ਮੋਹਾਲੀ, 6 ਮਈ ,ਬੋਲੇ ਪੰਜਾਬ ਬਿਊਰੋ:
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ, ਮੋਹਾਲੀ ਵੱਲੋਂ ਅੰਡਰ-15 ਅਤੇ ਅੰਡਰ-19 ਕੁੜੀਆਂ ਦੇ ਚੋਣ ਟ੍ਰਾਇਲ ਸ਼ਨੀਵਾਰ, 9 ਮਈ 2026 ਨੂੰ ਡੀਸੀਏ ਗ੍ਰਾਊਂਡ, ਫੇਜ਼-9, ਮੋਹਾਲੀ (ਪੀਸੀਏ ਸਟੇਡੀਅਮ, ਮੋਹਾਲੀ ਦੇ ਪਿੱਛੇ) ਵਿਖੇ ਕਰਵਾਏ ਜਾਣਗੇ। ਸਾਰੇ ਟਰਾਇਲ ਦੇਣ ਦੇ ਚਾਹਵਾਨਾਂ ਲਈ ਰਿਪੋਰਟਿੰਗ ਸਮਾਂ ਸਵੇਰੇ 9:30 ਵਜੇ ਤੈਅ ਕੀਤਾ ਗਿਆ ਹੈ।
ਯੋਗਤਾ ਮਾਪਦੰਡ
ਉਮਰ ਮਾਪਦੰਡ:
ਅੰਡਰ-15: 01-09-2011 ਤੋਂ 31-08-2014 ਦੇ ਦਰਮਿਆਨ ਜਨਮੀਆਂ ਖਿਡਾਰਣਾਂ
ਅੰਡਰ-19: 01-09-2007 ਜਾਂ ਇਸ ਤੋਂ ਬਾਅਦ ਜਨਮੀਆਂ ਖਿਡਾਰਣਾਂ
ਵਿਦਿਅਕ ਯੋਗਤਾ:
ਖਿਡਾਰਣਾਂ ਦਾ ਮੋਹਾਲੀ ਦੇ ਅਧੀਨ ਖੇਤਰ ਵਿੱਚ ਕਿਸੇ ਮਾਨਤਾ ਪ੍ਰਾਪਤ ਸਕੂਲ/ਕਾਲਜ ਵਿੱਚ ਟੂਰਨਾਮੈਂਟ ਸਾਲ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ ਤੋਂ ਪੜ੍ਹ ਰਹੀਆਂ ਹੋਣੀ ਲਾਜ਼ਮੀ ਹੈ।
ਪ੍ਰਿੰਸੀਪਲ ਵੱਲੋਂ ਦਸਤਖ਼ਤ ਕੀਤਾ ਸਰਟੀਫਿਕੇਟ ਲਾਜ਼ਮੀ ਹੋਵੇਗਾ, ਜਿਸ ਵਿੱਚ ਹੇਠ ਲਿਖੀਆਂ ਜਾਣਕਾਰੀਆਂ ਸਪਸ਼ਟ ਹੋਣ:
ਐਡਮਿਸ਼ਨ ਨੰਬਰ
ਦਾਖਲੇ ਦੀ ਤਾਰੀਖ
ਮਾਨਤਾ ਪ੍ਰਾਪਤ ਬੋਰਡ: PSEB, CBSE, ICSE
(ਨੋਟ: NIOS/ਓਪਨ ਸਕੂਲਿੰਗ ਮਨਜ਼ੂਰ ਨਹੀਂ ਹੈ।)
ਰਿਹਾਇਸ਼ੀ ਯੋਗਤਾ:
ਖਿਡਾਰਣਾਂ ਦਾ ਟੂਰਨਾਮੈਂਟ ਤੋਂ ਘੱਟੋ-ਘੱਟ ਇੱਕ ਸਾਲ ਪਹਿਲਾਂ ਤੋਂ ਮੋਹਾਲੀ ਦੇ ਅਧੀਨ ਖੇਤਰ ਵਿੱਚ ਰਹਿੰਦੇ ਹੋਣਾ ਲਾਜ਼ਮੀ ਹੈ।
ਜਨਮ ਸੰਬੰਧੀ ਯੋਗਤਾ:
ਮੋਹਾਲੀ ਦੇ ਅਧੀਨ ਖੇਤਰ ਵਿੱਚ ਜਨਮੀਆਂ ਖਿਡਾਰਣਾਂ ਵੀ ਯੋਗ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਡੀਸੀਏ ਮੋਹਾਲੀ, ਸਰਦਾਰ ਮਨਜਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਸਾਰੀਆਂ ਇੱਛੁਕ ਕੁੜੀਆਂ ਕ੍ਰਿਕਟਰਾਂ ਨੂੰ ਟ੍ਰਾਇਲ ਵਿੱਚ ਭਾਗ ਲੈ ਕੇ ਆਪਣੀ ਪ੍ਰਤਿਭਾ ਦਿਖਾਉਣ ਲਈ ਸੁਨਹਿਰੀ ਮੌਕਾ ਹੈ। ਹੋਰ ਜਾਣਕਾਰੀ ਲਈ ਖਿਡਾਰਣਾਂ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ, ਮੋਹਾਲੀ ਨਾਲ ਸੰਪਰਕ ਕਰ ਸਕਦੀਆਂ ਹਨ।











