ਝਾਰਖੰਡ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 13 ਲੋਕਾਂ ਦੀ ਮੌਤ

ਨੈਸ਼ਨਲ

ਰਾਂਚੀ, 29 ਨਵੰਬਰ, ਬੋਲੇ ਪੰਜਾਬ ਬਿਊਰੋ :

ਝਾਰਖੰਡ ਵਿੱਚ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਤੋਂ ਆ ਰਹੀ ਇੱਕ ‘ਸਕਾਰਪੀਓ’ ਗੱਡੀ ਰਾਮਗੜ੍ਹ ਜ਼ਿਲ੍ਹੇ ਅਧੀਨ ਆਉਂਦੀ ‘ਕੁਜੂ’ ਚੌਕੀ ਦੇ ਇਲਾਕੇ ਵਿੱਚ, ਪਾਂਕੀ ਨੇੜੇ ਰਾਂਚੀ-ਪਟਨਾ ਮੁੱਖ ਸੜਕ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਚਾਰ ਬੱਚੇ ਅਤੇ ਚਾਰ ਔਰਤਾਂ ਸ਼ਾਮਲ ਸਨ। ਇੱਕ ਵਿਅਕਤੀ ਜ਼ਖ਼ਮੀ ਵੀ ਹੋਇਆ ਹੈ। ਰਿਪੋਰਟਾਂ ਅਨੁਸਾਰ, ਗੱਡੀ ਵਿੱਚ ਕੁੱਲ 14 ਲੋਕ ਸਵਾਰ ਸਨ।

ਰਾਮਗੜ੍ਹ ਸਦਰ ਹਸਪਤਾਲ ਦੇ ਸਿਵਲ ਸਰਜਨ ਅਨਿਲ ਕੁਮਾਰ ਅਨੁਸਾਰ, ਇਹ ਲੋਕ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਵਿੱਚ ‘ਬੇਨ’ ਥਾਣਾ ਖੇਤਰ ਅਧੀਨ ਆਉਂਦੇ ਪਿੰਡ ‘ਜੰਘਾਰੋ’ ਦੇ ਰਹਿਣ ਵਾਲੇ ਸਨ ਅਤੇ ਰਾਜਰੱਪਾ ਸਥਿਤ ‘ਮਾਂ ਛਿੰਨਮਸਤਿਕਾ ਮੰਦਰ’ ਵਿਖੇ ਮੱਥਾ ਟੇਕਣ ਜਾ ਰਹੇ ਸਨ।ਇਹ ਹਾਦਸਾ ਰਾਤ ਲਗਭਗ 2:00 ਵਜੇ ਵਾਪਰਿਆ।

Latest News

Latest News