ਕਰਨਪ੍ਰਯਾਗ ਮਾਮਲੇ ਵਿੱਚ ਨਿਹੰਗ ਸਿੰਘਾਂ ਵਿਰੁੱਧ ਪੱਖਪਾਤੀ ਕਾਰਵਾਈ ਖ਼ਿਲਾਫ਼ ਸਖ਼ਤ ਇਤਰਾਜ਼: ਪਰਮਜੀਤ ਸਿੰਘ ਵੀਰਜੀ

ਨੈਸ਼ਨਲ ਪੰਜਾਬ

ਨਵੀਂ ਦਿੱਲੀ 19 ਜੂਨ ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਉੱਤਰਾਖੰਡ ਦੇ ਕਰਨਪ੍ਰਯਾਗ ਵਿੱਚ ਤਿੰਨ ਨਿਹੰਗ ਸਿੰਘਾਂ ਉੱਤੇ ਗੰਭੀਰ ਅਤੇ ਗੈਰ-ਜ਼ਮਾਨਤੀ ਧਾਰਾਵਾਂ ਲਗਾ ਕੇ ਕੀਤੀਆਂ ਗ੍ਰਿਫ਼ਤਾਰੀਆਂ ਦਾ ਅਸੀਂ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ। ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਸਾਹਮਣੇ ਆਈਆਂ ਵੀਡੀਓਜ਼ ਸਪੱਸ਼ਟ ਕਰਦੀਆਂ ਹਨ ਕਿ ਇਹ ਕੋਈ ਇਕਤਰਫ਼ਾ ਘਟਨਾ ਨਹੀਂ ਸੀ, ਸਗੋਂ ਦੋਵਾਂ ਪਾਸਿਆਂ ਵਿਚਾਲੇ ਹੋਈ ਝੜਪ ਦਾ ਮਾਮਲਾ ਹੈ। ਵੀਡੀਓ ਤੋਂ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਨਿਹੰਗ ਸਿੰਘਾਂ ਉੱਤੇ ਪਹਿਲਾਂ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਜਾਨ ਅਤੇ ਸਨਮਾਨ ਦੀ ਰੱਖਿਆ ਲਈ ਉਹਨਾਂ ਸ਼ਸਤ੍ਰਾਂ ਦਾ ਇਸਤੇਮਾਲ ਕੀਤਾ ਜਿਨ੍ਹਾਂ ਨੂੰ ਭਾਰਤੀ ਕਾਨੂੰਨ ਅਧੀਨ ਮਾਨਤਾ ਪ੍ਰਾਪਤ ਹੈ। ਓਨ੍ਹਾ ਕਿਹਾ ਜੇਕਰ ਪ੍ਰਸ਼ਾਸਨ ਸਿਰਫ਼ ਇੱਕ ਪੱਖ ਦੀ ਕਹਾਣੀ ਸੁਣ ਕੇ ਕਾਰਵਾਈ ਕਰੇਗਾ ਅਤੇ ਉਪਲਬਧ ਵੀਡੀਓ ਸਬੂਤਾਂ ਨੂੰ ਨਜ਼ਰਅੰਦਾਜ਼ ਕਰੇਗਾ, ਤਾਂ ਇਹ ਨਿਆਂ ਨਹੀਂ ਸਗੋਂ ਪੱਖਪਾਤ ਮੰਨਿਆ ਜਾਵੇਗਾ। ਅਸੀਂ ਉੱਤਰਾਖੰਡ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਅਪੀਲ ਕਰਦੇ ਹਾਂ ਕਿ ਮਾਮਲੇ ਦੀ ਨਿਰਪੱਖ, ਪਾਰਦਰਸ਼ੀ ਅਤੇ ਤੱਥਾਂ ਅਧਾਰਿਤ ਜਾਂਚ ਕਰਵਾਈ ਜਾਵੇ ਅਤੇ ਦੋਵਾਂ ਧਿਰਾਂ ਦੀ ਭੂਮਿਕਾ ਦਾ ਬਰਾਬਰ ਮੁਲਾਂਕਣ ਕੀਤਾ ਜਾਵੇ। ਓਨ੍ਹਾ ਕਿਹਾ ਨਿਆਂ ਦਾ ਮਾਪਦੰਡ ਇੱਕੋ ਹੋਣਾ ਚਾਹੀਦਾ ਹੈ, ਨਹੀਂ ਤਾਂ ਦੇਸ਼ ਭਰ ਦੀ ਸਿੱਖ ਸੰਗਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਕਾਨੂੰਨੀ ਤੇ ਲੋਕਤਾਂਤਰਿਕ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।