ਥੈਲਾਸੀਮੀਆ ਤੋਂ ਪੀੜਤ ਬੱਚਿਆਂ ਦੇ ਮਾਪੇ ਹੋਰ ਕਿੰਨਾਂ ਚਿਰ ਇਹ ਲੜਾਈ ਲੜਨਗੇ – ਪਾਂਧੀ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 17 ਸਤੰਬਰ ,ਬੋਲੇ ਪੰਜਾਬ ਬਿਊਰੋ;

ਹਿੰਦੋਸਤਾਨ ਵਿਚ ਅੱਜ ਸੈਂਕੜੇ ਬੱਚੇ ਥੈਲਾਸੀਮੀਆ ਨਾਂ ਦੀ ਭਿਆਨਕ ਬਿਮਾਰੀ ਤੋਂ ਪੀੜਤ ਹਨ ਕਈ ਬੱਚੇ ਭਰ ਜੁਆਨੀ ਵਿੱਚ ਆਪਣੇ ਮਾਪਿਆਂ ਤੋਂ ਹਮੇਸ਼ਾ ਲਈ ਅਲਵਿਦਾ ਹੋ ਜਾਦੇ ਹਨ ਪਰ ਸਾਡੀਆਂ ਨਿਕੰਮੀਆਂ ਦਾ ਸਰਕਾਰਾਂ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦੀਆਂ ਹਨ ਪਰ ਅੱਜ ਤੱਕ ਸਰਕਾਰ ਨੇ ਇਹਨਾਂ ਬੱਚਿਆਂ ਨੂੰ ਉਹ ਸਹੂਲਤਾਂ ਨਹੀ ਦਿਤੀਆਂ ਜਿਹੜੀਆਂ ਸਰਕਾਰਾਂ ਨੂੰ ਦੇਣੀਆਂ ਚਾਹੀਦੀਆਂ ਸਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇਸ ਬੀਮਾਰੀ ਤੋਂ ਪੀੜਤ ਪ੍ਰਤਾਪ ਸਿੰਘ ਉਮਰ 18 ਸਾਲ ਜਿਸ ਨੂੰ ਜਨਮ ਤੋਂ ਹੀ ਬਲੱਡ ਲੱਗ ਰਿਹਾ ਹੈ ਉਸ ਦੇ ਪਿਤਾ ਭਾਈ ਬਲਵੀਰ ਸਿੰਘ ਪਾਂਧੀ ਨੇ ਕਿਹਾ ਕਿ ਹਿੰਦੋਸਤਾਨ ਦਾ ਕੋਈ ਵੀ ਡਾਕਟਰ ਹਕੀਮ ਨਹੀ ਛੱਡਿਆ ਪਰ ਇਸ ਬਿਮਾਰੀ ਤੋਂ ਕੋਈ ਅਰਾਮ ਨਹੀ ਮਿਲਿਆ ਭਾਈ ਪਾਂਧੀ ਨੇ ਕਿਹਾ ਕਿ ਇਸ ਬਿਮਾਰੀ ਦਾ ਇਕੋ ਇਕ ਹੱਲ ਹੈ ਉਹ ਹੈ ਬੋਨਮੈਰੋ ਟਰਾਂਸਪਲਾਂਟ ਜਿਸ ਦਾ ਇਲਾਜ ਬਹੁਤ ਮਹਿੰਗਾ ਹੋਣ ਕਰਕੇ ਬੱਚਿਆਂ ਦੇ ਮਾਪੇ ਇਲਾਜ ਕਰਾਉਣ ਤੋਂ ਅਸਮਰੱਥ ਹਨ ਇਹਨਾਂ ਬੱਚਿਆਂ ਨੂੰ ਇਕ ਡੋਨਰ ਦੀ ਜ਼ਰੂਰਤ ਹੁੰਦੀ ਹੈ ਪ੍ਰਤਾਪ ਸਿੰਘ ਦੀ ਮੈਚਿੰਗ ਉਸ ਦੇ ਛੋਟੇ ਭਰਾ ਨਾਲ ਹੋ ਚੁੱਕੀ ਹੈ ਪਰ 100 ਵਿਚੋਂ 5% ਬੱਚਿਆਂ ਕੋਲ ਡੋਨਰ ਹਨ ਇਹ ਬੱਚਿਆਂ ਨੂੰ ਹਰ 12 ਦਿਨ ਬਾਅਦ ਬਲੱਡ ਲੱਗਦਾ ਹੈ ਅਸੀ ਕੁੱਝ ਸਮੇਂ ਤੋਂ ਮੈਡੀਕਲ ਕਾਲਜ ਫਰੀਦਕੋਟ ਤੋਂ ਬਲੱਡ ਲਵਾ ਰਹੇ ਹਾਂ ਪਰ ਇਹਨਾਂ ਬੱਚਿਆਂ ਨੂੰ ਨਾਂ ਤਾਂ ਹਸਪਤਾਲਾਂ ਵਿਚੋਂ ਕੋਈ ਵੀ ਫ੍ਰੀ ਸਹੂਲਤ ਨਹੀ ਮਿਲਦੀ ਹਾਂ ਆਰ ਬੀ ਐਸ ਕੇ ਇਕ ਸੰਸਥਾ ਵੱਲੋਂ ਕਾਰਡ ਬਣਾ ਕੇ ਦਿਤਾ ਜਾਂਦਾ ਜੋ ਸਿਰਫ 18 ਸਾਲ ਤੋਂ ਘੱਟ ਉਮਰ ਵਾਲਿਆਂ ਬੱਚਿਆਂ ਲਈ ਹੈ ਇਕ ਤਾਂ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਦੇ ਮਾਪੇ ਪਹਿਲਾਂ ਹੀ ਏਨੇ ਮਹਿੰਗੇ ਇਲਾਜ ਕਰਵਾ ਕੇ ਘਰ ਬਾਰ ਵੇਚ ਚੁਕੇ ਹਨ ਤੇ ਦੂਸਰੇ ਪਾਸੇ ਹਸਪਤਾਲਾਂ ਵਿਚ ਫਾਇਲ ਖਰਚਾ, ਟੈਸਟਾਂ ਦੇ ਖਰਚੇ ਬਲੱਡ ਸੈਟ, ਬਲੱਡ ਸੂਈਆਂ, ਜਾਂ ਕੋਈ ਹੋਰ ਪਰੋਬਲਮ ਆਉਦੀ ਹੈ ਉਸ ਦੀ ਦਵਾਈ ਵੀ ਬਜਾਰ ਦੀ ਲਿਖ ਕੇ ਦਿਤੀ ਜਾਂਦੀ ਹੈ ਕੱਲ ਮਿਤੀ 18 ਸਤੰਬਰ ਨੂੰ ਥੈਲਾਸੀਮੀਆ ਵਾਰਡ ਵਿੱਚ ਬੱਚਿਆਂ ਦੇ ਮਾਪੇ ਇੱਕਠੇ ਹੋ ਕੇ ਸਰਕਾਰ ਤੱਕ ਆਪਣੀ ਅਵਾਜ਼ ਬੁਲੰਦ ਕਰਨਗੇ ਕੰਮ ਸੇ ਕੰਮ ਜਿਹੜੇ ਬੱਚਿਆਂ ਦੀ ਮੈਚਿੰਗ ਹੋ ਚੁੱਕੀ ਹੈ ਉਹਨਾਂ ਬੱਚਿਆਂ ਦਾ ਉਪ੍ਰੇਸ਼ਨ ਸਰਕਾਰ ਕਰਵਾਵੇ ਕਿਉਂਕਿ ਸੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਇਸ ਦਾ ਇਲਾਜ 26 ਤੋਂ 30 ਲੱਖ ਦਾ ਹੁੰਦਾ ਹੁੰਦਾ ਹੈ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਸਾਡੇ ਬੱਚਿਆਂ ਨੂੰ ਇਹ ਸਹੂਲਤਾਂ ਦਿਤੀਆਂ ਜਾਣ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।