ਦਿੱਲੀ ਦੇ 40 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ

ਨੈਸ਼ਨਲ


ਨਵੀਂ ਦਿੱਲੀ, 9 ਦਸੰਬਰ,ਬੋਲੇ ਪੰਜਾਬ ਬਿਊਰੋ :
ਰਾਜਧਾਨੀ ਦਿੱਲੀ ਦੇ 40 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਜਿਸ ਵਿੱਚ ਡੀਪੀਐਸ ਆਰਕੇ ਪੁਰਮ ਅਤੇ ਪੱਛਮੀ ਵਿਹਾਰ ਦੇ ਜੀਡੀ ਗੋਇਨਕਾ ਸਕੂਲ ਨੂੰ ਵੀ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ ਹੈ। ਜਿਸ ਤੋਂ ਬਾਅਦ ਸਕੂਲਾਂ ਨੇ ਬੱਚਿਆਂ ਨੂੰ ਘਰ ਵਾਪਸ ਭੇਜ ਦਿੱਤਾ ਹੈ। ਕਈ ਸਕੂਲ ਬੰਦ ਕਰ ਦਿੱਤੇ ਗਏ ਹਨ। ਬੰਬ ਦੀ ਧਮਕੀ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਦਿੱਲੀ ਪੁਲਿਸ ਨੇ ਦੱਸਿਆ ਕਿ ਅੱਜ ਸੋਮਵਾਰ ਨੂੰ ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ। ਜਿਸ ਵਿੱਚ ਡੀਪੀਐਸ ਆਰਕੇ ਪੂਰਮ ਅਤੇ ਪੱਛਮੀ ਵਿਹਾਰ ਦੇ ਜੀਡੀ ਗੋਇਨਕਾ ਸਕੂਲ, ਮਦਰ ਮੈਰੀ ਸਕੂਲ, ਬ੍ਰਿਟਿਸ਼ ਸਕੂਲ, ਸਲਵਾਨ ਪਬਲਿਕ ਸਕੂਲ ਤੇ ਕੈਂਬਰਿਜ ਸਕੂਲ ਸਮੇਤ ਕਈ ਸਕੂਲ ਸ਼ਾਮਲ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।