ਸ਼ਹੀਦ ਸਿੰਘਣੀਆਂ ਦੇ ਵਾਰਸਾਂ ਨੂੰ ‘ਕੌਰਨਾਮਾ-3’ ਨਾਲ ਕਿਲਾ ਹਕੀਮਾ ’ਚ ਕੀਤਾ ਗਿਆ ਸਨਮਾਨਤ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 19 ਅਗਸਤ ,ਬੋਲੇ ਪੰਜਾਬ ਬਿਉਰੋ(ਮਨਪ੍ਰੀਤ ਸਿੰਘ ਖਾਲਸਾ):-

ਤੀਜਾ ਘੱਲੂਘਾਰਾ ਜੂਨ ’84 ’ਚ ਸ੍ਰੀ ਦਰਬਾਰ ਸਾਹਿਬ ਵਿਚ ਸ਼ਹੀਦ ਹੋਈਆਂ ਬੀਬੀਆਂ ਦੀ ਗਾਥਾ ਕਿਤਾਬ ‘ਕੌਰਨਾਮਾ-3’ (ਲੇਖਕ ਬਲਜਿੰਦਰ ਸਿੰਘ ਕੋਟਭਾਰਾ) ਨਾਲ ਤਿੰਨ ਪਿੰਡਾਂ ਦੀਆਂ ਸ਼ਹੀਦ ਸਿੰਘਣੀਆਂ ਦੇ ਵਾਰਸਾਂ ਨੂੰ ਸਨਮਾਨਤ ਕੀਤਾ। ਭਾਦੋਂ ਦੀ ਸੰਗਰਾਦ ਦੇ ਦਿਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਿਲਾ ਹਕੀਮਾ ਦੇ ਗੁਰਦੁਆਰਾ ਗੁਰਸਰ ਅੰਗੀਠਾ ਸਾਹਿਬ ’ਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਪਿੰਡ ਬਟੂਹਾ, ਲਿੱਦੜਾ ਤੇ ਸਥਾਨਕ ਪਿੰਡ ਦੀਆਂ ਸ੍ਰੀ ਦਰਬਾਰ ਸਾਹਿਬ ’ਚ ਸ਼ਹੀਦ ਹੋਈਆਂ ਬੀਬੀਆਂ ਦੇ ਵਾਰਸਾਂ ਮੌਜੂਦ ਸਨ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਕਿਲਾ ਹਕੀਮਾ ਨੇ ਪਿੰਡ ਦੀ ਸੰਗਤ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਤੇ ਉਥੇ ਵਰਤੀ ਅਣਹੋਣੀ ’ਤੇ ਚਾਨਣਾ ਪਾਇਆ। ਸਨਮਾਨ ਪ੍ਰਾਪਤ ਕਰਨ ਵਾਲਿਆਂ ’ਚ ਪਿੰਡ ਕਿਲਾ ਹਕੀਮਾ ਵਾਸੀ ਸ਼ਹੀਦ ਬੀਬੀ ਸੋਧੀ ਦੇਵੀ ਦੀ ਧੀ ਬੀਬੀ ਕ੍ਰਿਸ਼ਨਾ ਦੇਵੀ, ਸ਼ਹੀਦ ਬੀਬੀ ਸੁਖਵਿੰਦਰ ਕੌਰ ਦੇ ਬੀਬੀ ਚਰਨਜੀਤ ਕੌਰ, ਸ਼ਹੀਦ ਬੀਬੀ ਪਰਮਜੀਤ ਕੌਰ, ਜਿਸ ਦੇ ਪਿਤਾ ਸੰਤ ਬਾਬਾ ਪਰਕਾਸ ਸਿੰਘ ਵੀ ਸ਼ਹੀਦ ਹੋ ਗਏ ਸਨ, ਉਹਨਾਂ ਦੇ ਭਰਾ ਸਾਬਕਾ ਸਰਪੰਚ ਭਾਈ ਗੁਰਮੁੱਖ ਸਿੰਘ, ਸ਼ਹੀਦ ਬੱਚੀ ਸੁਰਿੰਦਰ ਕੌਰ ਤੇ ਉਹਨਾਂ ਦੀ ਮਾਤਾ ਸ਼ਹੀਦ ਬੀਬੀ ਜਰਨੈਲ ਕੌਰ ਦੇ ਪਤੀ ਬਾਬਾ ਪ੍ਰੀਤਮ ਸਿੰਘ ਸਾਬਕਾ ਸਰਪੰਚ, ਸ਼ਹੀਦ ਮਾਤਾ ਗੁਰਦੇਵ ਕੌਰ ਲਿਧੜਾ ਦੀ ਨੂੰਹ ਬੀਬੀ ਸੁਰਿੰਦਰ ਕੌਰ, ਸ਼ਹੀਦ ਭਾਈ ਰਾਮ ਸਿੰਘ ਦੇ ਪੁੱਤਰ ਭਾਈ ਗੁਰਮੇਲ ਸਿੰਘ ਤੇ ਸ਼ਹੀਦ ਬੀਬੀ ਮਹਿੰਦਰ ਕੌਰ ਕਾਝਲੀ ਦੀ ਜਾਣਕਾਰੀ ਲਿਖਾਉਣ ਵਾਲੇ ਭਾਈ ਗੁਰਜੀਤ ਸਿੰਘ ਦੁੱਗਾ ਨੂੰ ਸਨਮਾਨਤ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆ ਭਾਈ ਦੁੱਗਾ ਨੇ ਕਿਹਾ ਕਿ ਗੁਰੂ ਦੀ ਰਹਿਮਤ, ਦਿਆ, ਨਜ਼ਰ ਤੇ ਤਰਸ ਅਤੇ ਇਬਾਦਤ ਤੋਂ ਬਗੈਰ ਸ਼ਹਾਦਤਾਂ ਨਹੀਂ ਹੁੰਦੀਆਂ। ਉਹਨਾਂ ਕਿਹਾ ਕਿ ਪੰਥ ’ਚ ਗੁਰਦੁਆਰਾ ਸਾਹਿਬ ਤੋਂ ਬਾਅਦ ਸ਼ਹਾਦਤਾਂ ਦਾ ਦੂਜਾ ਨੰਬਰ ਹੈ। ਇਹ ਬੀਬੀਆਂ ਆਪ ਮੁਹਾਰੇ ਗਈਆਂ ਅਸਲ ’ਚ ਗੁਰੂ ਸਾਹਿਬ ਨੇ ਇਹਨਾਂ ਨੂੰ ਅੰਦਰੋਂ ਹਲੂਣਾ ਦੇ ਕੇ ਕੁਰਬਾਨੀਆਂ ਕਰਵਾਈਆਂ। ਇਸ ਮੌਕੇ ਸ੍ਰ. ਜਸਪਾਲ ਸਿੰਘ ਹਸਨਪੁਰ, ਜਗਦੀਪ ਸਿੰਘ, ਗਰੰਥੀ ਸਿੰਘ ਬਾਬਾ ਗੁਰਜੀਤ ਸਿੰਘ, ਨਰਿੰਦਰ ਸਿੰਘ ਤੇ ਕਿਤਾਬ ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵੀ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।