ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਵਿੱਤ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨਾ ਦੇਣ ਦਾ ਫੈਸਲਾ

ਪੰਜਾਬ

ਫ਼ਤਹਿਗੜ੍ਹ ਸਾਹਿਬ,19, ਜੂਨ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋ);

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪ੍ਰਧਾਨ ਰਛਪਾਲ ਸਿੰਘ ਜੋਧਾ ਨਗਰੀ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਵਿੱਚ ਸੂਬਾ ਕਮੇਟੀ ਵਲੋਂ ਫੈਸਲਾ ਕੀਤਾ ਗਿਆ ਕਿ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸੰਗਰੂਰ ਰਿਹਾਇਸ਼ ਅੱਗੇ ਮਿਤੀ 4 ਜੁਲਾਈ ਨੂੰ ਧਰਨਾ ਲਾਕੇ ਰੋਸ਼ ਮੁਜ਼ਾਹਰਾ ਕੀਤੀ ਜਾਵੇਗੀ ।ਇਸ ਮੌਕੇ ਬਲਵੀਰ ਸਿੰਘ ਸਿਵੀਆ ਤੇ ਬਲਵੀਰ ਸਿੰਘ ਗਿਲਾ ਵਾਲਾ ਨੇ ਬੋਲਦਿਆਂ ਕਿਹਾ ਕਿ ਜੋ ਪਾਲਿਸੀ 16/5/23ਨੂੰ ਪੰਜਾਬ ਸਰਕਾਰ ਵਲੋ ਲਿਆਂਦੀ ਗਈ ਹੈ ਇਹ ਪਾਲਿਸੀ ਵਰਕਰ ਵਿਰੋਧੀ ਹੈ ਇਸ ਪਾਲਿਸੀ ਵਿੱਚ ਸੋਧ ਕੀਤੀ ਜਾਵੇ ਇਸ ਪਾਲਿਸੀ ਨਾਲ਼ ਕੱਚੇ ਵਰਕਰ ਅਰਧ ਰੈਗੂਲਰ ਕੀਤੇ ਗਏ ਹਨ ਇਸ ਪਾਲਿਸੀ ਨਾਲ ਰੈਗੂਲਰ ਹੋਏ ਮੁਲਾਜ਼ਮ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਇਸ ਪਾਲਿਸੀ ਅਨੁਸਾਰ ਰੈਗੂਲਰ ਕੀਤੇ ਮੁਲਾਜ਼ਮਾਂ ਨੂੰ ਸਿਰਫ 15000 ਉੱਕਾ ਪੁਕਾ ਤਨਖਾਹ ਦਿੱਤੀ ਜਾ ਰਹੀ ਜੱਦ ਕਿ ਸੁਪਰੀਮ ਕੋਰਟ ਦਾ ਫੈਸਲਾ ਹੈ ਬਰਾਬਰ ਕੰਮ ਬਰਾਬਰ ਤਨਖਾਹ ਜਦ ਕਿ ਇਸ ਪਾਲਿਸੀ ਅਨੁਸਾਰ ਜੰਗਲਾਤ ਵਿਭਾਗ ਦੇ ਵਿਚ ਅਰਧ ਰੈਗੂਲਰ ਕੀਤੇ ਗਏ ਵਰਕਰਾਂ ਨੂੰ ਇਸ ਫੈਸਲੇ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇਹਨਾ ਰੈਗੂਲਰ ਕੀਤੇ ਗਏ ਵਰਕਰਾਂ ਨੂੰ ਪੂਰੇ ਵਿਤੀ ਲਾਭ ਦਿੱਤੇ ਜਾਣ ਜਦ ਕਿ ਹੁਣ ਰੈਗੂਲਰ ਕੀਤੇ ਗਏ ਵਰਕਰਾਂ ਦੀ ਤਨਖਾਹ ਨਾਲੋਂ ਕੱਚੇ ਵਰਕਰਾਂ ਦੀ ਤਨਖਾਹ ਵਧ ਹੈ ਰੈਗੂਲਰ ਕੀਤੇ ਗਏ ਮੁਲਾਜ਼ਮਾਂ ਦੀ ਉਮਰ ਹੱਦ ਲਈ ਵੀ ਦੋਹਰੇ ਮਾਪਦੰਡ ਆਪਣਾਏ ਜਾ ਰਹੇ ਹਨ 378ਰੈਗੂਲਰ ਮੁਲਾਜ਼ਮਾਂ ਦੀ ਉਮਰ ਹੱਦ 60ਸਾਲ ਕੀਤੀ ਹੈ ਅਤੇ 506ਮੁਲਾਜਮਾ ਦੀ ਉਮਰ ਹੱਦ 58ਸਾਲ ਸਾਲ ਕੀਤੀ ਗਈ ਕੀ ਪੜੇ ਹੋਣਾ ਕਨੂੰਨੀ ਜੁਰਮ ਹੈ ਜ਼ੋ ਕਿ 506 ਰੈਗੂਲਰ ਮੁਲਾਜਮਾ ਨੂੰ ਪੜੇ ਹੋਣ ਦੀ ਸਜ਼ਾ ਲਗਾਈਂ ਗਈ ਹੈ ਜਦ ਕਿ ਹਰੇਕ ਵਿਭਾਗ ਵਿੱਚ ਦਰਜਾ ਚਾਰ ਮੁਲਾਜ਼ਮਾਂ ਦੀ ਉਮਰ ਹੱਦ 60ਸਾਲ ਹੈ ਅਤੇ ਪੰਜਾਬ ਸਰਕਾਰ ਵੱਲੋਂ 519ਅਨਪੜ ਵਰਕਰਾਂ ਨੂੰ ਹਾਲੇ ਤੱਕ ਰੈਗੂਲਰ ਨਹੀਂ ਕੀਤਾ ਗਿਆ ਉਨ੍ਹਾਂ ਨੂੰ ਜਲਦੀ ਰੈਗੂਲਰ ਕਰਨ ਦੀ ਮੰਗ ਕੀਤੀ ਗਈ ਹੈ ਰਿਕਾਰਡ ਵਿੱਚ ਗੈਪ ਹੋਣ ਨਾਲ ਕੁਝ ਵਰਕਰਾਂ ਨੂੰ ਰੈਗੂਲਰ ਕਰਨ ਵਾਲੀ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਹੈ ਜਦ ਕਿ ਗੈਪ ਦੂਰ ਕਰਨ ਲਈ ਜੰਗਲਾਤ ਮੰਤਰੀ ਨਾਲ ਕਾਫੀਪੈਨਲ ਮੀਟਿੰਗਾਂ ਕੀਤੀਆਂ ਗਈਆਂ ਪਰ ਸਿਵਾਏ ਲਾਰਿਆਂ ਤੋਂ ਕੁਝ ਵੀ ਹਲ ਨਹੀਂ ਕੀਤਾ ਗਿਆ ਜਥੇਬੰਦੀ ਮੰਗ ਕਰਦੀ ਹੈ ਕਿ ਜੰਗਲਾਤ ਵਿਭਾਗ ਨੂੰ ਵੀ ਖਤਰੇ ਵਿਭਾਗ ਘੋਸ਼ਿਤ ਕੀਤਾ ਜਾਵੇ ਤਾਂ ਕਿ ਜੰਗਲਾਤ ਵਿਭਾਗ ਵਿੱਚ ਵੀ ਤਿੰਨ ਸਾਲ ਦੀ ਸੈਵਾ ਪੂਰੀ ਕਰ ਚੁੱਕੇ ਕੱਚੇ ਵਰਕਰ ਰੈਗੂਲਰ ਹੋ ਸਕਣ । ਪੰਜਾਬ ਸਰਕਾਰ ਠੇਕੇਦਾਰੀ ਸਿਸਟਮ ਨੂੰ ਖਤਮ ਕਰ ਰਹੀ ਹੈ ਜੰਗਲਾਤ ਵਿਭਾਗ ਠੇਕੇਦਾਰੀ ਸਿਸਟਮ ਚਾਲੂ ਕਰਨ ਲਈ ਉਤਾਵਲਾ ਹੋ ਰਿਹਾ ਜੇਕਰ ਠੇਕੇਦਾਰੀ ਸਿਸਟਮ ਲਾਗੂ ਕੀਤਾ ਗਿਆ ਤਾਂ ਜਥੇਬੰਦੀ ਇਸ ਦਾ ਵਿਰੋਧ ਕਰੇਗੀ ਡਿਊਟੀ ਦੌਰਾਨ ਕੱਚੇ ਜਾ ਰੈਗੂਲਰ ਵਰਕਰ ਦੀ ਮੌਤ ਹੋ ਜਾਣ ਤੇ ਉਸ ਦੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਤੇ ਉਸ ਦੇ ਪਰਿਵਾਰ ਨੂੰ ਪੂਰੇ ਵਿਤੀ ਲਾਭ ਦਿੱਤੇ ਜਾਣ ਕੱਚੇ ਵਰਕਰਾਂ ਨੂੰ ਈ, ਐਸ, ਆਈ ਅਤੇ ਈ,ਪੀ,ਐਫ ਦੀ ਸਹੂਲਤ ਦਿੱਤੀ ਜਾਵੇ ਤਾਂ ਜ਼ੋ ਵਰਕਰਾਂ ਨੂੰ ਮੈਡੀਕਲ ਸਹੂਲਤ ਮਿਲ ਸਕੇ ਅਤੇ ਸੀਨੀਆਰਤਾ ਸੂਚੀ ਵਿੱਚ ਦਰਜ ਹਰੇਕ ਵਰਕਰ ਨੂੰ ਕੰਮ ਦਿੱਤਾ ਜਾਵੇ 72ਵਰਕਰਾ ਵਿਚੋਂ ਰਹਿ ਗਏ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਲਗਾਤਾਰ 2ਮਹੀਨੇ ਬੀਤ ਜਾਣ ਤੇ ਵੀ ਕੱਚੇ ਵਰਕਰਾਂ ਨੂੰ ਤਨਖਾਹਾਂ ਨਹੀਂ ਦਿਤੀਆਂ ਗਈਆਂ ਜਦ ਕਿ ਵਰਕਰਾਂ ਨੂੰ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਖਵਾਉਣੀ ਵੀ ਔਖੀ ਹੋ ਗਈ ਹੈ ਇਸ ਸੂਬਾ ਪਧਰੀ ਰੈਲੀ ਵਿੱਚ ਵੱਖ ਵੱਖ ਵਣ ਮੰਡਲਾਂ ਤੇ ਵਣ ਰੇਜਾ ਤੋਂ ਸਾਥੀ ਵੱਡੀ ਗਿਣਤੀ ਵਿੱਚ ਵਹੀਰਾ ਘਤਕੇ ਸ਼ਮੂਲੀਅਤ ਕਰਨਗੇ ਅਤੇ ਰੋਸ਼ ਰੈਲੀ ਵੀ ਕੀਤੀ ਜਾਵੇਗੀ ਤਾਂ ਜ਼ੋ ਸੁੱਤੀ ਹੋਈ ਸਰਕਾਰ ਨੂੰ ਜਗਾਇਆ ਜਾਵੇ ਇਸ ਮੀਟਿੰਗ ਵਿੱਚ ਡੀ ਐਮ ਐਫ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ ਵਿਸ਼ੇਸ਼ ਤੌਰ ਤੇ ਹਾਜਰ ਹੋਏ ਮੀਟਿੰਗ ਵਿੱਚ ਹਾਜ਼ਰ ਸਾਥੀਆਂ ਵਿੱਚ ਪ੍ਰਤਾਪ ਸਿੰਘ ਗੱਗੜਭਾਣਾ ਗੁਰਵਿੰਦਰ ਸਿੰਘ ਮਚਾਕੀ ਜਗੀਰ ਸਿੰਘ ਦਸੂਹਾ ਮਹਿਦਰ ਪਾਲ ਦਸੂਹਾ ਜਸਵਿੰਦਰ ਕੌਰ ਮੋਗਾ ਮਨਜੀਤ ਕੌਰ ਮੋਗਾ ਦਵਿੰਦਰ ਸਿੰਘ ਕਾਦੀਆਂ ਅਤੇ ਮਲਕੀਤ ਸਿੰਘ ਦਸੂਹਾ, ਜੋਤੀ ਸਗਰਾ ਆਦਿ ਆਗੂ ਤੇ ਵਰਕਰ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।