ਮੋਹਾਲੀ 8 ਅਗਸਤ ,ਬੋਲੇ ਪੰਜਾਬ ਬਿਊਰੋ;
ਪਿਛਲੇ ਦੋ ਮਹੀਨਿਆਂ ਤੋਂ ਮੈਂ ਤੇ ਮੇਰੇ ਪਤੀ ਹਰਦੇਵ ਸਿੰਘ ਉੱਭਾ ਲਗਾਤਾਰ MLA ਸਰਦਾਰ ਕੁਲਵੰਤ ਸਿੰਘ ਜੀ, MP ਮਲਵਿੰਦਰ ਸਿੰਘ ਕੰਗ ਜੀ, ਡੀ.ਸੀ. ਮੋਹਾਲੀ, ਕਮਿਸ਼ਨਰ ਨਗਰ ਨਿਗਮ ਮੋਹਾਲੀ, ਮੇਅਰ ਸਰਦਾਰ ਸਰਬਜੀਤ ਸਿੰਘ ਜੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀ ਕਰ ਰਹੀ ਹਾਂ ਕਿ ਵਾਰਡ ਨੰਬਰ 41 ਦੇ ਪਿੰਡ ਸੰਭਾਲਕੀ ਅਤੇ ਨਾਨੂ ਮਾਜਰਾ ਵਿੱਚ ਸਫ਼ਾਈ ਅਤੇ ਸੀਵਰੇਜ ਦੀ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਪਰ ਅਫ਼ਸੋਸ, ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ।
ਅੱਜ ਅਤੇ ਕੱਲ੍ਹ ਵੀ ਮੇਅਰ ਸਾਹਿਬ ਨਾਲ ਕਈ ਵਾਰ ਫ਼ੋਨ ‘ਤੇ ਗੱਲਬਾਤ ਹੋਈ, ਪਰ ਅਜੇ ਤੱਕ ਹਾਲਾਤ ਜਿਉਂ ਦੇ ਤਿਉਂ ਹਨ।
ਅੱਜ ਸ਼ਾਮ ਮੈਂ ਆਪਣੇ ਪਤੀ ਨਾਲ ਨਾਨੂੰ ਮਾਜਰਾ ਪਹੁੰਚੀ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮਿਲੀ। ਲੋਕਾਂ ਦੇ ਘਰਾਂ ਤੱਕ ਪਹੁੰਚਣ ਲਈ ਸਾਨੂੰ ਗੰਦੇ ਸੀਵਰੇਜ ਦੇ ਪਾਣੀ ਵਿੱਚੋਂ ਲੰਘਣਾ ਪਿਆ। ਇਹ ਦ੍ਰਿਸ਼ ਬਹੁਤ ਦੁਖਦਾਈ ਹੈ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਸਿਰਫ਼ ਰਾਜਨੀਤਿਕ ਲਾਭ ਲਈ ਪਿੰਡਾਂ ਨੂੰ ਨਗਰ ਨਿਗਮ ਵਿੱਚ ਸ਼ਾਮਲ ਕਰ ਦੇਣਾ ਕਾਫ਼ੀ ਨਹੀਂ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।
ਮੈਂ ਵਾਰਡ ਨੰਬਰ 41 ਦੇ ਹਰ ਨਿਵਾਸੀ ਨੂੰ ਭਰੋਸਾ ਦਿਵਾਉਂਦੀ ਹਾਂ ਕਿ ਮੈਂ ਤੁਹਾਡੇ ਹੱਕਾਂ ਲਈ ਹਰ ਮੰਚ ‘ਤੇ ਆਵਾਜ਼ ਉਠਾਉਂਦੀ ਰਹਾਂਗੀ। ਕੇਂਦਰ ਸਰਕਾਰ ਤੋਂ ਵਿਕਾਸ ਫੰਡਾਂ ਦੀ ਮੰਗ ਵੀ ਕੀਤੀ ਗਈ ਹੈ ਤਾਂ ਜੋ ਵਾਰਡ ਦਾ ਸਰਵਪੱਖੀ ਵਿਕਾਸ ਹੋ ਸਕੇ।
ਨਗਰ ਨਿਗਮ ਪ੍ਰਸ਼ਾਸਨ ਨੂੰ ਮੇਰੀ ਨਿਮਰ ਅਪੀਲ ਹੈ ਕਿ ਵਾਰਡ ਨੰਬਰ 41 ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ। ਸਰਕਾਰਾ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਲੋਕਾਂ ਦੀ ਸੇਵਾ ਅਤੇ ਜਵਾਬਦੇਹੀ ਸਭ ਤੋਂ ਵੱਡਾ ਫਰਜ਼ ਹੈ।












