ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਰਜਿ) ਬਲਾਕ ਖਮਾਣੋ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ

ਪੰਜਾਬ

ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈਲਫੇਅਰ ਬੋਰਡ ਵੱਲੋਂ ਜਾਰੀ ਸਹੂਲਤਾਂ ਨੂੰ ਲਾਗੂ ਕਰਨ ਦੀ ਮੰਗ

ਖਮਾਣੋਂ ,18, ਜੁਲਾਈ ,ਬੋਲੇ ਪੰਜਾਬ ਬਿਊਰੋ;

ਬਲਾਕ ਖਮਾਣੋ ਦੇ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦੀ ਮੀਟਿੰਗ ਕਸ਼ਮੀਰ ਸਿੰਘ ਰੱਤੋ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਲੇਬਰ ਯੂਨੀਅਨ ਸਲਾਹਕਾਰ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਮੀਟਿੰਗ ਵਿੱਚ ਉਸਾਰੀ ਨਾਲ ਸਬੰਧਿਤ ਰਾਜ ਮਿਸਤਰੀਆਂ, ਮਜ਼ਦੂਰਾਂ, ਇਲੈਕਟ੍ਰੀਸ਼ਨਾ ,ਬਾਰ ਬਲੈਡਰ, ਕਾਰਪੈਂਟਰਾ,ਪੇਂਟਰਾਂ, ਪਲੰਬਰਾ, ਮਾਰਬਲ,ਟਾਇਲ , ਪੀ ਉ ਪੀ, ਬਿਲਡਿੰਗ, ਲੈਟਰ ਆਦਿ ਕੰਮ ਕਰਦੇ ਵਰਕਰਾਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ ਵੈਲਫੇਅਰ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਪੈਨਸ਼ਨ, ਵਜ਼ੀਫਾ, ਐਕਸ ਗਰੇਸ਼ੀਆ ਗਰਾਂਟ, ਮੈਡੀਕਲ ਗਰਾਂਟ, ਐਲ ਟੀ ਸੀ, ਸਗਨ ਸਕੀਮ, ਨੂੰ ਲਾਗੂ ਕਰਾਉਣ ਲਈ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਖਮਾਣੋ ਦਾ ਗੰਠਨ ਕੀਤਾ ਗਿਆ। ਯੂਨੀਅਨ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਕਮੇਟੀ ਮੈਂਬਰ ਬਹਾਦਰ ਸਿੰਘ ਖਮਾਣੋ ,ਕਸ਼ਮੀਰ ਸਿੰਘ ਰੱਤੋ, ਗੁਰਜੰਟ ਸਿੰਘ ਬਦੇਸ਼ ਕਲਾਂ, ਮਿਸਤਰੀ ਜਗਤਾਰ ਸਿੰਘ , ਸੋਹਣ ਸਿੰਘ ਨੁੰ ਜ਼ਿਮੇਵਾਰੀ ਦਿੱਤੀ ਗਈ। ਮੀਟਿੰਗ ਵਿੱਚ ਫੈਸਲਾ ਕੀਤਾ ਕਿ 25 ਜੂਲਾਈ ਨੂੰ ਬਲਾਕ ਖਮਾਣੋ ਦੇ ਵੱਖ-ਵੱਖ ਪਿੰਡਾਂ ਦੇ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦਾ ਵੱਡਾ ਇਕੱਠ ਕਰਕੇ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਹਨਾਂ ਮੀਟਿੰਗ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੈਲਫੇਅਰ ਬੋਰਡ ਦੀ ਮੀਟਿੰਗ ਦੌਰਾਨ ਕੀਤੇ ਫੈਸਲੇ ਜਿਹਨਾਂ ਵਿੱਚ ਉਸਾਰੀ ਨਾਲ ਸੰਬੰਧਿਤ ਮਜ਼ਦੂਰਾਂ ਲਈ ਨੂੰ ਲੇਬਰ ਚੌਂਕ ਬਣਾਉਣੇ, ਲੇਬਰ ਚੌਂਕਾਂ ਵਿਖੇ ਬੁਨਿਆਦੀ ਸਹੂਲਤਾਂ ਦੇਣੀਆਂ, ਅਤੇ ਸਮੁੱਚੇ ਮਜ਼ਦੂਰਾਂ ਦੀਆਂ ਰਜਿਸਟ੍ਰੇਸ਼ਨ ਕਰਨੀਆਂ ਅਤੇ ਰਜਿਸਟ੍ਰੇਸ਼ਨ ਲਈ ਪਿੰਡ ਪੱਧਰੀ ਕੈਂਪ ਲਗਾਉਣ ਦੇ ਫੈਸਲਿਆਂ ਨੂੰ ਲਾਗੂ ਕੀਤਾ ਜਾਵੇ। ਮੀਟਿੰਗ ਵਿੱਚ ਮੇਵਾ ਸਿੰਘ ਚੜੀ, ਬਲਵਿੰਦਰ ਸਿੰਘ ,ਦਲਵੀਰ ਸਿੰਘ ,ਹਰਦੇਵ ਸਿੰਘ, ਬੱਬਲ ਸਿੰਘ ,ਲਖਵਿੰਦਰ ਸਿੰਘ , ਸੁੱਖ ਰਾਮ ਕਾਲੇਵਾਲ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।