ਧੁੱਤ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਕਾਰਨ ਝਗੜਾ ਹੋ ਗਿਆ। ਦੋਵੇਂ ਕੈਦੀ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਕੈਦੀਆਂ ਨੇ ਬੈਰਕ ਦੇ ਬਾਹਰ ਪਈਆਂ ਇੱਟਾਂ ਨਾਲ ਇੱਕ ਦੂਜੇ ‘ਤੇ ਹਮਲਾ ਕਰ ਦਿੱਤਾ।
ਫਿਲਹਾਲ ਰਾਤ ਕਰੀਬ 9.30 ਵਜੇ ਇਕ ਕੈਦੀ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਹਰਪ੍ਰੀਤ ਦੇ ਸਿਰ ‘ਤੇ ਇੱਟ ਵੱਜਣ ਨਾਲ ਉਹ ਜ਼ਖਮੀ ਹੋ ਗਿਆ। ਉਸ ਦੇ ਸਿਰ ‘ਤੇ ਲੱਗਭਗ ਪੰਜ ਟਾਂਕੇ ਲੱਗੇ ਹਨ। ਡਾਕਟਰਾਂ ਨੇ ਦੇਰ ਰਾਤ ਉਸਦਾ ਐਕਸਰੇ ਅਤੇ ਸੀਟੀ ਸਕੈਨ ਵੀ ਕਰਵਾਇਆ। ਕੈਦੀ ਹਰਪ੍ਰੀਤ ਸਿੰਘ ਕਰੀਬ 4 ਘੰਟੇ ਸਿਵਲ ਹਸਪਤਾਲ ਵਿੱਚ ਦਾਖਲ ਰਿਹਾ। ਪੁਲੀਸ ਸੂਤਰਾਂ ਅਨੁਸਾਰ ਦੂਜੇ ਕੈਦੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਉਸ ਨੂੰ ਵੀ ਮੁੱਢਲੀ ਸਹਾਇਤਾ ਦਿੱਤੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।