ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਫੇਕ ਟਿਕਟਾਂ ਵੇਚ ਕੇ ਮਾਰੀ 8.22 ਲੱਖ ਰੁਪਏ ਦੀ ਠੱਗੀ, ਪੰਜ ‘ਤੇ ਕੇਸ ਦਰਜ

ਚੰਡੀਗੜ੍ਹ


ਚੰਡੀਗੜ੍ਹ, 3 ਮਾਰਚ,ਬੋਲੇ ਪੰਜਾਬ ਬਿਊਰੋ :
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ 14 ਦਸੰਬਰ 2024 ਨੂੰ ਸੈਕਟਰ-34 ਵਿੱਚ ਹੋਏ ਕੰਸਰਟ ਦੀਆਂ ਟਿਕਟਾਂ ਵਿੱਚ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਦੇ ਇੱਕ ਗਰੋਹ ਨੇ ਜ਼ੀਰਕਪੁਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ 8.22 ਲੱਖ ਰੁਪਏ ਵਿੱਚ ਅੱਠ ਜਾਅਲੀ ਟਿਕਟਾਂ ਦਿੱਤੀਆਂ।
ਜਦੋਂ ਸ਼ਿਕਾਇਤਕਰਤਾ ਨੌਜਵਾਨ ਇਨ੍ਹਾਂ ਟਿਕਟਾਂ ਨੂੰ ਲੈ ਕੇ ਸਮਾਰੋਹ ਵਿੱਚ ਪੁੱਜੇ ਤਾਂ ਪਤਾ ਲੱਗਾ ਕਿ ਟਿਕਟਾਂ ਜਾਅਲੀ ਹਨ। ਉਥੇ ਐਂਟਰੀ ਗੇਟ ‘ਤੇ ਖੜ੍ਹੇ ਬਾਊਂਸਰ ਨੇ ਛੇ ਟਿਕਟਾਂ ਪਾੜ ਦਿੱਤੀਆਂ ਅਤੇ ਬਾਕੀ ਦੀਆਂ ਦੋ ਟਿਕਟਾਂ ਚੰਡੀਗੜ੍ਹ ਪੁਲਸ ਨੂੰ ਦਿਖਾ ਕੇ ਮਾਮਲੇ ਦੀ ਜਾਣਕਾਰੀ ਦਿੱਤੀ।
ਸ਼ਿਕਾਇਤ ਮਿਲਣ ‘ਤੇ ਸੈਕਟਰ-17 ਥਾਣਾ ਪੁਲਿਸ ਨੇ ਪਿੰਜੌਰ ਨਿਵਾਸੀ ਵਰਦਾਨ ਮਾਨ, ਵਿਨੀਤ ਪਾਲ, ਸੈਕਟਰ-42 ਨਿਵਾਸੀ ਪਰਵ ਕੁਮਾਰ, ਕਿਸ਼ਨਗੜ੍ਹ ਨਿਵਾਸੀ ਰੋਹਨ ਸਿੰਘ ਉਰਫ਼ ਰੋਹਨ ਲੁਬਾਣਾ ਅਤੇ ਅਕਾਸ਼ਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਇਆ ਗਾਰਡਨ ਜ਼ੀਰਕਪੁਰ ਦੇ ਵਸਨੀਕ ਸੰਸਕਾਰ ਰਾਵਤ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਪਰਵ ਕੁਮਾਰ ਨੂੰ ਮਿਲਿਆ ਸੀ। ਉਸਨੇ ਦੱਸਿਆ ਕਿ ਉਸਦਾ ਇੱਕ ਗਰੁੱਪ ਹੈ, ਜੋ ਦਿਲਜੀਤ ਦੋਸਾਂਝ ਦੇ ਕੰਸਰਟ ਦੀਆਂ ਟਿਕਟਾਂ ਵੇਚ ਰਿਹਾ ਹੈ। ਦੋਸ਼ੀ ਪਰਵ ਕੁਮਾਰ ਨੇ ਸੰਸਕਾਰ ਨੂੰ 98 ਟਿਕਟਾਂ ਦੇਣ ਦਾ ਵਾਅਦਾ ਕੀਤਾ ਸੀ।
ਇਨ੍ਹਾਂ ਵਿੱਚ 17 ਫੈਨ ਪਿਟ, ਤਿੰਨ ਸਿਲਵਰ ਅਤੇ 78 ਗੋਲਡਨ ਟਿਕਟਾਂ ਸ਼ਾਮਲ ਸਨ। ਸੰਸਕਾਰ ਨੇ ਦੱਸਿਆ ਕਿ ਪਹਿਲਾਂ ਉਸ ਨੇ ਮੁਲਜ਼ਮਾਂ ਦੇ ਗਰੁੱਪ ਨੂੰ 12 ਟਿਕਟਾਂ ਦੇ 43 ਹਜ਼ਾਰ ਰੁਪਏ ਦਿੱਤੇ ਪਰ ਉਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ।

Latest News

Latest News

Leave a Reply

Your email address will not be published. Required fields are marked *