ਘੱਟੋ-ਘੱਟ ਉਜਰਤਾਂ ਚ ਹੋੋਇਆ ਵਾਧਾ
ਪਟਿਆਲਾ 2ਮਈ ,ਬੋਲੇ ਪੰਜਾਬ ਬਿਊਰੋ;
ਪੰਜਾਬ ਸੁਬਾਰਡੀਨੇਟ ਸਰਵਿਸ਼ਿਸ ਫੈਡਰੇਸ਼ਨ ਨਾਲ ਸਬੰਧਤ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਕਾਮਿਆਂ ਦੀ ਇੱਕੋ ਇੱਕ ਸਿਰਮੌੌਰ ਅਤੇ ਸੰਘਰਸ਼ਸ਼ੀਲ ਜਥੇਬੰਦੀ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ ਸੰਕਰ ਦੀ ਪ੍ਰਧਾਨਗੀ ਵਿਚ ਚੱਲ ਰਹੀ ਜਥੇਬੰਦੀ ਜਗਲਾਤ ਕਾਮਿਆਂ ਦੀਆਂ ਮੰਗਾਂ ਸਬੰਧੀ ਲਗਾਤਾਰ ਸੰਘਰਸ਼ ਕਰਦੀ ਆ ਰਹੀ ਆ ਜਿਵੇਂ ਕਿ ਸੀਨੀਆਰਤਾ ਸੂਚੀ ਜਾਰੀ ਕਰਵਾਉਣਾ,ਵਿਭਾਗ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕਿਆਂ ਕਰਵਾਉਣਾ, ਵਿਭਾਗ ਵਿੱਚ ਨਵੇਂ ਕੰਮ ਚਲਾਉਣਾ ਅਤੇ ਘੱਟੋ ਘੱਟ ਉਜਰਤਾਂ ਵਿੱਚ ਵਾਧਾ ਕਰਾਉਣ ਲਈ ਜੱਥੇਬੰਦੀ ਵਲੋ ਉਲੀਕੇ ਗਏ ਮਿਤੀ 3 ਮਈ2026 ਨੂੰ ਮਾਨਯੋਗ ਤਰੁਨਪ੍ਰੀਤ ਸਿੰਘ ਸੌਂਦ ਕਿਰਤ ਮੰਤਰੀ ਜੀ ਦੇ ਹਲਕਾ ਖੰਨਾ ਵਿਖੇ ਰੋਸ ਧਰਨੇ ਲਗਾਉਣ ਦੇ ਦਬਾਅ ਸਦਕੇ ਅੱਜ ਕਿਰਤ ਮੰਤਰੀ ਜੀ ਨੇ ਘੱਟੋ ਘੱਟ ਉਜਰਤਾਂ ਵਿੱਚ 15% ਵਾਧਾ ਕੀਤਾ ਅਤੇ ਜਥੇਬੰਦੀ ਨੂੰ ਕਿਰਤ ਵਿਭਾਗ ਦੇ ਮਾਣਯੋਗ ਸਕੱਤਰ ਨਾਲ 4ਮਈ 2026ਮੀਟਿੰਗ ਦਾ ਸਮਾ ਦਿਤਾ ਗਿਆ ਜੋ ਜੰਗਲਾਤ ਕਾਮਿਆ ਦੇ ਸੰਘਰਸ ਦੀ ਹੋਈ ਵੱਡੀ ਜਿੱਤ। ਸੂਬਾ ਸਕੰਦਰ ਜਸਵਿੰਦਰ ਸਿੰਘ ਸੌਜਾ ਨੇ ਪੰਜਾਬ ਦੇ ਸਾਰੇ ਸੂਬਾ ਕਮੇਟੀ ਮੈਂਬਰਾਂ ਜਿਲਿਆਂ ਦੇ ਆਗੂਆਂ ਤੇ ਰੇਂਜ ਕਮੇਟੀ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਜਥੇਬੰਦੀ ਦੇ ਘੇਰੇ ਚੋਂ ਬਾਹਰ ਰਹਿ ਗਏ ਵਰਕਰਾਂ ਨੂੰ ਪ੍ਰੇਰਕੇ ਜਥੇਬੰਦੀ ਵਿੱਚ ਸ਼ਾਮਿਲ ਕਰਾਉਣ ਲਈ ਉਪਰਾਲੇ ਕੀਤੇ ਜਾਣ ਇਸ ਲਈ ਆਓ ਜਥੇਬੰਦੀ ਨੂੰ ਹੋਰ ਮਜਮੂਤ ਕਰੀਏ ਤੇ ਜੰਗਲਾਤ ਕਾਮੇ ਪੱਕੇ ਕਰਾਉਣ ਲਈ ਆਰ ਪਾਰ ਦੀ ਲੜਾਈ ਲੜੀਏ ਤੇ ਸਰਕਾਰ ਤੋਂ ਰਹਿੰਦੀਆਂ ਮੰਗਾਂ ਪ੍ਰਾਪਤ ਕਰਨ ਲਈ ਪੂਰੀ ਵਾਹ ਲਾ ਦੇਈਏ ਤੇ ਆਉਣ ਵਾਲੇ ਸਮੇਂ ਵਿੱਚ ਤੇਜ ਤੇ ਤਿੱਖੇ ਸੰਘਰਸ਼ ਕਰਨ ਲਈ ਲੋਕਾਂ ਨੂੰ ਹੇਠਲੇ ਪੱਧਰ ਤੱਕ ਤਿਆਰ ਕਰੀਏ ਪੰਜਾਬ ਤੇ ਸਮੁੱਚੇ ਸਾਥੀਆਂ ਤੋਂ ਇਹ ਸੰਗਰਾਮੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਜਥੇਬੰਦੀ ਦੀ ਬੜੋਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।











