ਨਵੀਂ ਦਿੱਲੀ 2 ਫਰਵਰੀ ,ਬੋਲੇ ਪੰਜਾਬ ਬਿਊਰੋ :
ਦਿੱਲੀ ਸਟੇਟ ਦੀਆਂ ਜਨਰਲ ਚੋਣਾਂ 5 ਜਨਵਰੀ ਨੂੰ ਹੋ ਰਹੀਆਂ ਹਨ , ਜਿਸ ਕਾਰਨ ਭਾਰਤੀ ਚੋਣ ਕਮਿਸ਼ਨ ਦੇ ਅਧੀਨ ਦਿੱਲੀ ਪੁਲਿਸ ਸਮੇਤ ਸਾਰੀ ਸਰਕਾਰੀ ਮਸ਼ੀਨਰੀ ਹੈ । ਪਿਛਲੇ ਤਿੰਨ ਦਿਨ ਤੋਂ ਲਗਾਤਾਰ ਦਿੱਲੀ ਪੁਲਿਸ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਕੀਤੀ ਜਾਂਦੀ ਧੱਕੇਸ਼ਾਹੀ ਦੀ ਲਗਾਤਾਰ ਰਿਪੋਰਟਿੰਗ ਕਰ ਰਹੇ ਪੰਜਾਬ ਦੇ ਪੱਤਰਕਾਰਾਂ ਨੂੰ ਦਿੱਲੀ ਪੁਲਿਸ ਨੇ ਬੀਤੀ ਕੱਲ ਦੇਰ ਸ਼ਾਮ ਬੰਦੀ ਬਣਾ ਲਿਆ । ਇੱਥੋਂ ਤੱਕ ਕਿ ਉਹਨਾਂ ਵੱਲੋਂ ਆਪਣੇ ਰਿਪੋਰਟਿੰਗ ਕਰਨ ਦੇ ਆਈਡੀ ਕਾਰਡ ਵੀ ਦਿਖਾਏ ਗਏ , ਪਰ ਦਿੱਲੀ ਪੁਲਿਸ ਨੇ ਸਾਰੀ ਰਾਤ ਤੁਗਲਕ ਰੋਡ ਦੇ ਪੁਲਿਸ ਥਾਣੇ ਚ ਬਿਠਾਈ ਰੱਖਿਆ । ਇਸ ਦੀ ਸੂਚਨਾ ਮਿਲਣ ਤੇ ਭਾਵੇਂ ਕਿ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ , ਲਾਲਜੀਤ ਸਿੰਘ ਭੁੱਲਰ ਵੀ ਥਾਣੇ ਪਹੁੰਚੇ ਜਿੰਨ੍ਹਾਂ ਨੇ ਲੰਬਾ ਸਮਾਂ ਉਹਨਾਂ ਨੂੰ ਵੀ ਥਾਣੇ ਦੇ ਬਾਹਰ ਹੀ ਰੋਕੀ ਰੱਖਿਆ ਤੇ ਇੱਥੋਂ ਤੱਕ ਕਿ ਮੰਤਰੀ ਅਮਨ ਅਰੋੜਾ ਦੀ ਪੁਲਿਸ ਵਾਲਿਆਂ ਨਾਲ ਵੀ ਉੱਥੇ ਤਿੱਖੀ ਬਹਿਸ ਹੋਈ । ਪੁਲਿਸ ਵਾਲੇ ਇਹੀ ਕਹਿੰਦੇ ਰਹੇ ਕਿ ਤੁਸੀਂ ਪੰਜਾਬ ਦੇ ਮੰਤਰੀ ਹੋ ਪਰ ਦਿੱਲੀ ਦੇ ਨਹੀਂ। ਹੁਣ ਸਵਾਲ ਇਹ ਵੱਡਾ ਖੜਾ ਹੁੰਦਾ ਹੈ ਕਿ ਲੋਕਤੰਤਰ ਦੇ ਚੌਥੇ ਥੰਮ ਨੂੰ ਜੇਕਰ ਜਮੀਨੀ ਹਕੀਕਤ ਲੋਕਾਂ ਤੱਕ ਪਹੁੰਚਾਉਣ ਤੋਂ ਰੋਕੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਚੋਣ ਕਮਿਸ਼ਨ ਨੂੰ ਪੱਤਰਕਾਰਾਂ ਤੋਂ ਵੀ ਖਤਰਾ ਹੈ।