ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਸ਼ਹਾਦਤ ਨੂੰ ਸਮਰਪਤ ਪਿੰਡ ਪੰਜਵੜ੍ਹ ਸਮੇਤ ਦੁਨੀਆਂ ਭਰ ਚ ਸਮਾਗਮ: ਸਿੱਖ ਫੈਡਰੇਸ਼ਨ ਜਰਮਨੀ

ਨੈਸ਼ਨਲ ਪੰਜਾਬ

ਨਵੀਂ ਦਿੱਲੀ 5 ਮਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਹਮਲੇ ਤੋ ਬਾਅਦ ਪੰਜ ਮੈਬਰੀ ਪੰਥਕ ਕਮੇਟੀ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਉਹਨਾਂ ਬਚਨ “ ਜਿਸ ਦਿਨ ਭਾਰਤੀ ਫੌਜ ਦੇ ਨਾਪਾਕ ਪੈਰ ਦਰਬਾਰ ਸਾਹਿਬ ਦੀਆ ਪ੍ਰਕਰਮਾ ਚ ਪਏ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ“ ਤੇ ਪਹਿਰਾ ਦਿੰਦੇ ਹੋਏ 29 ਅਪ੍ਰੈਲ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਖਾਲਿਸਤਾਨ ਲਈ ਐਲਾਨ ਕਰ ਦਿੱਤਾ ਸੀ। ਉਸ ਨਿਸ਼ਾਨੇ ਦੀ ਪ੍ਰਾਪਤੀ ਲਾਈ ਸਿੱਖ ਕੌਮ ਦੇ ਮਰਜੀਵੜਿਆ ਨੇ ਹਥਿਆਰਬੰਦ ਸੰਘਰਸ ਸੁਰੂ ਕਰ ਦਿੱਤਾ। ਸਭ ਤੋ ਪਹਿਲਾ ਸ਼ਹੀਦ ਭਾਈ ਮਨਵੀਰ ਸਿੰਘ ਚਹੇੜੂ ਦੀ ਕਮਾਂਡ ਹੇਠ ਖਾਲਿਸਤਾਨ ਕਮਾਂਡੋ ਫੋਰਸ ਦਾ ਗਠਨ ਹੋਇਆ। ਫੌਰਸ ਦੇ ਜਰਨੈਲਾ ਨੇ ਲਹੂ ਡੋਲਵੀ ਲੜਾਈ ਲਦੜਿਆ ਭਾਰਤ ਦੇ ਹੁਕਮਰਾਨ ਨੂੰ ਗੋਡਿਆ ਭਾਨੇ ਕਰ ਦਿੱਤਾ। ਸਰਕਾਰ ਸਿੰਘਾਂ ਨਾਲ ਪੰਜਾਬ ਦੀ ਸੂਬੇਦਾਰੀ ਦੇਣ ਦੀਆ ਲੇਲੜੀਆ ਕੱਡ ਰਹੀ ਸੀ। ਪਰ ਇਹਨਾਂ ਯੋਧਿਆਂ ਦਾ ਨਿਸਾਨਾ ਪਾਤਿਸ਼ਾਹੀ ਦਾਵਾ ਸੀ ਨਾਂ ਕਿ ਬਾਦਸ਼ਾਹੀ ਦਾਵਾ। ਸਹੀਦ ਭਾਈ ਪਰਮਜੀਤ ਸਿੰਘ ਦੇ ਸਤਿਕਾਰਯੋਗ ਮਾਤਾ ਜੀ ਮਹਿੰਦਰ ਕੌਰ ਭਰਾਤਾ ਭਾਈ ਰਾਜਵਿੰਦਰ ਸਿੰਘ ਰਾਜੂ ਨੂੰ ਪੁਲਿਸ ਨੇ ਘਰੋ ਚੁੱਕ ਕੇ ਮੌਤ ਦੇ ਮੂੱਹ ਚ ਪਾਅ ਦਿੱਤਾ। ਮਾਤਾ ਮਹਿੰਦਰ ਕੌਰ ਦੇ ਮ੍ਰਿਤਕ ਸਰੀਰ ਵੀ ਪਰਿਵਾਰ ਨੂੰ ਨਾ ਦਿੱਤਾ ਗਿਆ। ਜਿਸ ਦਾ ਕੇਸ ਅੱਜ ਤੱਕ ਅਦਾਲਤਾ ਤੋਂ ਪਰਿਵਾਰ ਇੰਨਸਾਫ ਦੀ ਜੰਗ ਲੜ੍ਹ ਰਿਹਾ ਹੈ। ਨਿੱਜੀ ਘਰ ਨੂੰ ਪੁਲਿਸ ਦੀ ਚੌਕੀ ਚ ਤਬਦੀਲ ਕਰ ਦਿੱਤਾ ਗਿਆ। ਖੜੀਆ ਫਸਲਾ ਤਬਾਹ ਕਰ ਦਿੱਤੀਆ ਗਈਆਂ, ਪਰਿਵਾਰ ਅਤੇ ਰਿਸਤਦਾਰਾ ਨੂੰ ਪੁਲਿਸ ਦੇ ਕਹਿਰ ਦਾ ਸਿਕਾਰ ਹੋਣਾ ਪਿਆ। ਲੰਮਾ ਲੰਮਾਂ ਸਮਾਂ ਨਜਾਇਜ ਪੁਲਿਸ ਹਿਰਾਸਤ ਚ ਰਹੇ। 1993 ਤੋ ਬਾਅਦ ਸਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਪਾਕਿਸਤਾਨ ਚਲੇ ਗਏ ਜਿੱਥੇ ਉਹਨਾਂ ਨੂੰ ਭਾਰਤੀ ਏਜੰਸੀਆ ਵੱਲੋਂ ਭਾੜੇ ਦੇ ਟੱਟੂਆ ਕੋਲੋ ਮੋਟੀਆ ਰਕਮਾ ਦੇ ਕਰ 06 ਮਈ 2023 ਨੂੰ ਲਹੌਰ (ਪਾਕਿਸਤਾਨ) ਉਸ ਸਮੇਂ ਗੋਲੀਆ ਦਾ ਨਿਸਾਨਾ ਬਣਾਇਆ ਜਦੋ ਉਹ ਹਰ ਰੋਜ ਦੀ ਤਰਾਂ ਸਵੇਰ ਦੇ ਸਮੇਂ ਸੈਰ ਕਰਨ ਜਾਅ ਰਹੇ ਸਨ। ਅਪਣੇ ਕੌਮੀ ਜਰਨੌਲ ਸਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਜੀ ਦਾ ਤੀਜਾ ਸਲਾਨਾ ਸਹੀਦੀ ਸਮਾਗਮ ਭਲਕੇ ਨੂੰ ਪਿੰਡ ਪੰਜਵੜ੍ਹ ਸਮੇਤ ਦੁਨੀਆ ਭਰ ਦੇ ਵੱਖ ਵੱਖ ਦੇਸ਼ਾ ਚ ਸ਼੍ਰੀ ਨਨਕਾਣਾ ਸਾਹਿਬ ਵਿਖ਼ੇ 6 ਮਈ ਅਤੇ ਗੁਰਦੁਆਰਾ ਬਬੀਨੀ ਪੈਰਿਸ ਸਮੂੱਹ ਸੰਗਤਾ ਵੱਲੋ, 10 ਮਈ ਨੂੰ ਗੁਰਦੁਆਰਾ ਸਿੱਖ ਸੈਟਰ ਫਰੈਕਫੋਰਟ ਜਰਮਨੀ ਸਿੱਖ ਫੈਡਰੇਸ਼ਨ ਜਰਮਨੀ ਅਤੇ ਗੁਰਦੁਅਰਾ ਗੁਰੂ ਨਾਨਾਕ ਦਰਬਾਰ ਕਵੈਂਟਰੀ ਯੂ ਕੇ ਪ੍ਰਬੰਧਕ ਕਮੇਟੀ ਅਤੇ ਸਮੂੱਹ ਸੰਗਤਾ ਦੇ ਸਹਿਯੋਗ ਨਾਲ ਬੈਲਜੀਅਮ, ਕਨੇਡਾ, ਅਮਰੀਕਾ ਦੇ ਵੱਖ ਵੱਖ ਗੁਰਦੁਆਰਾ ਸਹਿਬਾਨਾ ਚ ਕਰਵਾਏ ਜਾ ਰਹੇ ਹਨ। ਸਿੱਖ ਫੈਡਰੇਸ਼ਨ ਜਰਮਨੀ ਵੱਲੋ ਦੇਸ ਵਿਦੇਸ਼ ਦੀਆਂ ਸੰਗਤਾਂ ਨੂੰ ਜਿੱਥੇ ਜਿੱਥੇ ਵੀ ਸ਼ਹੀਦੀ ਪ੍ਰੋਗਰਾਮ ਹੋ ਰਹੇ ਹਨ, ਸਮੂੱਹ ਸਿੱਖ ਸੰਗਤਾ ਨੂੰ ਇਹਨਾ ਸਹੀਦੀ ਸਮਾਗਮਾ ਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।