ਤੀਰਥ ਯਾਤਰਾ ਲਈ 31ਵੀਂ ਬੱਸ ਨੂੰ ਕੀਤਾ ਸਟੇਟ ਅਵਾਰਡੀ -ਫੂਲਰਾਜ ਸਿੰਘ ਹੋਰਾਂ ਰਵਾਨਾ
ਮੋਹਾਲੀ 3 ਮਈ ,ਬੋਲੇ ਪੰਜਾਬ ਬਿਊਰੋ;
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਸ਼ਰਧਾਲੂਆ ਦੀ 30ਵੀਂ 31ਵੀ ਬੱਸ ਨੂੰ ਪਿੰਡ ਬਲੌਂਗੀ ਤੋਂ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੀ ਤਰਫੋਂ ਰਵਾਨਾ ਕੀਤਾ ਗਿਆ, ਸਟੇਟ ਐਵਾਰਡੀ ਅਤੇ ਮੁੱਖ ਮੰਤਰੀ ਯਾਤਰਾ ਯੋਜਨਾ ਦੇ ਹਲਕਾ ਕੋਰਡੀਨੇਟਰ- ਫੂਲਰਾਜ ਸਿੰਘ ਵੀ ਇਸ ਮੌਕੇ ਤੇ ਹਾਜ਼ਰ ਰਹੇ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਇਹ ਦਿੱਲੀ ਇੱਛਾ ਸੀ ਕਿ ਪੰਜਾਬ ਦੇ ਸੀਨੀਅਰ ਸਿਟੀਜਨ ਨੂੰ ਇਸ ਤੀਰਥ ਯਾਤਰਾ ਦਾ ਹਿੱਸਾ ਬਣਾਇਆ ਜਾਵੇ, ਅਤੇ ਜਿਸ ਤਰ੍ਹਾਂ ਮੋਹਾਲੀ ਵਿਧਾਨ ਸਭਾ ਹਲਕੇ ਸਮੇਤ ਪੂਰੇ ਪੰਜਾਬ ਭਰ ਦੇ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਰਜਿਸਟਰੇਸ਼ਨ ਕਰਵਾਈ ਜਾ ਰਹੀ ਹੈ, ਉਸ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਲਾਹੇਵੰਦ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਇਹ ਯਾਤਰਾ ਅਗਾਂਹ ਵੀ ਲਗਾਤਾਰ ਚਲਦੀ ਰਹੇਗੀ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਦੀ ਤਰਫੋਂ ਜੋ ਵੀ ਹੁਣ ਤੱਕ ਵਾਅਦੇ ਅਤੇ ਗਰੰਟੀਆਂ ਸੂਬੇ ਦੀ ਜਨਤਾ ਨੂੰ ਦਿੱਤੀਆਂ ਗਈਆਂ ਸਨ, ਉਹਨਾਂ ਨੂੰ ਸਹੀ -ਮਾਇਨੇ ਦੇ ਵਿੱਚ ਲਾਗੂ ਕੀਤਾ ਗਿਆ ਹੈ, ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈਆਂ ਲੋਕ ਪੱਖੀ ਸਕੀਮਾਂ ਦੇ ਨਾਲ ਆਰਥਿਕ ਅਤੇ ਸਮਾਜਿਕ ਤੌਰ ਤੇ ਲਾਭ ਵੀ ਪਹੁੰਚ ਰਿਹਾ ਹੈ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਸ ਯਾਤਰਾ ਤੋਂ ਬਾਅਦ ਸ਼ਰਧਾਲੂਆਂ ਵੱਲੋਂ ਜਿਸ ਤਰ੍ਹਾਂ ਯਾਤਰਾ ਨਾਲ ਸੰਬੰਧਿਤ ਤਜਰਬੇ ਸਾਂਝੇ ਕੀਤੇ ਜਾਂਦੇ ਹਨ, ਉਸ ਦੇ ਚਲਦਿਆਂ ਭਾਵਨਾਤਮਕ ਤੌਰ ਤੇ ਸਾਡੀ ਸਾਂਝ ਪਹਿਲਾਂ ਦੇ ਮੁਕਾਬਲੇ ਹੋਰ ਮਜਬੂਤ ਹੋ ਰਹੀ ਹੈ। ਉਹਨਾਂ ਕਿਹਾ ਕਿ ਇਸ ਯਾਤਰਾ ਦੇ ਦੌਰਾਨ ਦੋ ਰਾਤਾਂ ਅਤੇ ਤਿੰਨ ਦਿਨ ਸ਼ਰਧਾਲੂਆਂ ਵੱਲੋਂ ਇਕੱਠੇ ਬਿਤਾਏ ਜਾਂਦੇ ਹਨ, ਜਿਸ ਦੇ ਨਾਲ ਜੇਕਰ ਉਹ ਪਹਿਲਾਂ ਆਪਸ ਵਿੱਚ ਕਦੀ ਮਿਲੇ ਨਹੀਂ ਸਨ , ਉਹਨਾਂ ਦਾ ਆਪਸੀ ਮੇਲ ਮਿਲਾਪ ਵੱਧਦਾ ਹੈ ਅਤੇ ਜਿਨਾਂ ਦੇ ਆਪਸ ਚ ਕਿਸੇ ਸਮੇਂ, ਕਿਸੇ ਗੱਲ ਨੂੰ ਲੈ ਕੇ ਕੁੜੱਤਣ ਦਾ ਮਾਹੌਲ ਬਣਿਆ ਸੀ, ਇਹ ਸਭ ਕੁਝ ਖਤਮ ਹੋ ਕੇ ਆਪਸੀ ਭਾਈਚਾਰਕ ਸਾਂਝ ਹੋਰ ਮਜਬੂਤ ਹੁੰਦੀ ਹੈ ਜੋ ਕਿ ਇੱਕ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਵਡਮੁੱਲਾ ਯੋਗਦਾਨ ਹੈ, ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿੰਡ ਸਨੇਟਾ ਵਿਖੇ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਨੇੜੇ ਹੋ ਕੇ ਉਹਨਾਂ ਨਾਲ ਵਿਚਾਰਾਂ ਦਾ ਆਦਾਨ- ਪ੍ਰਦਾਨ ਚੱਲਿਆ, ਉਸ ਨਾਲ ਹਲਕੇ ਦੇ ਲੋਕਾਂ ਵਿੱਚ ਬੇਹਦ ਖੁਸ਼ੀ ਅਤੇ ਤਸੱਲੀ ਵਾਲਾ ਮਾਹੌਲ ਵੇਖਣ ਨੂੰ ਮਿਲਿਆ,
ਇਸ ਮੌਕੇ ਤੇ ਜਸਵਿੰਦਰ ਕੌਰ ਪਤਨੀ ਮੱਖਣ ਸਿੰਘ ਸਰਪੰਚ ਬਲੌਂਗੀ , ਸਤਨਾਮ ਸਿੰਘ ਸਰਪੰਚ ਬਲੌਂਗੀ , ਬਲਜੀਤ ਸਿੰਘ ਵਿੱਕੀ ਬਲਾਕ ਪ੍ਰਧਾਨ, ਰੀਟਾ ਬਾਲਕ ਪ੍ਰਧਾਨ , ਰਾਮ ਕੁਮਾਰ ਬਲੌਂਗੀ , ਮੰਗਨ ਲਾਲ ਬਲੌਂਗੀ, ਰਣਜੀਤ ਸਿੰਘ ਬਲੌਂਗੀ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਮੁਹਤਰਮ ਵਿਅਕਤੀ ਵੀ ਹਾਜ਼ਰ ਰਹੇ, ਇਸੇ ਤਰ੍ਹਾਂ ਬਲੌਂਗੀ ਤੋਂ ਹੀ 31ਵੀਂ ਬੱਸ ਨੂੰ ਸਟੇਟ ਐਵਾਰਡੀ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਹਲਕਾ ਕੋਆਰਡੀਨੇਟਰ ਫੂਲਰਾਜ ਸਿੰਘ ਹੋਰਾਂ ਦੀ ਤਰਫੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ, ਫੂਲਰਾਜ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਬੇਸ਼ੱਕ ਮੌਸਮ ਬੇਹਦ ਖਰਾਬ ਸੀ , ਪਰੰਤੂ ਇਸ ਦੇ ਬਾਵਜੂਦ ਵੀ ਤੀਰਥ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਵਿੱਚ ਸ਼ਰਧਾ ਅਤੇ ਉਤਸ਼ਾਹ ਵਿੱਚ ਕੋਈ ਕਮੀ ਨਜ਼ਰ ਨਹੀਂ ਆਈ ਅਤੇ ਉਹਨਾਂ ਨੇ ਆਪ ਮੁਹਾਰੇ ਸਮੇਂ ਸਿਰ ਯਾਤਰਾ ਤੇ ਜਾਣ ਦੇ ਲਈ ਪਹੁੰਚੇ ਅਤੇ ਇਸ ਬੱਸ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਈ ਰਵਾਨਾ ਕੀਤਾ ਗਿਆ,ਇਸ ਮੌਕੇ ਤੇ ਪਿੰਡ ਬਲੌਂਗੀ ਤੋਂ ਆਮ ਆਦਮੀ ਪਾਰਟੀ ਬਲਾਕ ਪ੍ਰਧਾਨ ਬਲਜੀਤ ਸਿੰਘ ਵਿੱਕੀ੍ ਕੁਮਾਰ ਟਰੇਡ ਯੂਨੀਅਨ ੍ ਮੱਖਣ ਸਿੰਘ ਸਾਬਕਾ ਸਰਪੰਚ ੍ ਰਜਿੰਦਰ ਕੌਰ ਸਰਪੰਚ ੍ਰ ਪੰਚ ਸਵਿੰਦਰ ਸਿੰਘ ਕੰਗ ਼ ਮਗਨ ਕੁਮਾਰ ਆਮ ਆਦਮੀ ਪਾਰਟੀ੍, ਸਰਪੰਚ ਸਤਨਾਮ ਸਿੰਘ , ਰਣਜੀਤ ਸਿੰਘ ਆਮ ਆਦਮੀ ਪਾਰਟੀ ਵੀ ਹਾਜ਼ਰ ਸਨ,












