‘ਕੌਰਨਾਮਾ-3’ ਛਪਣ ’ਤੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਵਿਖੇ ਕਰਵਾਈ ਗਈ ਅਰਦਾਸ

ਨੈਸ਼ਨਲ ਪੰਜਾਬ

ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਚ ਸ਼ਹੀਦ ਹੋਈਆਂ ਬੀਬੀਆਂ ਦੀ ਗਾਥਾ ਦਾ ਹੈ ਦਸਤਾਵੇਜ-ਬਾਬਾ ਮਹਿਰਾਜ

ਨਵੀਂ ਦਿੱਲੀ, 2 ਮਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਚ ਸ਼ਹੀਦ ਹੋਈਆਂ ਬੀਬੀਆਂ ਦੀ ਗਾਥਾ ‘ਕੌਰਨਾਮਾ-3’ ਛਪਣ ’ਤੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਵਿਖੇ ਅਰਦਾਸ ਕਰਵਾਈ ਗਈ। ਜਾਰੀ ਕੀਤੇ ਗਏ ਬਿਆਨ ਵਿਚ ਪੰਥਕ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਰਚਿਤ ਸਿੱਖ ਹਥਿਆਰਬੰਦ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਚੱਲ ਰਹੀ ਵਾਰਤਾ ਦਾ ਕੌਰਨਾਮਾ-3 ਤੀਜਾ ਹਿੱਸਾ ਹੈ। ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਖ਼ਾਹਿਸ ਮੁਤਾਬਕ ਭਾਈ ਦਲਜੀਤ ਸਿੰਘ ਖਾਲਸਾ ਜੀ ਦੀ ਅਗਵਾਈ ਤੇ ਭਾਈ ਗੁਰਮੀਤ ਸਿੰਘ ਖਨਿਆਣ ਦੇ ਸਹਿਯੋਗ ਨਾਲ ਬਲਜਿੰਦਰ ਸਿੰਘ ਕੋਟਭਾਰਾ ਦੀ ਕਲਮ ਤੋਂ ਇਸ ਤੀਜੇ ਭਾਗ ਵਿੱਚ 3 ਤੋਂ 6 ਜੂਨ 1984 ਤੱਕ ਇੰਡੀਅਨ ਸਟੇਟ ਦੀਆਂ ਫ਼ੌਜਾਂ ਰਾਹੀ ਸ਼ਹੀਦ ਕੀਤੀਆਂ ਗਈਆਂ ਬੀਬੀਆਂ ਦੀ ਵਾਰਤਾ ਹੈ। ਇਹ ਤੱਥ ਇਸ ਹਮਲੇ ਵਿੱਚੋਂ ਬਚ ਗਏ ਸ਼ਹੀਦ ਬੀਬੀਆਂ ਦੇ ਵਾਰਿਸਾਂ ਦੀ ਹੱਡਬੀਤੀ ਕਹਾਣੀ ਹੈ। ਇਹ ਦਾਸਤਾਨ ਸ਼ਹੀਦ ਬੀਬੀਆਂ ਦੀ ਸ਼ਹਾਦਤਾਂ ਪ੍ਰਤੀ ਦ੍ਰਿੜਾ, ਸਿੱਖੀ ਨਾਲ ਪਿਆਰ, ਵਿਸ਼ਵਾਸ, ਧਰਮ ’ਚ ਪ੍ਰਪੱਕਤਾ ਆਦਿ ਦੇ ਤਾਂ ਰੂਬਰੂ ਹੁੰਦੀ ਹੀ ਹੈ, ਸਗੋਂ ਉਹਨਾਂ ਬੀਬੀਆਂ ਦੇ ਪਰਿਵਾਰਕ ਮੈਂਬਰਾਂ ਦੇ ਜਜਬਾਤ, ਦਰਦਾਂ ਦੀ ਤਰਜਮਾਨੀ ਵੀ ਕਰਦੀ ਹੈ।
ਅਰਦਾਸ ਮੌਕੇ ਬੀਬੀ ਕਰਮਜੀਤ ਕੌਰ, ਭਾਈ ਰਾਮ ਸਿੰਘ, ਬਾਬਾ ਜਸਵੰਤ ਸਿੰਘ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।