ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਤੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰਨ ਸਬੰਧੀ ਲੇਬਰ ਸੁਵਿਧਾ ਕੈਂਪ ਲਾਇਆ ਗਿਆ

ਪੰਜਾਬ

ਮਜ਼ਦੂਰਾਂ ਨੂੰ ਵੈਲਫੇਅਰ ਬੋਰਡ ਵੱਲੋਂ ਜਾਰੀ ਸਹੂਲਤਾਂ ਸਬੰਧੀ ਜਾਗ੍ਰਤ ਵੀ ਕੀਤਾ


ਖਮਾਣੋ ,5, ਅਗਸਤ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ);

ਕਿਰਤ ਵਿਭਾਗ ਵੱਲੋਂ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਰਜਿ ਸਬੰਧਿਤ ਇਫਟੂ ਬਲਾਕ ਖਮਾਣੋ ਦੇ ਸਹਿਯੋਗ ਸਦਕਾ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ, ਮਜ਼ਦੂਰਾਂ ਦੀ ਨਵੀ ਰਜਿਸਟ੍ਰੇਸ਼ਨ, ਰਜਿਸਟ੍ਰੇਸ਼ਨ ਨਿਊ ਕਰਨ, ਬੋਰਡ ਵੱਲੋਂ ਜਾਰੀ ਸਹੂਲਤਾਂ ਸਬੰਧੀ ਜਾਗਰਤ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ‌ਜੀ ਵਾਰਡ ਨੰਬਰ 6 ਖਮਾਣੋਂ ਵਿਖੇ ਲੇਬਰ ਸੁਵਿਧਾ ਕੈਂਪ ਲਾਇਆ ਗਿਆ। ਯੂਨੀਅਨ ਦੇ ਬਲਾਕ ਪ੍ਰਧਾਨ ਬਹਾਦਰ ਸਿੰਘ ,ਇਫਟੂ ਦੇ ਆਗੂ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਯੂਨੀਅਨ ਦੀ ਮੰਗ ਤੇ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦੀ ਨਵੀਂ ਰਜਿਸਟਰੇਸ਼ਨ ਕਰਨ, ਰਜਿਸਟ੍ਰੇਸ਼ਨ ਨਿਊ ਕਰਨ, ਅਤੇ ਰਜਿਸਟ੍ਰੇਸ਼ਨ ਵਿੱਚ ਲੱਗੇ ਇਤਰਾਜਾਂ ਨੂੰ ਦੂਰ ਕਰਨ ਅਤੇ ਮਜ਼ਦੂਰਾਂ ਦੀਆ ਮੁਸ਼ਕਿਲਾ ਦਾ ਹੱਲ ਕਰਨ ਲਈ ਲੇਬਰ ਇੰਸਪੈਕਟਰ ਪਰਮਜੀਤ ਕੌਰ ਦੀ ਅਗਵਾਈ ਵਿੱਚ ਲੇਬਰ ਟੀਮ ਵੱਲੋਂ ਕੈਂਪ ਲਾਇਆ ਗਿਆ। ਜਿਸ ਵਿੱਚ 100 ਦੇ ਉੱਪਰ ਮਜ਼ਦੂਰਾਂ ਦੀ ਰਜਿਸਟਰੇਸ਼ਨ ਸਬੰਧੀ ਫਾਰਮ ਭਰੇ ਗਏ, ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕੀਤੀ ਅਤੇ ਰਜਿਸਟ੍ਰੇਸ਼ਨ ਨਿਊ ਕੀਤੀ ਗਈ ਅਤੇ ਇਤਰਾਜਾਂ ਨੂੰ ਦੂਰ ਕੀਤਾ ਗਿਆ, ਲੇਬਰ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਸਬੰਧੀ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਕੈਂਪ ਲਾਏ ਜਾ ਰਹੇ ਹਨ।ਤਾ ਜੋ ਵੱਡੀ ਗਿਣਤੀ ਵਿੱਚ ਮਜ਼ਦੂਰ ਬੋਰਡ ਵੱਲੋਂ ਜਾਰੀ ਕੀਤੀਆਂ ਸਹੂਲਤਾਂ ਦਾ ਲਾਭ ਉਠਾ ਸਕਣ। ਇਹਨਾਂ ਉਸਾਰੀ ਨਾਲ ਸੰਬੰਧਿਤ ਸਮੁੱਚੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਫਾਰਮ 27 ਤੇ 29 ਨੰਬਰ ਭਰ ਕੇ ਕਿਰਤ ਵਿਭਾਗ ਕੋਲ ਆਪਣੀ ਰਜਿਸਟ੍ਰੇਸ਼ਨ ਕਰਾਉਣ ਤਾਂ ਜੋ ਬੋਰਡ ਵੱਲੋਂ ਜਾਰੀ ਸਹੂਲਤਾਂ ਦਾ ਲਾਭ ਮਿਲ ਸਕੇ ।ਇਸ ਮੌਕੇ ਯੂਨੀਅਨ ਆਗੂਆਂ ਨੇ ਦੱਸਿਆ ਕਿ ਮਜ਼ਦੂਰਾਂ ਦੀ ਦੁਰਘਟਨਾ ਜਾਂ ਅਚਾਨਕ ਮੌਤ ਤੇ ਤਿੰਨ ਤੋਂ ਪੰਜ ਲੱਖ ਤੱਕ ਐਕਸਗਰੇਸ਼ੀਆ ਗਰਾਂਟ ,ਸੰਸਕਾਰ ਤੇ 20 ਹਜਾਰ ,ਪਹਿਲੀ ਜਮਾਤ ਤੋਂ ਲੈ ਕੇ ਇੰਜੀਨੀਅਰ ਜਾਂ ਮੈਡੀਕਲ ਤੱਕ 50 ਹਜਾਰ ਤੱਕ ਵਜ਼ੀਫਾ, 60 ਸਾਲ ਦੀ ਉਮਰ ਹੋਣ ਉਪਰੰਤ ਮਜ਼ਦੂਰਾਂ ਨੂੰ 3000 ਮਾਸਿਕ ਪੈਨਸ਼ਨ ,ਸਗਨ ਸਕੀਮ ਤਹਿਤ ਅਤੇ ਬਾਲੜੀ ਤੋਹਫਾ 51 ਹਜਾਰ ਰੁਪਏ ਦੀ ਪੀਡੀਆਰ,ਨੌਵੀਂ ਤੋਂ ਬਾਰਵੀਂ ਤੱਕ ਇੱਕ ਵਾਰ ਮੁਫਤ ਸਾਈਕਲ, ਮਾਨਸਿਕ ਤੌਰ ਤੇ ਕਮਜ਼ੋਰ ਬੱਚਿਆਂ ਲਈ 20 ਹਜਾਰ ਸਲਾਨਾ ਅਤੇ ਹੋਰ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਇਹਨਾਂ ਸਹੂਲਤਾਂ ਲਈ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਜਰੂਰੀ ਹੈ ਜੇਕਰ ਮਜ਼ਦੂਰ ਦੀ ਰਜਿਸਟ੍ਰੇਸ਼ਨ ਨਿਊ ਹੋਵੇਗੀ ਤਾਂ ਹੀ ਇਹ ਸਹੂਲਤਾਂ ਦੇ ਹੱਕ ਦਾ ਹੋਣਗੇ ।ਇਹਨਾਂ ਕਿਰਤ ਵਿਭਾਗ ਤੋਂ ਮੰਗ ਕੀਤੀ ਕਿ ਇਹਨਾਂ ਸਕੀਮਾਂ ਸਬੰਧੀ ਪ੍ਰਕਿਰਿਆ ਨੂੰ ਹੋਰ ਸੌਖਾ ਕੀਤਾ ਜਾਵੇ ਅਤੇ ਲਗਾਤਾਰ ਬਲਾਕ ਪੱਧਰੀ ਲੇਬਰ ਕੈਂਪ ਲਗਾਏ ਜਾਣ, ਅਤੇ ਬੋਰਡ ਵੱਲ ਪੈਡਿੰਗ ਪਏ ਕੇਸ ਮੁਕੰਮਲ ਕੀਤੇ ਜਾਣ,ਇਹਨਾਂ ਸਮੁੱਚੇ ਮਜ਼ਦੂਰਾਂ ਨੂੰ ਜਥੇਬੰਦ ਹੋਣ ਦਾ ਸੱਦਾ ਦਿੱਤਾ ਤਾਂ ਜੋ ਇਹਨਾਂ ਸਹੂਲਤਾਂ ਨੂੰ ਹਾਸਿਲ ਕੀਤਾ ਜਾ ਸਕੇ। ਇਸ ਮੌਕੇ ਹਰਿੰਦਰਜੀਤ ਸਿੰਘ, ਗੁਰਮੇਲ ਸਿੰਘ ,ਸੋਹਣ ਸਿੰਘ ,ਲਖਵੀਰ ਸਿੰਘ ,ਅਮਰਜੀਤ ਸਿੰਘ, ਗਿਆਨੀ ਹਰਜਿੰਦਰ ਸਿੰਘ ,ਕਸ਼ਮੀਰ ਸਿੰਘ ਰਤੋਂ, ਗੁਰਜੰਟ ਸਿੰਘ ਆਦਿ ਵੱਡੀ ਗਿਣਤੀ ਵਿੱਚ ਮਿਸਤਰੀਆਂ ਤੇ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।