CM ਮਾਨ ਦੀ ਮਾਨਸਾ ਫੇਰੀ ਤੋਂ ਪਹਿਲਾਂ ਵੱਡੇ ਪੱਧਰ ‘ਤੇ ਅਧਿਆਪਕ ਗ੍ਰਿਫਤਾਰ

ਪੰਜਾਬ

ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਗੈਰ ਜਮੂਹੂਰੀ ਕਾਰਵਾਈ ਦਾ ਸਖਤ ਸ਼ਬਦਾਂ ਵਿੱਚ ਨਿਖੇਧੀ

ਮਾਨਸਾ, 8 ਮਈ ,ਬੋਲੇ ਪੰਜਾਬ ਬਿਊਰੋ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਨਸਾ ਵਿਖੇ ਮਿਤੀ 08/05/26 ਨੂੰ ਹੋਣ ਵਾਲੀ ਰੈਲੀ ਕਾਰਨ ਅਧਿਆਪਕ (Teacher) ਆਗੂਆਂ ਨੂੰ ਗ੍ਰਿਫਤਾਰ ਕਰਨ ਅਤੇ ਘਰੇ ਛਾਪਾਮਾਰੀ ਕਰਨ ਦਾ ਡੈਮੋਕਰੈਟਿਕ ਟੀਚਰਜ਼ ਪੰਜਾਬ (DTF) ਜਿਲਾ ਬਠਿੰਡਾ ਵੱਲੋਂ ਸਖਤ ਸ਼ਬਦਾਂ ਵਿੱਚ ਵਿਰੋਧ ਦਰਜ ਕੀਤਾ ਜਾਂਦਾ ਹੈ।

ਡੀ.ਟੀ.ਐਫ. ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਂਮਕੋਟ ਦੇ ਘਰ ਬੀਤੀ ਰਾਤ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ। 3704 ਅਧਿਆਪਕ ਜਥੇਬੰਦੀ ਦੇ ਆਗੂ ਬਲਵਿੰਦਰ ਸਿੰਘ ਘਰਾਂਗਣਾ ਨੂੰ ਗ੍ਰਿਫਤਾਰ ਕੀਤਾ ਗਿਆ।ਪੰਜਾਬ ਸਰਕਾਰ (Pb Govt) ਵੱਲੋਂ 4161 ਅਧਿਆਪਕਾ ਭਰਤੀ ਕੀਤੇ ਗਏ ਸਨ ਉਹਨਾਂ ਵਿੱਚੋਂ 300 ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਲਈ ਨੋਟਿਸ ਜਾਰੀ ਕੀਤੇ ਗਏ ਹਨ।

ਜਿਸ ਦਾ ਡੀ.ਟੀ.ਐਫ. ਪੰਜਾਬ ਅਤੇ 3704 ਅਧਿਆਪਕ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਖਾਤਰ ਅਧਿਆਪਕਾਂ ਨੂੰ ਗਿਰਫਤਾਰ ਕਰ ਰਹੀ ਹੈ ਅਤੇ ਉਹਨਾਂ ਦੇ ਘਰੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਡੀ.ਟੀ.ਐਫ. ਬਠਿੰਡਾ ਵੱਲੋਂ ਸਰਕਾਰ ਦੇ ਅਜਿਹੇ ਗੈਰ ਜਮੂਹਰੀ ਵਰਤਾਰੇ ਦੀ ਨਿਖੇਦੀ ਕਰਦਿਆਂ ਮੰਗ ਕਰਦੀ ਹੈ ਕਿ ਸਰਕਾਰ ਅਧਿਆਪਕਾਂ ਦੇ ਘਰੇ ਛਾਪੇਮਾਰੀ ਕਰਨੀ ਬੰਦ ਕਰੇ ਅਤੇ ਗਿਰਫਤਾਰ ਕੀਤੇ ਅਧਿਆਪਕ ਆਗੂ ਬਲਵਿੰਦਰ ਸਿੰਘ ਘਰਾਂਗਣਾ ਨੂੰ ਤੁਰੰਤ ਬਿਨਾਂ ਸ਼ਰਤ ਰਿਹਆ ਕਰੇ ਅਤੇ 4161 ਭਰਤੀ ਕੀਤੇ ਅਧਿਆਪਕਾਂ ਵਿੱਚੋਂ 300 ਅਧਿਆਪਕਾਂ ਨੂੰ ਨੌਕਰੀ ਵਿੱਚੋਂ ਕੱਢਣ ਤੇ ਨੋਟਸ ਵਾਪਸ ਲਵੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰੇ , ਪੁਰਾਣੀ ਪੈਨਸ਼ਨ ਬਹਾਲ ਕਰੇ, ਛੇਵੇਂ ਪੇ ਕਮਿਸ਼ਨ ਦਾ ਬਕਾਇਆ ਦੇਵੇ ਅਤੇ ਸੱਤਵੇਂ ਪੇ ਕਮਿਸ਼ਨ ਦਾ ਗਠਨ ਕਰੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।