ਲੰਡਨ, 4 ਜੂਨ, ਬੋਲੇ ਪੰਜਾਬ ਬਿਊਰੋ :
ਇੱਕ ਸਿਖਲਾਈ ਅਭਿਆਸ ਦੌਰਾਨ ਬ੍ਰਿਟਿਸ਼ ਰਾਇਲ ਨੇਵੀ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਸਵਾਰ ਤਿੰਨ ਫ਼ੌਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਇੰਗਲੈਂਡ ਦੇ ਡੇਵੋਨ ਖੇਤਰ ਵਿੱਚ ਸਵੇਰੇ ਲਗਭਗ 4:00 ਵਜੇ ਵਾਪਰਿਆ ਤੇ ਹੈਲੀਕਾਪਟਰ ਇੱਕ ਖੇਤ ਵਿੱਚ ਡਿੱਗ ਗਿਆ।
ਰਾਇਲ ਨੇਵੀ ਚੀਫ਼ ਜਨਰਲ ਗਵਿਨ ਜੇਨਕਿੰਸ ਨੇ ਕਿਹਾ ਕਿ ਮਰਲਿਨ ਐਮਕੇ-4 ਹੈਲੀਕਾਪਟਰ ਵਿੱਚ ਸਵਾਰ ਤਿੰਨ ਚਾਲਕ ਦਲ ਦੇ ਮੈਂਬਰਾਂ ਦੀ ਇਸ ਘਟਨਾ ਵਿੱਚ ਮੌਤ ਹੋ ਗਈ। ਹਾਦਸੇ ਦਾ ਕਾਰਨ ਅਜੇ ਅਣਜਾਣ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।












