ਪਟਿਆਲਾ ‘ਚ ਝੱਖੜ ਕਾਰਨ ਖੰਭਾ ਡਿੱਗਾ, ਪੱਤਰਕਾਰ ਦੀ ਮੌਤ

ਚੰਡੀਗੜ੍ਹ ਪੰਜਾਬ


ਪਟਿਆਲਾ 6 ਜੂਨ , ਬੋਲੇ ਪੰਜਾਬ ਬਿਉਰੋ :
ਬੀਤੀ ਦੇਰ ਸ਼ਾਮ ਤੋਂ ਚੱਲੇ ਝੱਖੜ ਦੌਰਾਨ ਬਿਜਲੀ ਦਾ ਖੰਭਾ ਡਿੱਗਣ ਕਾਰਨ ਇਕ ਪੱਤਰਕਾਰ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪੱਤਰਕਾਰ ਅਵਿਨਾਸ਼ ਕੰਬੋਜ ਬਸ ਸਟੈਂਡ ਨੇੜੇ ਨਹਿਰੂ ਪਾਰਕ ਕੋਲ ਖੜ੍ਹਾ ਸੀ। ਇਸੇ ਦੌਰਾਨ ਚੱਲੇ ਝੱਖੜ ਵਿਚ ਇਕ ਬਿਜਲੀ ਦਾ ਖੰਬਾ ਡਿੱਗ ਕੇ ਅਵਿਨਾਸ਼ ਦੇ ਸਿਰ ਵਿਚ ਵੱਜਿਆ ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਪਰਿਵਾਰ ਨੇ ਦੱਸਿਆ ਕਿ ਇਕ ਨਿਊਜ਼ ਏਜੰਸੀ ਵਿਚ ਪੱਤਰਕਾਰਤਾ ਕਰ ਰਿਹਾ ਅਵਿਨਾਸ਼ ਸ਼ਾਮ ਨੂੰ ਖ਼ਬਰ ਕਰਨ ਲਈ ਘਰ ਤੋਂ ਗਿਆ ਸੀ ਤੇ ਇਸੇ ਦੌਰਾਨ ਉਸਦੀ ਮੌਤ ਦੀ ਸੂਚਨਾ ਮਿਲੀ। ਅਵਿਨਾਸ਼ ਦੀ ਅਚਨਚੇਤ ਮੌਤ ‘ਤੇ ਸਮਾਜਿਕ, ਰਾਜਨੀਤਿਕ ਤੇ ਅਫ਼ਸਰਸ਼ਾਹੀ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।