ਬਰਨਾਲਾ, 7 ਜੁਲਾਈ , ਬੋਲੇ ਪੰਜਾਬ ਬਿਊਰੋ :
ਥਾਣਾ ਸ਼ਹਿਣਾ ਵਿੱਚ ਤਾਇਨਾਤ ਮਹਿਲਾ ਏ.ਐਸ.ਆਈ. ਮੀਨਾ ਰਾਣੀ ਨੂੰ ਵਿਜੀਲੈਂਸ ਬਿਓਰੋ ਦੀ ਇੰਸਪੈਕਟਰ ਮੈਡਮ ਰਾਜਪਾਲ ਕੌਰ ਨੇ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜਦੋਂ ਮੈਡਮ ਰਾਜਪਾਲ ਕੌਰ ਨੂੰ ਪੁੱਛਿਆ ਗਿਆ ਕਿ ਕਿਸ ਸ਼ਿਕਾਇਤ ‘ਤੇ ਇਸ ਦਾ ਨਿਪਟਾਰਾ ਕੀਤਾ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਸਾਰਾ ਖੁਲਾਸਾ ਪ੍ਰੈਸ ਕਾਨਫਰੰਸ ਕਰਕੇ ਕੀਤਾ ਜਾਵੇਗਾ।