ਚਲਦੀ ਵਰਕਸ਼ਾਪ ਵਿੱਚੋਂ ਕੰਪਾਇਨ ਦੀ ਬੈਟਰੀ ਚੋਰੀ ਕਰਕੇ ਚੋਰ ਹੋਏ ਰਫੂ ਚੱਕਰ

ਪੰਜਾਬ

ਇਲਾਕੇ ਵਿੱਚ ਚੋਰਾ ਦੀ ਦਹਿਸ਼ਤ


ਸ੍ਰੀ ਚਮਕੌਰ ਸਾਹਿਬ 13, ਸਤੰਬਰ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ);

ਕਸਬਾ ਚਮਕੌਰ ਸਾਹਿਬ ਸਰਹੰਦ ਨਹਿਰ ਦੇ ਨਜ਼ਦੀਕ ਕੰਗ ਮੋਟਰ ਗੈਰਜ ਨੇੜੇ ਜ਼ਿਮੀਦਾਰ ਢਾਬਾ ਵਿਖੇ ਨਸ਼ਾ ਚੋਰਾਂ ਵੱਲੋਂ ਦਿਨ ਦਿਹਾੜੇ ਪੰਜ ਮਿੰਟਾਂ ਵਿੱਚ ਹੀ ਕੰਪਾਇਨ ਦੀ ਬੈਟਰੀ ਚੁੱਕ ਕੇ ਲੈ ਗਏ। ਇਲੈਕਟ੍ਰੀਸ਼ਨ ਹਰਜੀਤ ਸਿੰਘ ਨੇ ਦੱਸਿਆ ਕਿ ਮੈਂ ਕੰਪਾਇਨ ਦੀ ਰਿਪੇਅਰ ਹਿਤ ਸਪੇਅਰ ਪਾਰਟ ਤੋਂ ਸਮਾਨ ਲੈਣ ਚਲੇ ਗਿਆ ਸੀ ਜਦੋਂ ਕਿ ਗੈਰਜ ਦੇ ਮਾਲਕ ਗੈਰਜ ਦੇ ਅੰਦਰ ਹੀ ਬੈਠੇ ਸਨ। ਚੋਰਾਂ ਨੇ ਕੰਪਾਇਨ ਦੇ ਨੇੜੇ ਪਈ ਬੈਟਰੀ ਜੋ ਰਿਪੇਅਰ ਹਿਤ ਖੋਲੀ ਹੋਈ ਸੀ ਨੂੰ ਚੁੱਕ ਕੇ ਰਫੂ ਚੱਕਰ ਹੋ ਗਏ। ਗੈਰਜ ਦੇ ਮਾਲਕ ਜਗਬੀਰ ਸਿੰਘ ਕੰਗ ਨੇ ਦੱਸਿਆ ਕਿ ਇਹ ਚੋਰੀ ਸਾਢੇ ਚਾਰ ਵਜੇ ਦਿਨ ਦਿਹਾੜੇ ਹੋਈ ਹੈ। ਭਾਵੇਂ ਇਲਾਕੇ ਵਿੱਚ ਚੋਰੀ ਦੀਆਂ ਲਗਾਤਾਰਤਾਂ ਵਾਰਦਾਤਾਂ ਹੋ ਰਹੀਆਂ ਸਨ। ਪ੍ਰੰਤੂ ਸਾਡੇ ਇਲਾਕੇ ਤੇ ਸਾਡੀ ਗੈਰਜ ਵਿਖੇ ਪਹਿਲੀ ਵਾਰ ਚੋਰੀ ਹੋਈ ਹੈ।। ਜਿਸ ਕਾਰਨ ਟਰਾਂਸਪੋਰਟਰਾਂ ਵਿਚ ਵੀ ਭਾਰੀ ਫਿਕਰਮੰਦੀ ਪਾਈ ਜਾ ਰਹੀ ਹੈ। ਕਿਉਂਕਿ ਘੋੜੇ, ਟਿੱਪਰ,ਕੰਪਾਇਨ, ਟਰੱਕ ਆਦਿ ਵੰਡੀਆਂ ਗੱਡੀਆਂ ਰਾਤ ਨੂੰ ਖੜਦੀਆਂ ਹਨ, ਅਤੇ ਡਰਾਇਵਰ ਖਾਣਾ ਬਣਾਉਣ ਲਈ ਰੂਝੇ ਹੁੰਦੇ ਹਨ, ਇਥੋਂ ਤੱਕ ਲੱਖਾਂ ਰੁਪਏ ਦੀ ਖਰਾਬ ਮਸ਼ੀਨਰੀ ਦਿਨ ਰਾਤ ਖੜੀ ਰਹਿੰਦੀ ਹੈ। ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂ ਜੁਝਾਰ ਸਿੰਘ ,ਧਰਵਿੰਦਰ ਸਿੰਘ ,ਕੁਲਦੀਪ ਸਿੰਘ ਮੁੰਡਿਆ, ਲੇਬਰ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਭੈਰੋ ਆਜਰਾ, ਬੈਲਡਿੰਗ ਤੇਜਿੰਦਰ ਸਿੰਘ ਭਲਿਆਣ, ਨਰੇਸ਼ ਕੁਮਾਰ, ਆਦਿ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਮੇਨ ਲੁਧਿਆਣਾ ਹਾਈਵੇ ਹੋਣ ਕਾਰਨ ਵੱਡੇ ਕੈਮਰੇ ਲਗਾਏ ਜਾਣ ਅਤੇ ਪੁਲਿਸ ਦੀ ਗਸਤ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ, ਅਤੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਟਰਾਂਸਪੋਰਟ ਅਤੇ ਟਰਾਂਸਪੋਰਟਾਂ ਨਾਲ ਸੰਬੰਧਿਤ ਵੱਖ-ਵੱਖ ਮਕੈਨਿਕ ਬੇਖੌਫ ਕੇ ਆਪਣੇ ਕੰਮ ਕਰ ਸਕਣ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।