ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਵਿਖ਼ੇ ਲੜੀਵਾਰ ਗੁਰਬਾਣੀ ਪ੍ਰੋਗਰਾਮ

ਨੈਸ਼ਨਲ ਪੰਜਾਬ

ਨਵੀਂ ਦਿੱਲੀ 2 ਮਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-

ਪੱਛਮੀ ਦਿੱਲੀ ਦੇ ਸਿੱਖ ਬਹੁਲ ਇਲਾਕੇ ਫਤਹਿ ਨਗਰ ਜੇਲ੍ਹ ਰੋੜ ਉਪਰ ਸਤਿਥ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਵਿਖ਼ੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਵਿਸ਼ੇਸ਼ ਕੀਰਤਨ ਅਤੇ ਕਥਾ ਵਿਚਾਰ ਦੇ ਲੜੀਵਾਰ ਪ੍ਰੋਗਰਾਮ ਉਲੀਕੇ ਗਏ ਹਨ। ਇਸ ਬਾਰੇ ਜਾਣਕਾਰੀ ਦੇਂਦਿਆ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦਸਿਆ ਇੰਨ੍ਹਾ ਪ੍ਰੋਗਰਾਮਾਂ ਵਿਚ ਅਖੰਡ ਕੀਰਤਨੀ ਜਥਾ (ਦਿੱਲੀ), ਭਾਈ ਜਸਪ੍ਰੀਤ ਸਿੰਘ ਸੋਨੂੰ ਵੀਰਜੀ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਪੰਥ ਪ੍ਰਸਿੱਧ ਰਾਗੀ ਭਾਈ ਸ਼ੁਭਦੀਪ ਸਿੰਘ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਕਥਾਵਾਚਕ ਭਾਈ ਭੁਪਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਿਰੀ ਭਰ ਰਹੇ ਹਨ। ਉਨ੍ਹਾਂ ਦਸਿਆ ਗੁਰਦੁਆਰਾ ਸਾਹਿਬ ਵਿਖ਼ੇ ਨਿਤਨੇਮ ਦੀ ਸੰਥਿਆ ਦੀ ਸਮਾਪਤੀ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਥਿਆ ਕਰਵਾਈ ਜਾ ਰਹੀ ਹੈ ਜਿਸ ਵਿਚ ਸੈਕੜੇ ਦੀ ਤਾਦਾਦ ਅੰਦਰ ਸੰਗਤਾਂ ਹਾਜ਼ਿਰੀ ਭਰ ਕੇ ਗੁਰਬਾਣੀ ਨਾਲ ਜੁੜ ਕੇ ਮਨੁੱਖਾ ਜਨਮ ਸਫਲਾ ਕਰ ਰਹੇ ਹਨ। ਉਨ੍ਹਾਂ ਦਸਿਆ ਗੁਰਦੁਆਰਾ ਸਾਹਿਬ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਮਦਦ ਜਾਰੀ ਹੈ ਅਤੇ ਬੱਚਿਆਂ ਲਈ ਕਈ ਕੋਰਸ ਭੇਟਾ ਰਹਿਤ ਅਤੇ ਕੁਝ ਕੋਰਸ ਨਾ ਮਾਤਰ ਭੇਟਾ ਸਹਿਤ ਕਰਵਾਏ ਜਾ ਰਹੇ ਹਨ ਜਿਸਦਾ ਵਡੀ ਗਿਣਤੀ ਅੰਦਰ ਬੱਚਿਆਂ ਵਲੋਂ ਹੁੰਗਾਰਾ ਮਿਲ਼ ਰਿਹਾ ਹੈ। ਉਨ੍ਹਾਂ ਦਸਿਆ ਗੁਰਦੁਆਰਾ ਸਾਹਿਬ ਵਲੋਂ ਬਿਮਾਰਾਂ ਲਈ ਫ੍ਰੀ ਓਪੀਡੀ ਵੀ ਕਰਵਾਈ ਜਾ ਰਹੀ ਜਿਸ ਲਈ ਡਾਕਟਰ ਸਾਹਿਬ ਸਵੇਰੇ 10 ਵਜੇ ਤੋਂ ਦੇਰ ਤਕ ਆਪਣੀ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦਸਿਆ ਜਰੂਰਤਮੰਦਾ ਦੇ ਇਲਾਜ ਲਈ ਵੀ ਗੁਰਦੁਆਰਾ ਸਾਹਿਬ ਵਲੋਂ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਦਸਿਆ ਗੁਰਦੁਆਰਾ ਸਾਹਿਬ ਵਲੋਂ ਬਾਹਰੋਂ ਆਣ ਵਾਲੀਆਂ ਸੰਗਤਾਂ ਲਈ ਮਾਤਾ ਸ਼ਰਨ ਕੌਰ ਨਿਵਾਸ ਬਣਾਇਆ ਗਿਆ ਹੈ। ਇਸ ਤੋਂ ਅਲਾਵਾ ਵੀ ਗੁਰਦੁਆਰਾ ਸਾਹਿਬ ਵਲੋਂ ਵਡੀ ਗਿਣਤੀ ਅੰਦਰ ਵੱਖ ਵੱਖ ਸੇਵਾਵਾਂ ਨਿਭਾਈ ਜਾ ਰਹੀਆਂ ਹਨ ਜਿਨ੍ਹਾਂ ਦੀ ਜਾਣਕਾਰੀ ਸੰਗਤਾਂ ਨਾਲ ਜਲਦ ਸਾਂਝੀ ਕੀਤੀ ਜਾਏਗੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਮੋਹਨ ਸਿੰਘ ਆਨੰਦ, ਵਾਈਸ ਪ੍ਰਧਾਨ ਤਰਵਿੰਦਰ ਪਾਲ ਸਿੰਘ ਸਕੱਤਰ ਮਨਮੋਹਨ ਸਿੰਘ ਸਮੇਤ ਹੋਰ ਪਤਵੰਤੇ ਮੈਂਬਰ ਹਾਜਿਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।