ਨਵੀਂ ਦਿੱਲੀ, 8 ਅਗਸਤ,ਬੋਲੇ ਪੰਜਾਬ ਬਿਊਰੋ;
ਭਾਰਤੀ ਕੁਸ਼ਤੀ ਸੰਘ (WFI) ਵੱਲੋਂ 11 ਪਹਿਲਵਾਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਜਾਅਲਸਾਜ਼ੀ ਕਰਦਿਆਂ ਨਕਲੀ ਜਨਮ ਸਰਟੀਫਿਕੇਟ ਜਮ੍ਹਾਂ ਕਰਵਾਏ ਸਨ। ਦਿੱਲੀ ਨਗਰ ਨਿਗਮ ਵੱਲੋਂ ਅਜਿਹੇ 110 ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਅਤੇ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਹੋਈ। ਨਿਗਮ ਨੇ ਸਾਫ ਕੀਤਾ ਕਿ 95 ਕੇਸ ਐਸ.ਡੀ.ਐਮ. ਦੇ ਹੁਕਮਾਂ ’ਤੇ ਦੇਰੀ ਨਾਲ ਰਜਿਸਟਰ ਹੋਏ ਸਨ।
ਇਸ ਵਕਤ ਭਾਰਤ ਵਿੱਚ ਕੁਸ਼ਤੀ ਖੇਡ ਦੋ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਪਹਿਲੀ ਚੁਣੌਤੀ ਇਹ ਹੈ ਕਿ ਵੱਡੀ ਉਮਰ ਦੇ ਪਹਿਲਵਾਨ ਨੌਜਵਾਨਾਂ ਦੀ ਉਮਰ ਵਰਗੀਆਂ ਪ੍ਰਤਿਯੋਗਤਾਵਾਂ ਵਿੱਚ ਹਿੱਸਾ ਲੈ ਰਹੇ ਹਨ। ਦੂਜੀ ਵੱਡੀ ਸਮੱਸਿਆ ਇਹ ਹੈ ਕਿ ਕਈ ਪਹਿਲਵਾਨ ਨਕਲੀ ਜਨਮ ਸਰਟੀਫਿਕੇਟ ਬਣਵਾਕੇ ਆਪਣੇ ਅਸਲੀ ਰਿਹਾਇਸ਼ੀ ਰਾਜ ਨੂੰ ਛੱਡ ਕੇ ਕਿਸੇ ਹੋਰ ਰਾਜ ਦੀ ਨੁਮਾਇੰਦਗੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।












