ਮੋਹਾਲੀ, 13, ਅਪ੍ਰੈਲ ,ਬੋਲੇ ਪੰਜਾਬ ਬਿਉਰੋ;
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਇਨਲਿਸਟਮੈਂਟ, ਆਊਟਸੋਰਸਿੰਗ ਕਾਮਿਆ ਸਮੇਤ ,ਦਰਜਾ ਤਿੰਨ ਤੇ ਦਰਜਾ ਚਾਰ ਫ਼ੀਲਡ ਦੇ ਰੈਗੂਲਰ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਅਧਾਰਤ ਪੀ ਡਬਲਿਊ ਡੀ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਮੋਹਾਲੀ ਵਿਖੇ ਵਿਭਾਗੀ ਮੁਖੀ ਨਾਲ ਹੋਈ। ਮੀਟਿੰਗ ਵਿੱਚ ਵਿਭਾਗੀ ਮੁਖੀ ਤੋਂ ੳਇਲਾਵਾ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਮੁੱਖ ਦਫਤਰ ਪਟਿਆਲਾ, ਸੀਨੀਅਰ ਸਹਾਇਕ ਜਸਵਿੰਦਰ ਸਿੰਘ, ਸੁਪਰਡੈਂਟ ਮਨਿੰਦਰ ਸਿੰਘ ਸੁਪਰਡੈਂਟ ਵਿਕਾਸ ਵਰਮਾ ਆਦੀ ਹਾਜਰ ਸਨ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੰਘਰਸ਼ ਕਮੇਟੀ ਦੇ ਕਨਵੀਨਰ ਮਲਾਗਰ ਸਿੰਘ ਖਮਾਣੋਂ, ਕੋ ਕਨਵੀਨਰ ਮੁਕੇਸ਼ ਕੰਡਾ ਨੇ ਦੱਸਿਆ ਕਿ ਮੀਟਿੰਗ ਵਿੱਚ ਇਨਲਿਸਟਮੈਂਟ, ਆਉਟਸੋਰਸਿੰਗ ਕਾਮਿਆਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਨ ਹਿੱਤ ਪ੍ਰਪੋਜਲ ਪ੍ਰਮੋਸ਼ਨ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਅਗਲੀ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਣੀ ਹੈ, ਤਰਸ ਦੇ ਅਧਾਰ ਤੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਸਬੰਧੀ ਕਾਰਵਾਈ ਤੇਜ਼ੀ ਨਾਲ ਕੀਤੀ ਜਾ ਰਹੀ ਹੈ, ਦਰਜਾ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਸੰਬੰਧੀ ਅਤੇ ਟੈਸਟ ਪਾਸ 320 ਕਰਮਚਾਰੀਆਂ ਨੂੰ ਪ੍ਰਮੋਟ ਕਰਨ ਦੋ ਮਹੀਨੇ ਵਿੱਚ ਕਾਰਵਾਈ ਕੀਤਾ ਜਾਵੇਗੀ 20/30/ 50 ਟੈਕਨੀਸ਼ੀਅਨ ਸਕੇਲਾ ਸਬੰਧੀ, ਰੈਵਨਿਊ ਕੰਨੈਕਟਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ ਹਿੱਤ ਵਿੱਤ ਵਿਭਾਗ ਵਿਚਾਰ ਵਟਾਂਦਰਾ ਕੀਤਾ ਜਾਵੇਗਾ , ਦਫਤਰਾਂ ਵਿੱਚ ਕੰਮ ਕਰਦੇ ਦਰਜਾ ਚਾਰ ਫੀਲਡ ਮੁਲਾਜ਼ਮਾਂ ਜਿਵੇਂ ਚੌਂਕੀਦਾਰ, ਸਫਾਈ ਸੇਵਕ, ਸਟੋਰ ਚੌਂਕੀਦਾਰ ,ਆਦਿ ਨੂੰ ਪ੍ਰਮੋਟ ਕਰਨ ਲਈ ਵਿਭਾਗੀ ਟੈਸਟ ਲਿਆ ਜਾਵੇਗਾ, ਮਾਰਚ 2021 ਦੇ ਨਿਯਮਾਂ ਤਹਿਤ ਸੋਧ ਕਰਨ ਲਈ ਪ੍ਰਮੁੱਖ ਸਕੱਤਰ ਨਾਲ ਵਿਚਾਰ ਵਟਾਂਦਰਾ
ਕੀਤਾ ਜਾਵੇਗਾ , 15% ਤੇ 6% ਕੋਟੇ ਤਹਿਤ ਦਰਜਾ ਤਿੰਨ ਟੈਕਨੀਸ਼ੀਅਨ ਮੁਲਾਜ਼ਮਾਂ ਨੂੰ ਜੂਨੀਅਰ ਇੰਜੀਨੀਅਰ ਪ੍ਰਮੋਟ ਕੀਤਾ ਜਾਵੇਗਾ। ਪੇਂਡੂ ਜਲ ਸਪਲਾਈ ਸਕੀਮਾਂ ਜੋ ਪੰਚਾਇਤਾਂ ਦੀਆਂ ਦਿੱਤੀਆਂ ਗਈਆਂ ਹਨ ਸਬੰਧੀ ਕਮੇਟੀ ਆਗੂਆਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਬੰਦ ਪਈਆਂ ਹਨ ਅਤੇ ਕਰੋੜਾਂ ਰੁਪਏ ਦੀ ਮਸ਼ੀਨਰੀ ਖਤਮ ਹੋ ਰਹੀ ਹੈ। ਇਸੇ ਤਰ੍ਹਾਂ ਸਕੀਮਾਂ ਤੇ 15ਵੇਂ ਵਿੱਤ ਕਮਿਸ਼ਨ ਤਹਿਤ ਜਾਰੀ ਕੀਤੇ ਫੰਡ ਨੂੰ ਪੇਂਡੂ ਜਲ ਸਪਲਾਈ ਸਕੀਮਾਂ ਤੇ ਖਰਚ ਕਰਨ ਹਿੱਤ,ਆਈਟੀਓ ਸਿਸਟਮ ਸਬੰਧੀ ਪੜਤਾਲ ਕੀਤੀ ਜਾਵੇਗੀ, ਮੀਟਿੰਗ ਵਿੱਚ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਓਮਕਾਰ ਯਾਦਵ ਮਲੋਟ ,ਹਿੰਮਤ ਸਿੰਘ ਮੋਹਾਲੀ , ਦੀਸੁਖਦੇਵ ਸਿੰਘ ਕੂਬਾਹੇੜੀ, ਅਮਰੀਕ ਸਿੰਘ ਰਾਜਾ, ਸੁਖਵਿੰਦਰ ਸਿੰਘ ਮੈਣੀਆ ਆਦੀ ਹਾਜਰ ਸਨ












