ਪੁਲਿਸ ਅਤੇ ਬੀਐਸਐਫ ਦੀ ਸਾਂਝੀ ਕਾਰਵਾਈ ਦੌਰਾਨ ਹੈਰੋਇਨ ਬਰਾਮਦ

ਚੰਡੀਗੜ੍ਹ ਪੰਜਾਬ


ਦੀਨਾਨਗਰ, 7 ਜੁਲਾਈ, ਬੋਲੇ ਪੰਜਾਬ ਬਿਊਰੋ :


ਭਾਰਤ-ਪਾਕਿਸਤਾਨ ਸਰਹੱਦ ਦੀ ਚੌਂਤਰਾ ਚੌਕੀ ਨੇੜੇ ਪਿੰਡ ਵਜ਼ੀਰਪੁਰ ਅਫਗਾਨਾ ਵਿੱਚ ਦਰੱਖਤਾਂ ਦੇ ਕੋਲ ਇੱਕ ਖੇਤ ਵਿੱਚੋਂ ਹੈਰੋਇਨ ਦਾ ਇੱਕ ਪੈਕਟ ਬਰਾਮਦ ਹੋਇਆ ਹੈ। ਖੇਤ ਮਾਲਕ ਮਲਕੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਖੇਤਾਂ ਦਾ ਚੱਕਰ ਲਗਾਉਣ ਲਈ ਆਇਆ ਤਾਂ ਉਸ ਨੇ ਇੱਕ ਸ਼ੱਕੀ ਪੀਲੇ ਰੰਗ ਦਾ ਪੈਕਟ ਦੇਖਿਆ, ਜਿਸ ਤੋਂ ਬਾਅਦ ਉਸ ਨੇ ਚੌਤਰਾ ਚੌਕੀ ’ਤੇ ਤਾਇਨਾਤ ਬੀਐਸਐਫ ਦੀ 58ਵੀਂ ਬਟਾਲੀਅਨ ਨੂੰ ਸੂਚਨਾ ਦਿੱਤੀ। ਬੀਐਸਐਫ ਨੇ ਮੌਕੇ ’ਤੇ ਪਹੁੰਚ ਕੇ ਬਾਰਡਰ ਪੋਸਟ 20/8 ਨੇੜੇ ਖੇਤ ਵਿੱਚ ਪਏ ਪੈਕਟ ਨੂੰ ਕਬਜ਼ੇ ਵਿੱਚ ਲੈ ਲਿਆ। ਚੂਹਿਆਂ ਨੇ ਪੈਕੇਟ ਦਾ ਇੱਕ ਪਾਸਾ ਕੁੱਤਰ ਦਿੱਤਾ ਸੀ।
ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪੈਕੇਟ ਕੁਝ ਸਮਾਂ ਪਹਿਲਾਂ ਇੱਥੇ ਸੁੱਟਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਸਰਹੱਦੀ ਰੇਖਾ ਇੱਥੋਂ ਕਰੀਬ 1200 ਮੀਟਰ ਦੂਰ ਹੈ ਅਤੇ ਇਸ ਖੇਤਰ ਵਿੱਚ ਕਈ ਵਾਰ ਡਰੋਨ ਘੁਸਪੈਠ ਹੋ ਚੁੱਕੀ ਹੈ। ਲੋਕਾਂ ਵਿੱਚ ਚਰਚਾ ਹੈ ਕਿ ਪੈਕਟ ਚੂਹਿਆਂ ਨੇ ਕੁਤਰ ਦਿੱਤਾ ਹੈ। ਇਸ ਸਬੰਧੀ ਜਦੋਂ ਦੋਰਾਗਲਾ ਥਾਣਾ ਇੰਚਾਰਜ ਦਵਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀਤੀ 24 ਜੂਨ ਨੂੰ ਡਰੋਨ ਭਾਰਤ ਵੱਲ ਵਧਿਆ ਸੀ, ਜਿਸ ਨੇ ਇਹ ਹੈਰੋਇਨ ਦਾ ਪੈਕਟ ਸੁੱਟਿਆ ਸੀ।
ਇਹ ਪੈਕੇਟ ਅੱਜ ਪੁਲਿਸ ਅਤੇ ਬੀਐਸਐਫ ਦੀ ਸਾਂਝੀ ਕਾਰਵਾਈ ਤੋਂ ਬਾਅਦ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਇਸ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।