ਇੰਡੀਗੋ ਫਲਾਈਟ ‘ਚ ਪਾਵਰ ਬੈਂਕ BLAST

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 5 ਮਈ ,ਬੋਲੇ ਪੰਜਾਬ ਬਿਊਰੋ:

ਇੰਡੀਗੋ ਦੀ ਇਕ ਫਲਾਈਟ ਵਿੱਚ ਪਾਵਰ ਬੈਂਕ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਤੋਂ ਬਾਅਦ ਏਅਰਪੋਰਟ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਇਸ ਘਟਨਾ ‘ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ। ਯਾਤਰੀਆਂ ਨੂੰ ਤੁਰੰਤ ਜਹਾਜ਼ ਵਿੱਚੋਂ ਉਤਾਰਿਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਪਾਵਰ ਬੈਂਕ ਇੱਕ ਬੈਗ ਵਿੱਚ ਰੱਖਿਆ ਹੋਇਆ ਸੀ।

ਜਾਣਕਾਰੀ ਮੁਤਾਬਕ ਇਹ ਜਹਾਜ਼ ਹੈਦਰਾਬਾਦ ਤੋਂ ਆਇਆ ਸੀ। ਹੈਦਰਾਬਾਦ ਤੋਂ ਚੰਡੀਗੜ੍ਹ ਪਹੁੰਚੀ ਇੰਡੀਗੋ ਦੀ ਫਲਾਈਟ 6E 108 ਵਿੱਚ ਇੱਕ ਯਾਤਰੀ ਦਾ ਪਾਵਰ ਬੈਂਕ ਫਟ ਗਿਆ। ਘਟਨਾ ਉਸ ਸਮੇਂ ਹੋਈ ਜਦੋਂ ਫਲਾਈਟ ਏਅਰਪੋਰਟ ‘ਤੇ ਖੜ੍ਹੀ ਸੀ।ਇੰਡੀਗੋ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਹਾਜ਼ ਨੂੰ ਤੁਰੰਤ ਖਾਲੀ ਕਰਵਾਇਆ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਨਾ ਦਿੱਤੀ ਗਈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਟਰਮੀਨਲ ਤੱਕ ਪਹੁੰਚਾਇਆ ਗਿਆ, ਜਿੱਥੇ ਏਅਰਲਾਈਨ ਦੀ ਟੀਮ ਉਨ੍ਹਾਂ ਦੀ ਸਹਾਇਤਾ ਵਿੱਚ ਜੁਟੀ ਹੋਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।