ਸਦਾ ਉੱਚੇ ਆਦਰਸ਼ਾਂ ਦੇ ਧਾਰਨੀ ਬਣੋ !

ਚੰਡੀਗੜ੍ਹ

ਇੱਕ ਸਫਲ ਇਨਸਾਨ ਤਾਂ ਹਰ ਕੋਈ ਬਣਨਾ ਚਾਹੁੰਦਾ ਹੈ।ਪਰ ਸਫਲ ਇਨਸਾਨ ਬਣਨ ਲਈ ਜੋ ਘਾਲਣਾ ਘਾਲਣੀ ਪੈਂਦੀ ਹੈ।ਉਹ ਘਾਲਣਾ ਘਾਲਣ ਲਈ ਕੋਈ ਤਿਆਰ ਨਹੀਂ ਹੁੰਦਾ ।ਇਸੇ ਕਰਕੇ ਕਾਮਯਾਬ ਵਿਅਕਤੀ ਬਣਨਾਂ ਹਰ ਇੱਕ ਦੇ ਭਾਗਾਂ ਵਿਚ ਨਹੀਂ ਆਉਂਦਾ।ਜਿੰਦਗੀ ਚ ਸਫਲਤਾ ਹਾਸਲ ਕਰਨ ਤੇ ਇੱਕ ਕਾਮਯਾਬ ਵਿਅਕਤੀ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ? ਆਓ ਇਸ ਉੱਤੇ ਖੁੱਲ੍ਹ ਕੇ ਵਿਚਾਰ ਕਰੀਏ ।ਜੇ ਤੁਸੀਂ ਕਾਮਯਾਬੀ  ਹਾਸਲ ਕਰਨ ਲਈ ਆਪਣੇ ਮਨ ਚ ਪੱਕੀ ਠਾਹਣ ਲਈ ਹੈ ਤਾਂ ਦੁਨੀਆ ਦੀ ਕੋਈ ਤਾਕਤ ਅਜਿਹੀ ਨਹੀਂ,ਜੋ ਤੁਹਾਨੂੰ ਇੱਕ ਕਾਮਯਾਬ ਵਿਅਕਤੀ ਬਣਨ ਤੋ ਰੋਕ ਸਕੇ।ਅਗਲੀ ਗੱਲ ਜੇ ਤੁਸੀਂ ਕਾਮਯਾਬ ਹੋਣ ਲਈ ਠਾਹਣ ਲਿਆ ਹੈ ਤੇ ਮਿਹਨਤ ਵੀ ਕਰ ਰਹੇ ਹੈ ,ਪਰ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਤਾਂ ਘਬਰਾਉਣ ਦੀ ਲੋੜ ਨਹੀਂ ।ਤੁਸੀਂ ਉਸੇ ਕੰਮ ਨੂੰ ਦੁਬਾਰਾ ਤੋਂ ਸ਼ੁਰੂ ਕਰੋ ,ਪਹਿਲਾਂ ਨਾਲੋ ਜਿਆਦਾ ਸ਼ਿੱਦਤ ਨਾਲ ਮਿਹਨਤ ਕਰੋ ਤੇ ਉਦੋਂ ਤੱਕ ਕਰਦੇ ਰਹੋ ਜਦੋ ਤੱਕ ਤੁਹਾਨੂੰ ਕਾਮਯਾਬੀ ਨਹੀਂ ਮਿਲ ਜਾਂਦੀ। ਮੇਰਾ ਇਹ ਵਿਸ਼ਵਾਸ਼ ਹੀ ਨਹੀਂ,ਯਕੀਨ ਵੀ ਹੈ ਤੇ ਤਜ਼ਰਬਾ ਵੀ ਕੇ ਇਕ ਨਾ ਇਕ ਦਿਨ ਸਫਲਤਾ ਤੁਹਾਡੇ ਕਦਮ ਚੁੰਮੇਗੀ।ਕਿਉਂਕਿ ਸਿਆਣੇ ਕਹਿੰਦੇ ਹਨ,ਬੰਦਿਆ ਦੀ ਹਿੰਮਤ ਅੱਗੇ ਤਾਂ ਪਰਬਤ ਨਿਉਂ ਜਾਇਆ ਕਰਦੇ ਨੇ।ਇਸ ਲਈ ਹਿੰਮਤ ਕਰਨੀ ਕਦੇ ਨਾ ਛੱਡੋ। ਇਸ ਤੋਂ  ਅਗਲੀਆਂ ਗੱਲਾਂ ਜੋ  ਦੱਸਣ ਜਾ ਰਿਹਾ ਹਾਂ ,ਉਹ ਕਾਮਯਾਬ ਹੋਣ ਜਾਂ ਕਾਮਯਾਬ ਇਨਸਾਨ ਬਣਨ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਹਨ।ਸਭ ਤੋ ਪਹਿਲੀ ਗੱਲ ਹਮੇਸ਼ਾਂ ਜਲਦੀ ਉਠੋ।ਇਸ਼ਨਾਨ ਕਰੋ। ਹਰ ਕੰਮ ਤਿਆਰ ਹੋ ਕੇ ਵਕਤ ਸਿਰ ਕਰੋ, ਵੱਡਿਆਂ ਦਾ ਸਤਕਾਰ ਕਰੋ ।ਦੋਸਤਾਂ ਮਿੱਤਰਾਂ ਨਾਲ ਚੰਗਾ ਵਿਵਹਾਰ ਕਰੋ।ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ, ਕਿਸੇ ਨੂੰ ਮਾੜਾ ਨਾ ਬੋਲੋ,ਸਭ ਨਾਲ ਪਿਆਰ ਨਾਲ ਰਹੋ,ਸਦਾ ਹੱਸਦੇ ਰਹੋ ਕਿਉਂਕਿ ਹੱਸਦਿਆਂ ਦੇ ਘਰ ਵੱਸਦੇ,ਮਾਤਾ ਪਿਤਾ ਦਾ ਸਤਕਾਰ ਕਰੋ,ਉਨ੍ਹਾਂ ਦਾ ਕਹਿਣਾ ਮੰਨੋ,ਭੈਣ ਭਰਾ ਨਾਲ ਖੂਬ ਹੱਸੋ ਖੇਡੋ, ਜਰੂਰੀ ਕੰਮਾਂ ਨੂੰ ਵਕਤ ਸਿਰ ਨਿਬੇੜੋ ,ਕਿਤਾਬਾਂ ਪੜ੍ਹਨ ਦੀ ਆਦਤ ਪਾਵੋ, ਬੁਰੀਆਂ ਆਦਤਾਂ ਤੋ ਪਰਹੇਜ਼ ਕਰੋ ,ਚੰਗੀਆਂ ਆਦਤਾਂ ਨੂੰ ਅਪਣਾਓ,ਚੰਗੀਆਂ ਚੀਜ਼ਾਂ ਖਾਓ,ਹਰ ਇੱਕ ਨੂੰ ਜੀ ਕਹਿ ਕੇ ਬੁਲਾਓ , ਸਾਹਮਣੇ ਵਾਲੇ ਦੀ ਗੱਲ ਨੂੰ ਧਿਆਨ ਨਾਲ ਸੁਣੋ, ਬੇ ਲੋੜਾ ਨਾ ਬੋਲੋ, ਜੋ ਬੋਲਣਾ ਹੈ ਨਾਪ ਤੋਲ ਕੇ ਬੋਲੋ, ਗੱਲ ਕਰਦੇ ਵਕਤ ਹਮੇਸ਼ਾਂ  ਠੋਸ ਤੇ ਵਜ਼ਨਦਾਰ ਸ਼ਬਦਾਵਲੀ ਦੀ ਵਰਤੋਂ ਕਰੋ,ਝੂਠ ਬੋਲਣ ਤੋ ਪਰਹੇਜ਼ ਕਰੋ,ਮਿੱਠਾ ਬੋਲੋ ,ਸਮੇ ਦੀ ਕਦਰ ਕਰੋ।ਲੋੜਵੰਦਾਂ ਦੀ ਮੱਦਤ ਕਰੋ,ਲੜਾਈ ਝਗੜੇ ਤੋ ਦੂਰ ਰਹੋ, ਦੂਜਿਆਂ ਦੇ ਵਿਚਾਰਾਂ ਦੀ ਕਦਰ ਕਰੋ, ਕਿਸੇ ਦਾ ਦਿਲ ਨਾ ਦਖਾਓ,ਅਗਰ ਤੁਸੀਂ ਜਿੰਦਗੀ ਚ ਉੱਚੀਆਂ ਬੁਲੰਦੀਆਂ ਨੂੰ ਛੂਹਣ ਦੀ ਤਮੰਨਾ ਰੱਖਦੇ ਹੋ ਤਾਂ ਮੇਹਨਤ ਦਾ ਪੱਲ੍ਹਾ ਕਦੇ ਨਾ ਛੱਡੋ ।ਕਿਸੇ ਮੁਸ਼ਕਲ ਤੋਂ ਕਦੇ ਨਾ ਘਬਰਾਓ ,ਉਸਦਾ ਡਟ ਕੇ ਮੁਕਾਬਲਾ ਕਰੋ,ਉਹ ਹੱਲ ਹੋ ਜਾਵੇਗੀ।ਜੇਕਰ ਤੁਸੀਂ ਮੁਸ਼ਕਲਾਂ ਤੋ ਘਬਰਾਹ ਕੇ ਭੱਜੋਗੇ ਤਾਂ ਉਹ ਤੁਹਾਡੇ ਪਿੱਛੇ ਭਭੱਜਣਗੀਆਂ।ਪਰ ਜੇਕਰ ਉਹਨਾਂ ਨੂੰ ਹੱਲ ਕਰੋਗੇ ਤਾ ਉਹ  ਹੱਲ ਹੋ ਜਾਣਗੀਆਂ।ਮਨ ਚ ਸਦਾ ਚੰਗੇ ਵਿਚਾਰ ਰੱਖੋ ।ਕਦੇ ਕਿਸੇ ਦਾ ਮਾੜਾ ਨਾ ਸੋਚੋ,ਜਿੰਦਗੀ ਚ ਅੱਗੇ ਵਧਣ ਲਈ ਕਦੇ ਮਿਹਨਤ ਦਾ ਪੱਲ੍ਹਾ ਨਾ ਛੱਡੋ।ਅਸਫਲਤਾ ਤੋ ਕਦੇ ਘਬਰਾਓ ਨਾ ਕਿਉਂਕਿ ਅਸਫਲਤਾ ਹੀ ਸਫਲਤਾ ਲਈ ਰਾਹ ਬਣਾਉਂਦੀ ਹੈ।ਚੰਗੇ ਇਨਸਾਨ ਬਣਨਾ ਚਾਹੁੰਦੇ  ਹੋ ਤਾਂ ਮਾੜੀਆਂ ਅਲਾਹਮਤਾਂ ਤੋ ਦੂਰੀ ਬਣਾ ਕੇ ਰੱਖੋ, ਫਜ਼ੂਲ ਖਰਚੀ ਤੋ ਬਚੋ,ਚੰਗੇ ਦੋਸਤ ਬਣਾਉ ।ਬੁਰੇ ਤੋ ਪਾਸਾ ਵੱਟੋ,ਮਾਂ ਪਿਓ ਵੱਲੋਂ ਦਿੱਤੇ ਸੰਸਕਾਰਾਂ ਨੂੰ ਅਪਣਾਓ,ਉਹਨਾਂ ਨੂੰ  ਆਪਣੀ ਜਿੰਦਗੀ ਦਾ ਹਿੱਸਾ ਬਣਾਉ ਤਾਂ ਜੋ ਤੁਸੀਂ ਆਪਣੀ ਜਿੰਦਗੀ ਦੇ ਉਦੇਸ਼ ਨੂੰ ਪੂਰਾ ਕਰ ਸਕੋ ਤੇ ਇੱਕ ਚੰਗੇ ਇਨਸਾਨ ਬਣ ਕੇ ਸਮਾਜ ਦੀ ਬਿਹਤਰੀ ਲਈ ਕੰਮ ਕਰ ਸਕੋ ।ਇਹੋ ਤੁਹਾਡੀ ਜਿੰਦਗੀ ਦਾ ਉਦੇਸ਼ ਹੋਣਾ ਚਾਹੀਦਾ ਹੈ।ਇਸ ਸਭ ਕਾਸੇ ਲਈ ਤੁਹਾਨੂੰ ਉੱਚੇ ਆਦਰਸ਼ਾਂ ਦਾ ਧਾਰਨੀ ਬਣਨਾ ਪਵੇਗਾ।ਸੋ ਆਓ ! ਅੱਜ ਤੋਂ ਇਨਾਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਈਏ ਤੇ ਇਸ ਨੂੰ ਰੁਸ਼ਨਾਈਏ ।

       ਲੈਕਚਰਾਰ ਅਜੀਤ ਖੰਨਾ 

(ਐਮਏ ਐਮਫਿਲ ਐਮਜੇਐਮਸੀ ਬੀ ਐਡ )

   ਮੋਬਾਈਲ : 76967-54669 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।