ਕੇਂਦਰ ਸਰਕਾਰ ਕਰ ਮੁਕਤ ਸਮਝੌਤਾ ਰੱਦ ਕਰੇ

ਪੰਜਾਬ

22 ਜੁਲਾਈ ਨੂੰ 12 ਤੋਂ 3 ਵਜੇ ਤੱਕ ਪਰਚੀ ਮੁਕਤ ਕਰਾਂਗੇ ਟੋਲ ਪਲਾਜੇ

ਮਹਾਰਾਣੀ ਪਰਨੀਤ ਕੌਰ ਦੀ ਰਿਹਾਇਸ਼ ਅੱਗੇ ਦੇਵਾਂਗੇ ਧਰਨਾ


ਪਟਿਆਲਾ 18 ਜੁਲਾਈ ,ਬੋਲੇ ਪੰਜਾਬ ਬਿਊਰੋ;

ਸੰਯੁਕਤ ਕਿਸਾਨ ਮੋਰਚਾ ਜਿਲਾ ਪਟਿਆਲਾ ਦੀ ਮੀਟਿੰਗ ਅੱਜ ਧਰਮਪਾਲ ਸੀਲ ਦੀ ਅਗਵਾਈ ਹੇਠ ਪਟਿਆਲਾ ਵਿਖੇ ਹੋਈ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਵੱਡੀ ਗਿਣਤੀ ਜਥੇਬੰਦੀਆਂ ਨੇ ਹਿੱਸਾ ਲਿਆ ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਟੋਲ ਪਲਾਜਾ ਧਰੇੜੀ ਜੱਟਾਂ ਤੇ ਟੋਲ ਪਲਾਜਾ ਪੈਂਦ 22 ਜੁਲਾਈ ਨੂੰ 12 ਤੋਂ 3 ਵਜੇ ਤੱਕ ਪਰਚੀ ਮੁਕਤ ਕੀਤੇ ਜਾਣਗੇ ਇਸ ਦੇ ਨਾਲ ਹੀ ਭਾਜਪਾ ਆਗੂ ਮਹਾਰਾਣੀ ਪਰਨੀਤ ਕੌਰ ਦੀ ਰਹਾਇਸ ਅੱਗੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਖੇਤੀ ਡਾਇਰੀ ਅਤੇ ਹੋਰ ਸਹਾਇਕ ਧੰਦਿਆਂ ਨੂੰ ਬਚਾਉਣ ਲਈ ਇਹ ਭਾਰਤ ਅਮਰੀਕਾ ਕਰ ਮੁਕਤ ਸਮਝੌਤਾ ਰੱਦ ਕਰਾਉਣਾ ਬਹੁਤ ਜਰੂਰੀ ਹੈ ਪਰ ਕੇਂਦਰ ਸਰਕਾਰ ਅਮਰੀਕਾ ਅੱਗੇ ਗੋਡੇ ਟੇਕ ਗਈ ਹੈ ਜਿਸ ਕਾਰਨ ਸਾਡੇ ਦੇਸ਼ ਦੀ ਕਿਸਾਨੀ ਪੂਰੀ ਤਰਾਂ ਬਰਬਾਦ ਹੋ ਜਾਵੇਗੀ ਉਹਨਾਂ ਸਮੁੱਚੇ ਲੋਕਾਂ ਨੂੰ ਇਹਨਾਂ ਸੰਘਰਸ਼ਾਂ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਲਈ ਅਪੀਲ ਕੀਤੀ ਤਾਂ ਕਿ ਸਰਕਾਰ ਦੀਆਂ ਇਹਨਾਂ ਲੋਕ ਵਿਰੋਧੀ ਨੀਤੀਆਂ ਨੂੰ ਮੋੜਾ ਦਿੱਤਾ ਜਾ ਸਕੇ, ਅੱਜ ਦੀ ਮੀਟਿੰਗ ਵਿੱਚ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਤ ਆਗੂ ਰਮਿੰਦਰ ਪਟਿਆਲਾ, ਸੁਰਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ, ਬਲਰਾਜ ਜੋਸ਼ੀ, ਜਸਵਿੰਦਰ ਸਿੰਘ ਬਰਾਸ ਭਾਰਤੀ ਕਿਸਾਨ ਏਕਤਾ ਯੂਨੀਅਨ ਉਗਰਾਹਾਂ,ਦਰਸ਼ਨ ਸਿੰਘ ਬੇਲੂਮਾਜਰਾ ਜਮਹੂਰੀ ਕਿਸਾਨ ਸਭਾ ਪੰਜਾਬ , ਕੁਲਵੰਤ ਸਿੰਘ ਮੌਲਵੀਵਾਲਾ ਆਲ ਇੰਡੀਆ ਕਿਸਾਨ ਸਭਾ 1936 , ਪਾਵਨ ਕੁਮਾਰ ਸੋਗਲ ਪੁਰ ਆਲ ਇੰਡੀਆ ਕਿਸਾਨ ਫੈਡਰੇਸ਼ਨ ,ਅਵਤਾਰ ਸਿੰਘ ਕੌਰਜੀ ਵਾਲਾ, ਕਰਮ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਗੁਰਬਚਨ ਸਿੰਘ, ਗੁਰਵਿੰਦਰ ਸਿੰਘ ਲੰਗ ਭਾਰਤੀ ਕਿਸਾਨ ਯੂਨੀਅਨ ਡਕੌਂਦਾ , ਸੁਖਵਿੰਦਰ ਸਿੰਘ ਤੁੱਲੇਵਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ, ਹਰਬੰਸ ਸਿੰਘ ਦਦਹੈੜਾ ਭਾਰਤੀ ਕਿਸਾਨ ਯੂਨੀਅਨ ਸਾਦੀਪੁਰ , ਰਮੇਸ਼ ਆਜ਼ਾਦ, ਗੁਰਮੀਤ ਸਿੰਘ ਛੱਜੂ ਭੱਟ ਕੁਲ ਹਿੰਦ ਕਿਸਾਨ ਸਭਾ, ਆਦਿ ਆਗੂ ਸ਼ਾਮਲ ਹੋਏ ਸ਼ਾਮਿਲ ਹੋਏ ਸਾਮਿਲ ਆਗੂਆਂ ਨੇ ਕਿਹਾ ਕਿ ਉਹ ਵੱਡੀ ਗਿਣਤੀ ਵਿੱਚ ਅਪਣੇ ਸਾਥੀਆਂ ਨਾਲ ਤਿੰਨੋ ਜਗਾ ਤੇ ਜੋ ਧਰਨੇ ਦਿੱਤੇ ਜਾ ਰਹੇ ਹਨ ਉਹਨਾਂ ਵਿੱਚ ਆਪਣੇ ਝੰਡੇ ਮਾਟੋ ਤੇ ਬੈਨਰਾਂ ਨਾਲ ਲੈਸ ਹੋ ਕੇ ਪੂਰੇ ਜੋਸੋ ਖਰੋਸ ਨਾਲ ਸ਼ਾਮਿਲ ਹੋਣਗੇ ਤੇ ਸਰਕਾਰ ਦੀਆਂ ਇਹ ਲੋਕ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਲਈ ਡਟਵੀ ਲੜਾਈ ਲੜਨਗੇ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।