ਪੰਜਾਬ ‘ਚ ਇੱਕ ਹੋਰ ਐਨਕਾਊਂਟਰ, ਬਦਮਾਸ਼ ਕਾਬੂ

ਪੰਜਾਬ

ਅੰਮ੍ਰਿਤਸਰ, 3 ਮਾਰਚ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਇੱਥੇ ਦੇਰ ਰਾਤ ਇੱਕ ਹੋਰ ਐਨਕਾਊਂਟਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਇੱਕ ਪਰਮਿੰਦਰ ਸਾਹਿਲ ਨਾਮਕ ਗੈਂਗਸਟਰ ਸ਼ਹਿਰ ‘ਚ ਘੁੰਮ ਰਿਹਾ ਹੈ ਅਤੇ ਉਸ ਕੋਲ ਹਥਿਆਰ ਵੀ ਹਨ। ਜਦੋਂ ਪੁਲਿਸ ਟ੍ਰਿਲੀਅਮ ਮਾਲ ਦੇ ਨੇੜੇ ਪਹੁੰਚ ਕੇ ਉਸ ਦਾ ਪਿੱਛਾ ਕਰ ਰਹੀ ਸੀ ਤਾਂ ਉਸ ਨੇ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਿਸ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ, ਜਿਸ ਦੌਰਾਨ ਇੱਕ ਗੋਲੀ ਗੈਂਗਸਟਰ ਦੇ ਪੈਰ ‘ਚ ਲੱਗੀ, ਜਿਸ ਕਾਰਨ ਉਸ ਨੂੰ ਕਾਬੂ ਕਰ ਲਿਆ ਗਿਆ।
ਇਸ ਦੌਰਾਨ, ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਦੇ ਆਧਾਰ ‘ਤੇ ਗੈਂਗਸਟਰ ਸਾਹਿਲ (22) ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੈਂਗਸਟਰ ਕੋਲੋਂ ਇੱਕ ਮੋਟਰਸਾਈਕਲ ਅਤੇ ਇੱਕ ਪਿਸਤੌਲ ਬਰਾਮਦ ਹੋਈ ਹੈ ਅਤੇ ਉਸ ‘ਤੇ ਪਹਿਲਾਂ ਵੀ 4 ਮਾਮਲੇ ਦਰਜ ਹਨ। ਪੁਲਿਸ ਨੇ ਦੱਸਿਆ ਕਿ ਸਾਹਿਲ ਪਹਿਲਾਂ ਹੀ ਵੱਖ-ਵੱਖ ਕੇਸਾਂ ਵਿੱਚ Wanted ਸੀ।

Latest News

Latest News

Leave a Reply

Your email address will not be published. Required fields are marked *