ਨਵੀਂ ਦਿੱਲੀ 2 ਫਰਵਰੀ ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਕਰਦੇ ਸਮੇਂ ਪੰਜਾਬੀ ਗਾਇਕ ਮਿੱਕਾ ਸਿੰਘ ਨਾਲ ਗੀਤ ਗਾਇਆ। ਮੁੱਖ ਮੰਤਰੀ ਭਗਵੰਤ ਮਾਨ ਤੇ ਮਿੱਕਾ ਸਿੰਘ ਸਟੇਜ ਉਤੇ ਗੀਤ ਗਾ ਰਹੇ ਹਨ। ਭਗਵੰਤ ਮਾਨ ਚਾਂਦਨੀ ਚੌਕ ਵਿਧਾਨ ਸਭਾ ਹਲਕੇ ਵਿਚ ਮਜਨੂੰ ਕਾ ਟਿੱਲਾ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਵੱਲੋਂ ਗੀਤ ਗਾਇਆ ਗਿਆ।”ਜਿਹਦੇ ਪਿਛੇ ਹੋ ਗਿਆ ਸ਼ੁਦਾਈ ਦਿਲਾ ਮੇਰਿਆ” “ਚੰਨਾ ਕਾਲੀਆਂ ਮਰਚਾਂ ਵੇ ਚੰਨਾ ਪੀ ਕੇ ਮਰਸਾਂ” ਆਦਿ ਗੀਤ ਗਾ ਕੇ ਲੋਕਾਂ ਦਾ ਮਨ ਪ੍ਰਚਾਵਾ ਕਰਦੇ ਹੋਏ ਵੋਟਾਂ ਲਈ ਕੀਤੀ ਅਪੀਲ