ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਦਾ ਚੋਣ ਇਜਲਾਸ ਹੋਇਆ

ਪੰਜਾਬ

ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਤੇ ਧਰਮ ਪਾਲ ਅਜ਼ਾਦ ਨੂੰ ਜਨਰਲ ਸਕੱਤਰ ਚੁਣਿਆ ਗਿਆ

ਫਤਿਹਗੜ ਸਾਹਿਬ,24, ਮਾਰਚ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਸਟੇਟ ਪ੍ਰਧਾਨ ਸ ਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ ਦੇ ਆਦੇਸ਼ ਅਨੁਸਾਰ ਸਟੇਟ ਮੀਤ ਪ੍ਰਧਾਨ ਹਰਚੰਦ ਸਿੰਘ ਪੰਜੋਲੀ ਨੂੰ ਚੋਣ ਆਬਜ਼ਰਬਰ ਵੱਲੋਂ ਨਿਯੁਕਤੀ ਕੀਤੀ ਗਈ ਜਿਸ ਅਨੁਸਾਰ  ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਇਕਾਈ ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਆਉਂਦੇ ਤਿੰਨ ਸਾਲਾਂ 2026 ਤੋਂ 2029 ਤੱਕ ਲਈ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਚੋਣ ਲਈ ਇਜ਼ਲਾਸ ਬੁਲਾਇਆ ਗਿਆ ਇਸ ਵਿੱਚ ਪਿਛਲੀ ਕਾਰਜ ਕਾਰਣੀ ਕਮੇਟੀ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਚੋਣ ਕੀਤੀ ਗਈ ਸਮੇਂ ਦੀ ਨਜਾਕਿਤ ਨੂੰ ਮੁੱਖ ਰੱਖ ਦੇ ਹੋਏ ਸਾਰੇ ਇਕੱਤਰ ਹੋਏ ਮੈਂਬਰਾਂ ਨੇ ਵਿਚਾਰ ਪ੍ਰਗਟ ਕੀਤੇ ਕਿ ਪ੍ਰਧਾਨ ਤੇ ਸਕੱਤਰ ਨੂੰ ਦੋਬਾਰਾ ਤਿੰਨ ਸਾਲ ਲਈ ਚੁਣ ਲਿਆ ਜਾਵੇ ਇਸ ਲਈ ਸਮੂਹ ਪੈਨਸ਼ਨਰ ਸਾਥੀਆਂ ਨੇ ਤੇ ਸਮੂੰਹ ਬਲਾਕਾਂ ਪ੍ਰਧਾਨ ਸਕੱਤਰ ਵੱਲੋਂ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਨੂੰ ਪ੍ਰਧਾਨ ਤੇ ਧਰਮ ਪਾਲ ਅਜਾਦ ਨੂੰ ਜਨਰਲ ਸਕੱਤਰ ਚੁਣਿਆ ਗਿਆ ਅਤੇ ਬਾਕੀ ਦੀ ਕਾਰਜਕਾਰਣੀ ਚੁਣ ਦਾ ਅਧਿਕਾਰ ਪ੍ਰਧਾਨ ਤੇ ਸਕੱਤਰ ਨੂੰ ਦਿੱਤੀ ਗਈ 
  ਉਪਰੰਤ ਪ੍ਰਧਾਨ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਤੇ ਜਨਰਲ ਸਕੱਤਰ ਧਰਮ ਪਾਲ ਅਜਾਦ ਨੇ ਸਾਰੇ ਹਾਜਾਰ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਮਾਨ ਸਰਕਾਰ ਦੀ ਮੁਲਾਜ਼ਮਾਂ/ਪੈਨਸ਼ਨਰਾਂ ਵਿਰੁੱਧ ਅੜੀਅਲ ਵਤੀਰੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਅੱਜ ਮਾਨ ਸਰਕਾਰ ਵਿਚ ਹਰਪਾਸੇ ਹਨੇਰ ਗਰਦੀ ਛਾਈ ਹੋਈ ਹੈ।ਅਮਨ ਕਾਨੂੰਨ ਦੀ ਹਾਲਤ ਪੂਰੀ ਤਰ੍ਹਾਂ ਵਿਗੜ ਹੋਈ ਹੈ ਪੁਲਿਸ ਰਾਜ ਚਾਲੂ

ਇਹ ਮਾਨ ਸਰਕਾਰ ਵੱਲੋਂ ਹਮੇਸ਼ਾ ਹੀ ਮੁਲਾਜ਼ਮਾਂ/ ਪੈਨਸ਼ਨਰਾਂ ਨਾਲ ਧੋਖਾਂ ਹੀ ਕੀਤਾ ਹੈ ਮੀਟਿੰਗ ਦਾ ਸਮਾਂ ਦੇ ਕੇ ਮੁੱਕਰ ਜਾਂਦੀ ਹੈ ਹੁਣ ਇਸ ਸਰਕਾਰ ਨੂੰ 2027 ਦੀਆ ਆਮ ਚੋਣਾਂ ਵਿੱਚ ਸਬਕਾ ਸਿਖਾਉਣ ਲਈ ਵੀ ਸਮਾਂ ਆ ਗਿਆ ਹੈ
ਅੰਤ ਵਿੱਚ ਹਰਚੰਦ ਸਿੰਘ ਪੰਜੋਲੀ, ਜਸਵਿੰਦਰ ਸਿੰਘ ਆਹਲੂਵਾਲੀਆ, ਪ੍ਰੀਤਮ ਸਿੰਘ ਨਾਗਰਾ ਵੱਲੋਂ ਨਵੇਂ ਚੁਣੇ ਪ੍ਰਧਾਨ ਸਕੱਤਰ ਨੂੰ ਵਧਾਈਆਂ ਦਿੱਤੀਆਂ ਗਈਆਂ ਇਸ ਮੀਟਿੰਗ ਵਿੱਚ ਸ਼ਾਮਲ ਵੱਖ ਵੱਖ ਬੁਲਾਰਿਆਂ ਸਨ ਸ ਦਿਲਬਾਰਾ ਸਿੰਘ ਖਮਾਣੋਂ ਪ੍ਰਧਾਨ, ਕਰਨੈਲ ਸਿੰਘ ਬੱਸੀ ਪਠਾਣਾਂ, ਰਾਮ ਰਾਜ ਬੱਸੀ ਪਠਾਣਾਂ,ਚਰਨ ਸਿੰਘ ਸੋਖੇ, ਰੋਸ਼ਨ ਲਾਲ ਸ਼ੁਦ ਅਮਲੋਹ, ਪ੍ਰੇਮ ਸਿੰਘ ਨਲੀਨਾ, ਧਿਆਨ ਸਿੰਘ ਮੰਡੀ ਗੋਬਿੰਦਗੜ੍ਹ, ਦਰਬਾਰਾ ਸਿੰਘ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ
ਇਸ ਮੀਟਿੰਗ ਵਿੱਚ ਕੁਲਵੰਤ ਸਿੰਘ ਢਿੱਲੋਂ ਨੇ ਸਰਬਸੰਮਤੀ ਚੋਣ ਕਰਨ ਤੇ ਜ਼ੋਰ ਦਿੱਤਾ ਅਤੇ ਪ੍ਰਧਾਨ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਤੇ ਧਰਮ ਪਾਲ ਅਜਾਦ ਨੂੰ ਮੁੜ ਤੋਂ ਜਨਰਲ ਸਕੱਤਰ ਚੁਣ ਦੀ ਤਾਇਦ ਕੀਤੀ
ਅੱਜ ਦੀ ਮੀਟਿੰਗ ਵਿੱਚ ਹਾਜ਼ਰ ਸਨ ਬਲਵਿੰਦਰ ਸਿੰਘ ਸੋਹੀ, ਮਹਿੰਦਰ ਸਿੰਘ ਜੱਲਾ, ਮੱਘਰ ਸਿੰਘ ਅਮੋਲਹ, ਰਾਮ ਮੂਰਤੀ ਖਮਾਣੋਂ, ਅਜ਼ੈਬ ਸਿੰਘ ਖਮਾਣੋਂ, ਪਰਮਜੀਤ ਸਿੰਘ ਅਮਲੋਹ, ਕੁਲਵੰਤ ਸਿੰਘ ਨੰਦਪੁਰ ਕਲੌੜ,ਉਮ ਪ੍ਰਕਾਸ਼ ਬੱਸੀ ਪਠਾਣਾਂ,ਹਰਪਾਲ ਸਿੰਘ, ਤਰਸੇਮ ਸਿੰਘ ਬਧੋਛੀ, ਸੁਖਚੈਨ ਸਿੰਘ ਜੱਲਾ,ਜੋਧ ਸਿੰਘ ਸ਼ਿੰਗਾਰਾ ਸਿੰਘ ਭੜੀ,ਦਿਦਾਰ ਸਿੰਘ, ਬਲਦੇਵ ਕ੍ਰਿਸ਼ਨ ਬੱਸੀ ਪਠਾਣਾਂ,ਸੁੱਚਾ ਸਿੰਘ ਨਬੀਪੁਰ, ਪ੍ਰੇਮ ਸਿੰਘ ਖਾਲਸਾ,ਜੋਗਾ ਸਿੰਘ ਬਲਜੀਤ ਸਿੰਘ,ਚਰਨ ਸਿੰਘ, ਬਲਬੀਰ ਸਿੰਘ,ਵੀ ਹਾਜ਼ਰ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।