ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ (ਰਜਿ.) ਬਰਾਂਚ ਰੋਪੜ ਅਤੇ ਮੋਹਾਲੀ ਦੀ ਮੀਟਿੰਗ ਹੋਈ

ਪੰਜਾਬ

7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫੈਸਲਾ

ਮੋਹਾਲੀ,3ਅਗਸਤ ,ਬੋਲੇ ਪੰਜਾਬ ਬਿਊਰੋ;
ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ (ਰਜਿ.) ਬਰਾਂਚ ਰੋਪੜ ਅਤੇ ਮੋਹਾਲੀ ਦੀ ਮੀਟਿੰਗ ਸੁਬਾ ਪ੍ਰਧਾਨ ਮਲਾਗਰ ਸਿੰਘ ਖਮਾਣੋਂ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਬ੍ਰਾਂਚ ਜਰਨਲ ਸਕੱਤਰ ਅਮਰੀਕ ਸਿੰਘ ਖਿਦਰਾਵਾਦ ਨੇ ਦੱਸਿਆ ਕਿ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਅਤੇ ਪੈਨਸ਼ਨਰਾਂ ਵਿਰੋਧੀ ਪਹੁੰਚ ਵਿਰੁੱਧ 7 ਅਗੱਸਤ ਨੂੰ ਦਾਣਾ ਮੰਡੀ ਸੈਕਟਰ 39, ਚੰਡੀਗੜ੍ਹ ਵਿਖੇ ਕੀਤੀ ਵਿਖੇ ਕੀਤੀ ਜਾ ਵਿਸ਼ਾਲ ਰੈਲੀ ਵਿਚ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਨ੍ਹਾਂ ਆਗੂਆਂ ਨੇ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ
. ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ 42% ਦੇ ਦਿੱਤਾ ਜਾ ਰਿਹਾ ਹੈ ਜਦ ਕਿ ਕੇਂਦਰ ਸਰਕਾਰ ਮੁਲਾਜ਼ਮਾਂ ਨੂੰ 60% ਡੀਏ ਦੇ ਰਹੀ ਹੈ ਪੰਜਾਬ ਦੇ ਮੁਲਾਜ਼ਮਾਂ ਦਾ ਬਕਾਇਆ ਸਹਿਤ ਰਹਿੰਦਾ 18% ਡੀਏ ਤੁਰੰਤ ਰਿਲੀਜ ਕੀਤਾ ਜਾਵੇ। 01.01.2004 ਤੋਂ ਬਾਅਦ ਭਰਤੀ ਹੋਏ ਸਾਰੇ ਮੁਲਾਜ਼ਮਾਂ ਦੀ ਐਨਪੀਐਸ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ।ਪੰਜਾਬ ਦੇ ਸਮੂਹ ਸਰਕਾਰੀ, ਅਰਧ ਸਰਕਾਰੀ ਵਿਭਾਗਾਂ, ਬੋਰਡਾਂ ਕਾਰਪੋਰੇਸ਼ਨ ਲੋਕਲ ਬਾਡੀਜ ਅਤੇ ਸਹਿਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਹਰ ਤਰ੍ਹਾਂ ਦੇ ਕੱਚੇ ਦਿਹਾੜੀਦਾਰ ਠੇਕਾ,ਡੇਲੀਵੇਜ,ਆਊਟਸੋਰਸ,ਇਨਲਿਸਟਮੈਟ ਵਰਕਰਾਂ, ਕਰਮਚਾਰੀਆਂ ਨੂੰ ਪੂਰੇ ਤਨਖਾਹ ਸਕੇਲ ਭੱਤਿਆਂ ਸਮੇਤ ਪੱਕਾ ਕੀਤਾ ਜਾਵੇ। ਪੰਜਾਬ ਅੰਦਰ ਕੰਮ ਕਰ ਰਹੀਆਂ ਮਿਡ ਡੇ ਮੀਲ ਵਰਕਰਾਂ, ਆਸ਼ਾ ਵਰਕਰਾਂ,ਆਸ਼ਾ ਫੈਸਿਲੀਟੇਟਰਾਂ ਆਂਗਣਵਾੜੀ ਵਰਕਰਾਂ ਹੈਲਪਰਾਂ ਅਤੇ ਸਫਾਈ ਕਰਮੀ ਚੌਂਕੀਦਾਰ ਤੇ ਸੇਵਾਦਾਰ ਜਿਨਾਂ ਨੂੰ ਨਿਗੁਣੇ ਭੱਤਿਆਂ ਤੇ ਰੱਖਿਆ ਗਿਆ ਹੈ ਇਹਨਾਂ ਸਭ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆ ਕੇ ਬਣਦੀਆਂ ਉਜਰਤਾਂ ਦਿੱਤੀਆਂ ਜਾਣ।
ਪਿਛਲੀ ਸਰਕਾਰ ਵੱਲੋਂ ਭੱਤਿਆਂ ਵਿੱਚ ਸੋਧ ਕਰਨ ਦੀ ਆੜ ਹੇਠ ਪੇਂਡੂ ਭੱਤੇ ਸਮੇਤ ਕੁੱਲ 37 ਬੰਦ ਕੀਤੇ ਭੱਤੇ ਮੁੜ ਚਾਲੂ ਕਰਨ ਕੀਤੇ ਜਾਣ।ਪੰਜਾਬ ਅੰਦਰ ਰੋਕੀ ਗਈ ਏਸੀਪੀ ਸਕੀਮ ਨੂੰ ਬਹਾਲ ਕੀਤਾ ਜਾਵੇ ਅਤੇ ਨਵੇਂ ਸਕੇਲਾਂ ਵਿੱਚ ਪੇ ਕਮਿਸ਼ਨ ਦਾ ਰਹਿੰਦਾ ਹਿੱਸਾ ਜਾਰੀ ਕਰਕੇ ਨਵੀਂ ਏਸੀਪੀ ਸਕੇਲ ਸਕੀਮ ਲਾਗੂ ਕੀਤੀ ਜਾਵੇ।ਮੁਲਾਜ਼ਮਾ ਅਤੇ ਪੈਨਸ਼ਨਾਂ ਦੇ ਹੱਕ ਵਿੱਚ ਹੋਏ ਅਦਾਲਤੀ ਫੈਸਲਿਆਂ ਨਾਲ ਫੈਸਲਿਆਂ ਨੂੰ ਜਨਰਲਾਈਜ ਕੀਤਾ ਜਾਵੇ। ਇਹਨਾਂ ਕਿਹਾ ਕਿ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਵਿੱਚ ਇਸ ਮਹਾਰੈਲੀ ਸਬੰਧੀ ਭਾਰੀ ਸ਼ਾਹ ਪਾਇਆ ਜਾ ਰਿਹਾ ਹੈ। ਅਤੇ ਇਹ ਰੈਲੀ ਪੰਜਾਬ ਸਰਕਾਰ ਦੇ ਕਫਨ ਵਿੱਚ ਆਖਰੀ ਕਿੱਲ ਸਾਬਤ ਹੋਵੇਗੀ। ਇਸ ਰੈਲੀ ਉਪਰੰਤ ਪੰਜਾਬ ਸਰਕਾਰ ਵੈਂਟੀਲੇਟਰ ਤੇ ਆ ਜਾਵੇਗੀ। ਮੀਟਿੰਗ ਵਿੱਚ ਸੁੱਖਦੇਵ ਸਿੰਘ ਕੁਬਾਹੇੜੀ, ਮਨਦੀਪ ਸਿੰਘ ਸੰਗਤਪੁਰਾ, ਸਰੂਪ ਸਿੰਘ ਮਾਜਰੀ, ਹਰਮੀਤ ਸਿੰਘ, ਸੁੱਖਵਿੰਦਰ ਸਿੰਘ ਸੁੱਖਾ, ਬ੍ਰਹਮਪਾਲ ਸਹੋਤਾ, ਤਰਲੋਚਨ ਸਿੰਘ, ਦਲਜੀਤ ਸਿੰਘ, ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।