16 ਅਪ੍ਰੈਲ ਨੂੰ ਮੁੱਖ ਦਫਤਰ ਮੋਹਾਲੀ ਵਿਖੇ ਹੋਵੇਗਾ ਸੂਬਾ ਪੱਧਰੀ ਧਰਨਾ
ਪਟਿਆਲਾ , 24, ਮਾਰਚ ,ਬੋਲੇ ਪੰਜਾਬ ਬਿਊਰੋ;
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਰੈਗੂਲਰ ਫੀਲਡ ਮੁਲਾਜ਼ਮਾ, ਇਨਲਿਸਟਮੈਂਟ, ਆਊਟਸੋਰਸਿੰਗ ਠੇਕਾ ਕਾਮਿਆਂ ਦੀਆਂ ਜਥੇਬੰਦੀਆਂ ਦੇ ਅਧਾਰਤ ਤੇ ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਕਨਵੀਨਰ ਮਲਾਗਰ ਸਿੰਘ ਖਮਾਣੋਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਕੋ ਕਨਵੀਨਰ ਬਿਕਰ ਸਿੰਘ ਮਾਖਾ ,ਮੁਕੇਸ਼ ਕੰਡਾ ਦਵਿੰਦਰ ਸਿੰਘ ਨਾਭਾ ਨੇ ਦੱਸਿਆ ਕਿ ਫੀਲਡ ਦੇ ਦਰਜਾ ਚਾਰ ਮੁਲਾਜ਼ਮਾਂ ਤੋਂ ਦਰਜਾ ਤਿੰਨ ਦੀਆਂ ਖਾਲੀ ਪੋਸਟਾਂ ਤੇ ਪ੍ਰਮੋਟ ਕਰਨ ਲਈ ਵਿਭਾਗੀ ਟੈਸਟ ਲਏ ਨੂੰ ਲਗਭਗ ਤਿੰਨ ਮਹੀਨੇ ਬੀਤ ਚੁੱਕੇ ਹਨ । ਪ੍ਰੰਤੂ ਇੱਕ ਵੀ ਕਰਮਚਾਰੀ ਨੂੰ ਪ੍ਰਮੋਟ ਕਰਨ ਹਿੱਤ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ।ਇਥੋਂ ਤੱਕ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਵੱਲੋਂ ਜਾਰੀ ਪੱਤਰਾਂ ਨੂੰ ਡਵੀਜ਼ਨਾ ਵੱਲੋਂ ਅਣ ਦੇਖਿਆ ਕੀਤਾ ਜਾ ਰਿਹਾ ਹੈ, ਜਲ ਸਪਲਾਈ ਸਕੀਮਾਂ ਦਾ ਜਬਰੀ ਪੰਚਾਇਤੀਕਰਨ ਕੀਤਾ ਜਾ ਰਿਹਾ, ਲੰਮੇ ਸਮੇਂ ਤੋਂ ਇਨਲਿਸਟਮੈਂਟ ਆਸੋਰਸਿੰਗ ਕਾਮਿਆਂ ਦੀਆਂ ਉਜਰਤਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ, ਇਹਨਾਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਅਤੇ ਠੇਕਾ ਕੰਮੀਆਂ ਦੀਆਂ ਵਿੱਤੀ ਮੰਗਾਂ ਤੋਂ ਇਲਾਵਾ ਨੀਤੀ ਸਬੰਧੀ ਮੰਗਾਂ ਵੀ ਲੰਮੇ ਸਮੇਂ ਤੋਂ ਲੰਟਕ ਰਹੀਆਂ ਹਨ ।ਜਿਸ ਸਬੰਧੀ ਵਿਭਾਗੀ ਮੁਖੀ ਨੂੰ ਲਗਾਤਾਰ ਮੰਗ ਪੱਤਰ ਦਿੱਤੇ ਗਏਸਨ, ਪ੍ਰੰਤੂ ਉਹਨਾਂ ਵੱਲੋਂ ਨਾ ਹੀ ਮੰਗਾਂ ਸਬੰਧੀ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਸੰਘਰਸ਼ ਕਮੇਟੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ, ਜਿਸ ਕਾਰਨ ਸਮੁੱਚੇ ਮੁਲਾਜ਼ਮਾਂ ਤੇ ਠੇਕਾ ਕਾਮਿਆ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ, ਇਹਨਾਂ ਨੂੰ ਦੱਸਿਆ ਕਿ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਕਿ ਜੇਕਰ ਮੰਗਾਂ ਸਬੰਧੀ ਵਿਭਾਗੀ ਮੁਖੀ ਵੱਲੋਂ ਕੋਈ ਕਾਰਵਾਈ ਨਾ ਕੀਤੀ ਤਾਂ 16 ਅਪ੍ਰੈਲ ਨੂੰ ਵਿਭਾਗ ਦੇ ਮੁੱਖ ਦਫਤਰ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਵਿਭਾਗੀ ਮੁਖੀ ਦੀ ਹੋਵੇਗੀ। ਮੀਟਿੰਗ ਵਿੱਚ ਹਰਦੀਪ ਸਿੰਘ ਸੰਗਰੂਰ , ਬਲਬੀਰ ਸਿੰਘ ਹਿਰਦਾਪੁਰ, ਉਜਾਗਰ ਸਿੰਘ ਜੱਗਾ, ਗੁਰਚਰਨ ਸਿੰਘ ਭੁੱਨਰਹੈੜੀ, ਗੋਪਾਲ ਚੰਦ ਸਹੋਤਾ ,ਤਰਲੋਚਨ ਸਿੰਘ ਚੁੰਨੀ, ਸੁਖ ਰਾਮ ਕਾਲੇਵਾਲ ,ਹਿੰਮਤ ਸਿੰਘ ਦੋਲੋਵਾਲ, ਜਸਪ੍ਰੀਤ ਸਿੰਘ ਬਾਲੀਆ, ਨਛੱਤਰ ਸਿੰਘ ਚੱਠਾ ਆਦਿ ਸ਼ਾਮਿਲ ਸਨ।












